Tue, Feb 7, 2023
Whatsapp

ਤਲਵਾੜਾ ਦੇ ਦੋ ਸਕੇ ਭਰਾਵਾਂ ਦੀਆਂ ਰੋਹਤਕ 'ਚੋਂ ਟੋਟੇ-ਟੋਟੇ ਹੋਈਆਂ ਲਾਸ਼ਾਂ ਬਰਾਮਦ

ਤਲਵਾੜਾ ਦੇ ਪਿੰਡ ਮਹੰਤ ਮੁਹੱਲਾ ਵਿਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਉਥੋਂ ਦੇ ਦੋ ਸਕੇ ਭਰਾਵਾਂ ਦੀ ਰੋਹਤਕ ਵਿਚੋਂ ਰੇਲ ਦੇ ਟਰੈਕ ਤੋਂ ਲਾਸ਼ਾਂ ਬਰਾਮਦ ਹੋਈਆਂ। ਲਾਸ਼ਾਂ ਬਰਾਮਦ ਹੋਣ ਮਗਰੋਂ ਰੋਹਤਕ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

Written by  Ravinder Singh -- December 24th 2022 06:05 PM
ਤਲਵਾੜਾ ਦੇ ਦੋ ਸਕੇ ਭਰਾਵਾਂ ਦੀਆਂ ਰੋਹਤਕ 'ਚੋਂ ਟੋਟੇ-ਟੋਟੇ ਹੋਈਆਂ ਲਾਸ਼ਾਂ ਬਰਾਮਦ

ਤਲਵਾੜਾ ਦੇ ਦੋ ਸਕੇ ਭਰਾਵਾਂ ਦੀਆਂ ਰੋਹਤਕ 'ਚੋਂ ਟੋਟੇ-ਟੋਟੇ ਹੋਈਆਂ ਲਾਸ਼ਾਂ ਬਰਾਮਦ

ਤਲਵਾੜਾ : ਰੋਹਤਕ (ਹਰਿਆਣਾ) ਨੇੜਿਓਂ ਰੇਲਵੇ ਪੁਲਿਸ ਨੇ ਥਾਣਾ ਤਲਵਾੜਾ ਅਧੀਨ ਪੈਂਦੇ ਪਿੰਡ ਮਹੰਤ ਮੁਹੱਲਾ ਦੇਪੁਰ ਦੇ ਚੰਡੋਲੀ ਮੁਹੱਲੇ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਦੀਆਂ ਟੋਟੇ-ਟੋਟੇ ਹੋਈਆਂ ਲਾਸ਼ਾਂ ਭੇਦਭਰੇ ਹਾਲਾਤ 'ਚ ਬਰਾਮਦ ਕੀਤੀਆਂ ਗਈਆਂ।ਰੋਹਤਕ ਦੇ ਐਫ਼ ਐੱਸ ਐੱਲ ਇੰਚਾਰਜ ਡਾ. ਸਰੋਜ ਦਹਿਆ ਮਲਿਕ ਅਤੇ ਜੀਆਰਪੀ ਨੇ ਮੌਕੇ ਉਪਰ ਪੁੱਜ ਕੇ ਸਬੂਤ ਇਕੱਠੇ ਕੀਤੇ। ਲਾਸ਼ਾਂ ਤੋਂ 25 ਫੁੱਟ ਦੂਰ ਸ਼ਰਾਬ ਦੀ ਖਾਲੀ ਬੋਤਲ, ਕੋਲਡ ਡਰਿੰਕ, ਖੂਨ ਦੇ ਨਿਸ਼ਾਨ ਮਿਲਣ ਅਤੇ ਰੇਲਵੇ ਲਾਈਨ ਦੇ ਕੋਲ ਘਸੀਟਣ ਦੇ ਨਿਸ਼ਾਨ ਮਿਲੇ ਹਨ। ਜਿਸ ਤੋਂ ਇਹ ਸ਼ੱਕ ਜ਼ਾਹਿਰ ਹੁੰਦਾ ਹੈ ਕਿ ਪਹਿਲਾਂ ਦੋਨਾਂ ਭਰਾਵਾਂ ਦਾ ਕਤਲ ਕੀਤਾ ਗਿਆ ਅਤੇ ਫਿਰ ਉਸ ਨੂੰ ਖ਼ੁਦਕੁਸ਼ੀ ਦਾ ਰੰਗ ਦੇਣ ਲਈ ਦੋਵਾਂ ਦੀਆਂ ਲਾਸ਼ਾਂ ਰੇਲਵੇ ਟਰੈਕ ਉਤੇ ਪਾ ਦਿੱਤੀਆਂ ਗਈਆਂ। ਜਿੱਥੇ ਰੇਲਗੱਡੀਆਂ ਦੀ ਆਵਾਜਾਈ ਕਾਰਨ ਲਾਸ਼ਾਂ ਦੇ ਟੋਟੇ-ਟੋਟੇ ਹੋ ਗਏ ਪਰ ਉਸ ਵੇਲੇ ਅਧਿਕਾਰੀ ਦੋਵਾਂ ਲਾਸ਼ਾਂ ਦੀ ਪਛਾਣ ਕਰਨ ਵਿੱਚ ਅਸਮਰਥ ਰਹੇ।

