Fri, Apr 19, 2024
Whatsapp

ਮੁਕੇਸ਼ ਅੰਬਾਨੀ ਬਣੇ ਨਾਨਾ : ਧੀ ਈਸ਼ਾ ਦੇ ਘਰੇ ਜੁੜਵਾਂ ਬੱਚਿਆਂ ਦੀਆਂ ਗੂੰਜੀਆਂ ਕਿਲਕਾਰੀਆਂ

Written by  Ravinder Singh -- November 20th 2022 04:08 PM
ਮੁਕੇਸ਼ ਅੰਬਾਨੀ ਬਣੇ ਨਾਨਾ : ਧੀ ਈਸ਼ਾ ਦੇ ਘਰੇ ਜੁੜਵਾਂ ਬੱਚਿਆਂ ਦੀਆਂ ਗੂੰਜੀਆਂ ਕਿਲਕਾਰੀਆਂ

ਮੁਕੇਸ਼ ਅੰਬਾਨੀ ਬਣੇ ਨਾਨਾ : ਧੀ ਈਸ਼ਾ ਦੇ ਘਰੇ ਜੁੜਵਾਂ ਬੱਚਿਆਂ ਦੀਆਂ ਗੂੰਜੀਆਂ ਕਿਲਕਾਰੀਆਂ

ਮੁੰਬਈ : ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਹੈ। ਈਸ਼ਾ ਰਿਲਾਇੰਸ ਰਿਟੇਲ ਦਾ ਕਾਰੋਬਾਰ ਸੰਭਾਲਦੀ ਹੈ। ਉਸਦਾ ਵਿਆਹ ਆਨੰਦ ਪੀਰਾਮਲ ਨਾਲ ਹੋਇਆ ਹੈ। ਈਸ਼ਾ ਤੇ ਆਨੰਦ ਨੇ ਲੜਕੀ ਦਾ ਨਾਮ ਆਦੀਆ ਤੇ ਬੇਟੇ ਦਾ ਨਾਂ ਕ੍ਰਿਸ਼ਨ ਰੱਖਿਆ ਹੈ। ਅੰਬਾਨੀ ਅਤੇ ਪੀਰਾਮਲ ਪਰਿਵਾਰਾਂ ਨੇ ਐਤਵਾਰ ਦੁਪਹਿਰ ਨੂੰ ਮੀਡੀਆ ਬਿਆਨ 'ਚ ਇਹ ਜਾਣਕਾਰੀ ਸਾਂਝੀ ਕੀਤੀ। ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਦਾ ਵਿਆਹ ਚਾਰ ਸਾਲ ਪਹਿਲਾਂ ਮੁੰਬਈ ਵਿੱਚ ਹੋਇਆ ਸੀ। ਮੁਕੇਸ਼ ਅੰਬਾਨੀ ਦੇ ਪਰਿਵਾਰ ਵਿੱਚ ਹੁਣ ਤਿੰਨ ਛੋਟੇ ਬੱਚੇ ਹਨ। ਉਨ੍ਹਾਂ ਦੇ ਬੇਟੇ ਆਕਾਸ਼ ਤੇ ਨੂੰਹ ਸ਼ਲੋਕਾ ਦੇ ਪੁੱਤਰ ਦਾ ਨਾਮ ਪ੍ਰਿਥਵੀ ਹੈ। ਮੁਕੇਸ਼ ਤੇ ਨੀਤਾ ਅੰਬਾਨੀ ਨੂੰ ਕਈ ਮੌਕਿਆਂ 'ਤੇ ਆਪਣੇ ਪੋਤੇ ਪ੍ਰਿਥਵੀ ਨਾਲ ਦੇਖਿਆ ਜਾ ਚੁੱਕਾ ਹੈ।



ਆਨੰਦ ਪੀਰਾਮਲ ਇਕ ਕਾਰੋਬਾਰੀ ਹਨ। ਉਹ ਪੀਰਾਮਲ ਐਂਟਰਪ੍ਰਾਈਜ਼ ਦੇ ਮਾਲਕ ਅਜੈ ਪੀਰਾਮਲ ਅਤੇ ਸਵਾਤੀ ਪੀਰਾਮਲ ਦਾ ਪੁੱਤਰ ਹੈ। ਉਹ ਪੈਨਸਿਲਵੇਨੀਆ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਗ੍ਰੈਜੂਏਟ ਹੈ। ਉਸ ਨੇ ਹਾਰਵਰਡ ਬਿਜ਼ਨਸ ਸਕੂਲ ਤੋਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿੱਚ ਮਾਸਟਰਜ਼ ਕੀਤੀ ਹੈ। ਵਰਤਮਾਨ ਵਿੱਚ ਉਹ ਪੀਰਾਮਲ ਗਰੁੱਪ ਦੇ ਕਾਰਜਕਾਰੀ ਨਿਰਦੇਸ਼ਕ ਹਨ।

ਇਹ ਵੀ ਪੜ੍ਹੋ : ਰਾਸ਼ਨ ਕਾਰਡ 'ਤੇ 'ਦੱਤਾ' ਦੀ ਥਾਂ ਲਿਖਿਆ 'ਕੁੱਤਾ', ਅਧਿਕਾਰੀਆਂ ਨੂੰ ਲੱਗਾ 'ਭੌਂਕਣ', ਦੇਖੋ ਵੀਡੀਓ

ਆਨੰਦ ਪੀਰਾਮਲ 'ਇੰਡੀਅਨ ਮਰਚੈਂਟ ਚੈਂਬਰ' ਦੇ ਯੂਥ ਵਿੰਗ ਦੇ ਸਭ ਤੋਂ ਨੌਜਵਾਨ ਪ੍ਰਧਾਨ ਰਹੇ ਹਨ। ਕੁਝ ਸਮਾਂ ਪਹਿਲਾਂ ਉਸ ਨੇ ਦੋ ਸਟਾਰਟਅੱਪ ਸ਼ੁਰੂ ਕੀਤੇ ਹਨ। ਪਹਿਲਾ- ਪੀਰਾਮਲ ਈ-ਹੈਲਥ ਅਤੇ ਦੂਜਾ ਪੀਰਾਮਲ ਰਿਐਲਟੀ। ਪੀਰਾਮਲ ਈ-ਹੈਲਥ ਰਾਹੀਂ ਇਕ ਦਿਨ ਵਿੱਚ 40 ਹਜ਼ਾਰ ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

- PTC NEWS

adv-img

Top News view more...

Latest News view more...