Fri, Dec 13, 2024
Whatsapp

'ਛੋਟੇ ਮੂਸੇਵਾਲਾ' ਲਈ ਪ੍ਰਸ਼ੰਸਕਾਂ ਨੇ ਭੇਜੀਆਂ ਵਿਸ਼ੇਸ਼ ਰੱਖੜੀਆਂ, ਵੇਖੋ ਮਾਤਾ ਚਰਨ ਕੌਰ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ

Sidhu Moosewala Brother : ਪ੍ਰਸ਼ੰਸਕਾਂ ਵੱਲੋਂ ਤਿਉਹਾਰ ਦੇ ਮੱਦੇਨਜ਼ਰ ਪਿੰਡ 'ਚ ਗਾਇਕ ਦੀ ਯਾਦ 'ਚ ਬਣਾਏ ਬੁੱਤ 'ਤੇ ਵੀ ਰੱਖੜੀਆਂ ਬੰਨ੍ਹੀਆਂ ਗਈਆਂ। ਇਸ ਦੌਰਾਨ ਪ੍ਰਸ਼ੰਸਕ ਕੁੜੀਆਂ ਰੱਖੜੀਆਂ ਬੰਨ੍ਹਦੀਆਂ ਭਾਵੁਕ ਵੀ ਨਜ਼ਰ ਆਈਆਂ। ਮਾਤਾ ਚਰਨ ਕੌਰ ਵੱਲੋਂ ਇਸ ਸਬੰਧੀ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ।

Reported by:  PTC News Desk  Edited by:  KRISHAN KUMAR SHARMA -- August 17th 2024 03:14 PM -- Updated: August 17th 2024 03:22 PM
'ਛੋਟੇ ਮੂਸੇਵਾਲਾ' ਲਈ ਪ੍ਰਸ਼ੰਸਕਾਂ ਨੇ ਭੇਜੀਆਂ ਵਿਸ਼ੇਸ਼ ਰੱਖੜੀਆਂ, ਵੇਖੋ ਮਾਤਾ ਚਰਨ ਕੌਰ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ

'ਛੋਟੇ ਮੂਸੇਵਾਲਾ' ਲਈ ਪ੍ਰਸ਼ੰਸਕਾਂ ਨੇ ਭੇਜੀਆਂ ਵਿਸ਼ੇਸ਼ ਰੱਖੜੀਆਂ, ਵੇਖੋ ਮਾਤਾ ਚਰਨ ਕੌਰ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ

Moosewala Raksha Bandhan 2024 : ਰੱਖੜੀ ਦਾ ਤਿਉਹਾਰ ਇਸ ਵਾਰ 19 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਭੈਣ-ਭਰਾ ਦੇ ਪਿਆਰ ਦੇ ਪ੍ਰਤੀਕ ਇਸ ਤਿਉਹਾਰ ਨੂੰ ਲੈ ਕੇ ਜਿਥੇ ਦੇਸ਼ ਭਰ ਵਿੱਚ ਤਿਆਰੀਆਂ ਚੱਲ ਰਹੀਆਂ ਹਨ ਅਤੇ ਭੈਣਾਂ ਤੇ ਭਰਾਵਾਂ 'ਚ ਖੁਸ਼ੀ ਪਾਈ ਜਾ ਰਹੀ ਹੈ, ਉਥੇ ਹੀ ਸਿੱਧੂ ਮੂਸੇਵਾਲਾ ਦੇ ਪਿੰਡ ਵਿੱਚ ਵੀ ਇਸ ਵਾਰ ਰੱਖੜੀ ਦੇ ਤਿਉਹਾਰ ਦੀ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ। ਇਹ ਖੁਸ਼ੀ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਵਿੱਚ ਵਿਖਾਈ ਦੇ ਰਹੀ ਹੈ, ਜਿਸ ਸਬੰਧੀ ਮਰਹੂਮ ਗਾਇਕ ਦੀ ਮਾਤਾ ਚਰਨ ਕੌਰ ਨੇ ਤਸਵੀਰਾਂ ਨਾਲ ਰਾਹੀਂ ਬਿਆਨ ਕੀਤੀ ਹੈ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਅੱਜ ਸਾਡੇ ਵਿੱਚ ਨਹੀਂ ਹੈ, ਪਰ ਪ੍ਰਸ਼ੰਸਕਾਂ ਵੱਲੋਂ ਅੱਜ ਵੀ ਪਿਆਰ ਦਿੱਤਾ ਜਾ ਰਿਹਾ ਹੈ। ਹੁਣ ਪ੍ਰਸੰਸਕਾਂ ਵੱਲੋਂ ਸਿੱਧੂ ਪਰਿਵਾਰ 'ਚ ਖੁਸ਼ੀਆਂ ਲਈ ਮੂਸੇਵਾਲਾ ਦੇ ਛੋਟੇ ਭਰਾ ਲਈ ਰੱਖੜੀਆਂ ਭੇਜੀਆਂ ਗਈਆਂ ਹਨ।