ਸ਼ਨਿੱਚਰਵਾਰ ਦੁਪਹਿਰ ਨੂੰ ਜਦੋਂ ਪਿੰਡ ਮਹੰਤ ਮੁਹੱਲਾ ਦੇਪੁਰ ਵਿੱਚ ਗੱਲ ਫੈਲੀ ਤਾਂ ਮ੍ਰਿਤਕਾਂ ਦੇ ਇਕ ਗੁਆਂਢੀ ਨੇ ਇਸ ਗੱਲ ਦੀ ਤਸਦੀਕ ਕੀਤੀ ਕਿ ਸੁਖਜਿੰਦਰ ਸਿੰਘ ਉਰਫ਼ ਪਿੰਕਾ(36) ਅਤੇ ਉਸ ਦਾ ਛੋਟਾ ਭਰਾ ਸਤਿੰਦਰ ਸਿੰਘ ਉਰਫ਼ ਮੰਨੀ (27) ਦੋਵੇਂ ਪੁੱਤਰ ਰਿਟਾਇਰਡ ਸੂਬੇਦਾਰ ਗਿਰਧਾਰੀ ਲਾਲ ਰੋਹਤਕ ਵਿੱਚ ਜੇਸੀਬੀ ਚਲਾਉਂਦੇ ਹਨ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਰਾਤ ਨੂੰ ਉਨ੍ਹਾਂ ਨੂੰ ਕਿਸੇ ਦਾ ਫੋਨ ਆਇਆ ਕਿ ਇਕ ਗੱਡੀ ਪਲਟ ਗਈ ਹੈ ਤੇ ਜੇਸੀਬੀ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ : ਸਕੂਲ ਸਾਹਮਣੇ ਬੱਚਾ ਥਾਰ ਨਾਲ ਟਕਰਾਇਆ, ਦਰਦਨਾਕ ਵੀਡੀਓ ਆਈ ਸਾਹਮਣੇ

ਦੋਨੋਂ ਭਰਾ ਆਪਣੀ ਜੇਸੀਬੀ ਮਸ਼ੀਨ ਲੈਕੇ ਰੋਹਤਕ ਦੇ ਕੋਲ ਸਿੰਘਪੁਰਾ ਪਿੰਡ ਦੇ ਨਾਲ ਪੈਂਦੀ ਰੇਲਵੇ ਲਾਈਨ ਕੋਲ ਪੁੱਜ ਗਏ ਪਰ ਤੜਕ ਸਾਰ ਰੇਲਵੇ ਪੁਲਿਸ ਨੂੰ ਦੋਵਾਂ ਭਰਾਵਾਂ ਦੀਆਂ ਲਾਸ਼ਾਂ ਰੇਲਵੇ ਟਰੈਕ ਤੋਂ ਟੁਕੜਿਆਂ ਵਿੱਚ ਮਿਲੀਆਂ। ਉਨ੍ਹਾਂ ਦੀ ਪਛਾਣ ਰੇਲਵੇ ਟਰੈਕ ਕੋਲ ਖੜ੍ਹੀ ਜੇਸੀਬੀ ਮਸ਼ੀਨ ਤੋਂ ਹੋਈ। ਇਸ ਸਬੰਧ ਵਿੱਚ ਜਦੋਂ ਥਾਣਾ ਮੁਖੀ ਤਲਵਾੜਾ ਹਰ ਗੁਰਦੇਵ ਸਿੰਘ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਥਾਣਾ ਤਲਵਾੜਾ ਨੂੰ ਹੁਣ ਤੱਕ ਇਸ ਘਟਨਾ ਦੀ ਸੂਚਨਾ ਨਹੀਂ ਪ੍ਰਾਪਤ ਹੋਈ ਹੈ। 

- PTC NEWS

adv-img

Top News view more...

Latest News view more...