Mohali News : ਅੰਗੀਠੀ ਦੇ ਧੂੰਏ ਕਾਰਨ ਮਾਂ-ਪੁੱਤ ਦੀ ਮੌਤ, ਠੰਢ ਤੋਂ ਬਚਣ ਲਈ ਕਮਰੇ 'ਚ ਬਾਲੀ ਸੀ ਅੰਗੀਠੀ
Mohali News : ਮੋਹਾਲੀ 'ਚ ਅੰਗੀਠੀ ਜਗਾ ਕੇ ਬੰਦ ਕਮਰੇ 'ਚ ਸੁੱਤੇ ਮਾਂ-ਪੁੱਤ ਦੀ ਦਮ ਘੁੱਟਣ ਨਾਲ ਮੌਤ ਹੋ ਗਈ, ਜਦਕਿ ਪਿਤਾ ਨੂੰ ਬੇਹੋਸ਼ੀ ਦੀ ਹਾਲਤ ‘ਚ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਮਾਲਕ ਅਨੁਸਾਰ ਜਦੋਂ ਉਸਦੇ ਕਮਰੇ ਵਿਚ ਜਾਇਆ ਗਿਆ ਤਾਂ ਦਰਵਾਜ਼ਾ ਖੜਕਾਉਣ ਮਗਰੋਂ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਪੁਲਿਸ ਨੂੰ ਫੋਨ ਕੀਤਾ ਅਤੇ ਆ ਕੇ ਜਦੋਂ ਦਰਵਾਜ਼ਾ ਤੋੜ ਕੇ ਅੰਦਰ ਦੇਖਿਆ ਤਾਂ ਮਾਂ ਤੇ ਬੱਚਾ ਦੋਵੇਂ ਜਣੇ ਮਰੇ ਪਏ ਸਨ ਅਤੇ ਦੀਪਕ ਦੇ ਸਾਹ ਚੱਲ ਰਹੇ ਸਨ।
ਇਹ ਘਟਨਾ 26-27 ਦਸੰਬਰ ਦੀ ਰਾਤ ਨੂੰ ਪੰਜਾਬ ਗ੍ਰੇਟਰ ਸੁਸਾਇਟੀ, ਨਿਊ ਚੰਡੀਗੜ੍ਹ ਵਿਖੇ ਵਾਪਰੀ। ਮਕਾਨ ਮਾਲਕ ਅਨੁਸਾਰ ਨੇਪਾਲ ਦਾ ਰਹਿਣ ਵਾਲਾ ਦੀਪਕ ਉਸ ਦੇ ਘਰ ਘਰੇਲੂ ਨੌਕਰ ਵਜੋਂ ਕੰਮ ਕਰਦਾ ਹੈ। ਦੀਪਕ ਆਪਣੀ ਪਤਨੀ ਪਰਸੂਪਤੀ ਤੇ ਕਰੀਬ ਡੇਢ ਸਾਲ ਦੇ ਪੁੱਤਰ ਦਵਿਆਸ਼ ਨਾਲ ਘਰ ਦੇ ਨੌਕਰ ਕੁਆਟਰ 'ਚ ਰਹਿੰਦਾ ਸੀ।
ਉਨ੍ਹਾਂ ਦੱਸਿਆ ਕਿ ਬੀਤੀ ਰਾਤ ਦੀਪਕ ਆਪਣੀ ਪਤਨੀ ਅਤੇ ਬੱਚੇ ਨਾਲ ਸੌਂ ਗਿਆ ਅਤੇ ਠੰਢ ਤੋਂ ਬਚਣ ਲਈ ਕਮਰੇ ਵਿੱਚ ਅੰਗੀਠੀ ਬਾਲ ਲਈ ਸੀ। ਦੇਰ ਰਾਤ ਜਦੋਂ ਉਸ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ ਤਾਂ ਦੀਪਕ ਨੇ ਆਪਣੀ ਪਤਨੀ ਅਤੇ ਬੱਚੇ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਬੇਹੋਸ਼ ਪਏ ਸਨ। ਇਸ ਦੌਰਾਨ ਪੂਰੇ ਕਮਰੇ 'ਚ ਧੂੰਆਂ ਫੈਲ ਗਿਆ, ਜਿਸ ਕਾਰਨ ਦੀਪਕ ਵੀ ਬੇਹੋਸ਼ ਹੋ ਗਿਆ।
- PTC NEWS