ਪ੍ਰਸ਼ੰਸਕਾਂ ਵੱਲੋਂ ਤਿਉਹਾਰ ਦੇ ਮੱਦੇਨਜ਼ਰ ਪਿੰਡ 'ਚ ਗਾਇਕ ਦੀ ਯਾਦ 'ਚ ਬਣਾਏ ਬੁੱਤ 'ਤੇ ਵੀ ਰੱਖੜੀਆਂ ਬੰਨ੍ਹੀਆਂ ਗਈਆਂ। ਇਸ ਦੌਰਾਨ ਪ੍ਰਸ਼ੰਸਕ ਕੁੜੀਆਂ ਰੱਖੜੀਆਂ ਬੰਨ੍ਹਦੀਆਂ ਭਾਵੁਕ ਵੀ ਨਜ਼ਰ ਆਈਆਂ। ਮਾਤਾ ਚਰਨ ਕੌਰ ਵੱਲੋਂ ਇਸ ਸਬੰਧੀ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ।

ਮਾਤਾ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਚ ਰੱਖੜੀਆਂ ਦੀਆਂ ਕੁਝ ਝਲਕੀਆਂ ਸ਼ੇਅਰ ਕੀਤੀਆਂ ਹਨ, ਜਿਸ 'ਚ ਇੱਕ ਚਿੱਠੀ ਵੀ ਦਿਖਾਈ ਦਿੰਦੀ ਹੈ ਅਤੇ ਉਸ 'ਤੇ ਲਿਖਿਆ ਹੈ ਕਿ ਇਹ ਸਿੱਧੂ ਦੇ ਛੋਟੇ ਭਰਾ ਲਈ ਭੇਜੀਆਂ ਗਈਆਂ ਹਨ।


ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ ਨੂੰ 2 ਸਾਲ ਹੋ ਗਏ ਹਨ, ਜਿਸ ਦੀ 29 ਮਈ 2022 'ਚ ਗੋਲੀਆਂ ਮਾਰ ਹੱਤਿਆ ਕਰ ਦਿੱਤੀ ਗਈ ਸੀ। ਸਿੱਧੂ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹਨ, ਪਰ ਉਸ ਦੇ ਪ੍ਰਤੀ ਜੋ ਲੋਕਾਂ ਦਾ ਪਿਆਰ ਹੈ, ਉਹ ਦਿਨੋਂ ਦਿਨ ਵੱਧ ਰਿਹਾ ਹੈ। ਰੱਖੜੀ ਦੇ ਖ਼ਾਸ ਮੌਕੇ ’ਤੇ ਬਾਜ਼ਾਰ ’ਚ ਇਸ ਵਾਰ ਸਿੱਧੂ ਮੂਸੇਵਾਲਾ ਦੇ ਨਾਮ ਅਤੇ ਤਸਵੀਰਾਂ ਵਾਲੀਆਂ ਰੱਖੜੀਆਂ ਵਿਸ਼ੇਸ਼ ਤੌਰ ’ਤੇ ਵੇਖਣ ਨੂੰ ਮਿਲਦੀਆਂ ਹਨ।

- PTC NEWS

Top News view more...

Latest News view more...

PTC NETWORK