Muktsar News : ਥਾਰ ਤੇ ਐਕਟਿਵਾ 'ਚ ਭਿਆਨਕ ਟੱਕਰ, ਸਕੂਟਰੀ ਦੇ ਉਡੇ ਪਰਖੱਚੇ, 2 ਲੋਕਾਂ ਦੀ ਮੌਤ
Thar and car Accident : ਮੁਕਤਸਰ ਰੋਡ 'ਤੇ ਪਿੰਡ ਦਿਓਣ ਨੇੜੇ ਬਠਿੰਡਾ ਵੱਲੋਂ ਆ ਰਹੀ ਥਾਰ ਜੀਪ ਦੀ ਖੇਤਾਂ 'ਚੋਂ ਸੜਕ 'ਤੇ ਆ ਰਹੀ ਐਕਟਿਵਾ ਨਾਲ ਭਿਆਨਕ ਟੱਕਰ ਹੋਈ ਹੈ। ਹਾਦਸੇ ਵਿੱਚ ਐਕਟਿਵਾ ਦੇ ਪਰਖੱਚੇ ਉਡ ਗਏ ਅਤੇ ਥਾਰ ਜੀਪ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਰੂਹ ਕੰਬਾਊ ਹਾਦਸੇ 'ਚ ਅਪਾਹਜ ਐਕਟਿਵਾ ਚਾਲਕ ਅਤੇ ਬਜ਼ੁਰਗ ਸਵਾਰੀ ਦੀ ਦਰਦਨਾਕ ਮੌਤ ਹੋ ਗਈ, ਜਦਕਿ ਥਾਰ ਚਾਲਕ ਤੇ ਦੋ ਨੌਜਵਾਨ ਵੀ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਮਾਜ ਸੇਵੀ ਸੰਸਥਾ ਯੂਥ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਮੈਂਬਰ ਐਂਬੂਲੈਂਸ ਸਮੇਤ ਮੌਕੇ ’ਤੇ ਪੁੱਜੇ।
ਥਾਰ ਜੀਪ ਦੇ ਡਰਾਈਵਰ ਅਤੇ ਸਵਾਰ ਨੂੰ ਮੌਕੇ 'ਤੇ ਮੌਜੂਦ ਲੋਕਾਂ ਨੇ ਹਸਪਤਾਲ ਪਹੁੰਚਾਇਆ। ਮ੍ਰਿਤਕ ਐਕਟਿਵਾ ਚਾਲਕ ਦਾ ਸਰੀਰ ਬੁਰੀ ਤਰ੍ਹਾਂ ਕੁਚਲਿਆ ਹੋਇਆ ਸੀ ਅਤੇ ਇਕ ਲੱਤ ਸਰੀਰ ਤੋਂ ਵੱਖ ਹੋ ਗਈ ਸੀ।
ਸੂਚਨਾ ਮਿਲਣ 'ਤੇ ਮੌਕੇ ਉਪਰ ਪੁਲਿਸ ਵੀ ਪਹੁੰਚ ਗਈ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਜਥੇਬੰਦੀ ਦੇ ਮੈਂਬਰਾਂ ਨੇ ਪੁਲਿਸ ਕਾਰਵਾਈ ਤੋਂ ਬਾਅਦ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ। ਮ੍ਰਿਤਕਾਂ ਦੀ ਪਛਾਣ ਗੁਰਸੇਵਕ ਸਿੰਘ (55 ਸਾਲ) ਪੁੱਤਰ ਗੁਰਾ ਸਿੰਘ, ਮੰਦਰ ਸਿੰਘ (50 ਸਾਲ) ਪੁੱਤਰ ਮਿੱਡਾ ਸਿੰਘ ਵਾਸੀ ਪਿੰਡ ਦਿਓਣ ਅਤੇ ਜ਼ਖਮੀਆਂ ਦੀ ਪਛਾਣ ਆਰੀਅਨ ਬਾਂਸਲ (21 ਸਾਲ) ਪੁੱਤਰ ਸੁਸ਼ੀਲ ਬਾਂਸਲ, ਯਸ਼ੂ (22 ਸਾਲ) ਵਜੋਂ ਹੋਈ ਹੈ। ਸਾਲ) ਪੁੱਤਰ ਸੰਦੀਪ ਕੁਮਾਰ ਵਾਸੀ ਸੰਗਤ ਮੰਡੀ ਵਜੋਂ ਹੋਈ।
- PTC NEWS