Moga News : ਛੁੱਟੀ 'ਤੇ ਆਏ ਫੌਜੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਸਰਕਾਰੀ ਸਨਮਾਨਾਂ ਹੇਠ ਹੋਇਆ ਅੰਤਿਮ ਸਸਕਾਰ
Moga News : ਮੋਗਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹੇ ਦੇ ਪਿੰਡ ਫੁੱਲੇਵਾਲਾ 'ਚ ਛੁੱਟੀ 'ਤੇ ਆਏ ਇੱਕ ਫੌਜੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਫੌਜੀ ਜਗਵਿੰਦਰ ਸਿੰਘ ਦਾ ਫੌਜ ਦੇ ਉਚ ਅਧਿਕਾਰੀਆਂ ਵੱਲੋਂ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ।
ਜਾਣਕਾਰੀ ਅਨੁਸਾਰ ਫੌਜੀ ਜਗਵਿੰਦਰ ਸਿੰਘ ਰਾਜਸਥਾਨ ਦੇ ਬਾਡਮੇਰ 'ਚ BSF ਯੂਨਿਟ 'ਚ ਡਿਊਟੀ 'ਤੇ ਹੁੰਦਾ ਸੀ ਅਤੇ ਹੁਣ 15 ਦਿਨ ਦੀ ਛੁੱਟੀ 'ਤੇ ਆਇਆ ਹੋਇਆ ਸੀ, ਜਿਸ ਦੀ ਬੀਤੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਭਾਰਤੀ ਫੌਜ ਵੱਲੋਂ ਆਪਣੇ ਫੌਜੀ ਜਗਵਿੰਦਰ ਸਿੰਘ ਦਾ ਜੱਦੀ ਪਿੰਡ ਵਿੱਚ ਪੂਰੇ ਮਾਣ-ਸਤਿਕਾਰ ਨਾਲ ਅੰਤਿਮ ਸਸਕਾਰ ਕੀਤਾ ਗਿਆ। ਫੌਜੀ ਜਗਵਿੰਦਰ ਸਿੰਘ ਦੀ ਦੇਹ ਤਿਰੰਗੇ ਝੰਡੇ ਵਿੱਚ ਲਿਪਟੀ ਹੋਈ ਸੀ, ਜਿਸ ਨੂੰ ਸਰਕਾਰੀ ਸਨਮਾਨਾਂ ਹੇਠ ਅੰਤਿਮ ਵਿਦਾਇਗੀ ਦਿੱਤੀ ਗਈ। ਮ੍ਰਿਤਕ ਦੇਹ ਨੂੰ ਬੀਐਸਐਫ ਦੇ ਜਵਾਨਾਂ ਵੱਲੋਂ ਜ਼ਿਲ੍ਹੇ ਦੇ ਅਧਿਕਾਰੀਆਂ ਵੱਲੋਂ ਫੁੱਲ-ਮਾਲਾਵਾਂ ਅਰਪਿਤ ਕੀਤੀਆਂ ਗਈਆਂ।
2004 'ਚ ਫੌਜ 'ਚ ਭਰਤੀ ਹੋਇਆ ਸੀ ਜਗਵਿੰਦਰ ਸਿੰਘ
ਜਗਵਿੰਦਰ ਸਿੰਘ ਫੁੱਲੇਵਾਲਾ ਫਰਵਰੀ 2004 ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਬੀਐਸਐਫ ਯੂਨਿਟ ਵਿੱਚ ਰਾਜਿਸਥਾਨ ਦੇ ਬਾਡਮੇਰ ਡਿਊਟੀ ਕਰਦਾ ਸੀ। ਫੌਜੀ ਦੀ ਮੌਤ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
- PTC NEWS