adv-img
ਵਾਇਰਲ ਖਬਰਾਂ

ਜੰਗਲ 'ਚ ਜਿਸਮੀ ਸਬੰਧ ਬਣਾ ਰਹੇ ਨਗਨ ਜੋੜੇ ਦਾ ਤਾਂਤਰਿਕ ਵੱਲੋਂ ਸੁਪਰ ਗਲੂ ਨਾਲ ਕਤਲ

By Jasmeet Singh -- November 24th 2022 03:38 PM
ਜੰਗਲ 'ਚ ਜਿਸਮੀ ਸਬੰਧ ਬਣਾ ਰਹੇ ਨਗਨ ਜੋੜੇ ਦਾ ਤਾਂਤਰਿਕ ਵੱਲੋਂ ਸੁਪਰ ਗਲੂ ਨਾਲ ਕਤਲ

ਜੈਪੁਰ, 24 ਨਵੰਬਰ: ਰਾਜਸਥਾਨ ਦੇ ਉਦੈਪੁਰ ਨੇੜੇ ਜੰਗਲ ਦੇ ਵਿਚਕਾਰ ਇਕ ਵਿਅਕਤੀ ਦਾ ਗਲਾ ਵੱਢ ਕੇ ਤੇ ਇਕ ਔਰਤ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਦਾ ਕਹਿਣਾ ਕਿ ਇਹ ਜੋੜਾ ਜੰਗਲ ਦੇ ਵਿਚਕਾਰ ਜਿਸਮੀ ਸਬੰਧ ਬਣਾ ਰਿਹਾ ਸੀ ਤੇ ਅਜਿਹਾ ਲਗਦਾ ਹੈ ਕਿ ਉਨ੍ਹਾਂ ਦੇ ਨਗਨ ਸਰੀਰ ਸੁਪਰਗਲੂ ਨਾਲ ਲੇਪ ਦਿੱਤਾ ਗਿਆ ਹੋਵੇ। ਇਸ ਘਟਨਾ ਨੇ ਸ਼ਹਿਰ 'ਚ ਹਲਚਲ ਮਚਾਈ ਹੋਈ ਹੈ, ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੋਮਵਾਰ ਨੂੰ 52 ਸਾਲਾ ਇੱਕ ਤਾਂਤਰਿਕ ਦੀ ਗ੍ਰਿਫਤਾਰੀ ਨਾਲ ਇਸ ਦੋਹਰੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ।

ਇਹ ਵੀ ਪੜ੍ਹੋ: ਬੱਚਿਆਂ ਦੇ ਆਧਾਰ ਕਾਰਡ ਸਬੰਧੀ ਅਹਿਮ ਨਿਯਮ ਜਾਰੀ, ਬਿਲਕੁਲ ਮੁਫਤ ਮਿਲੇਗੀ ਇਹ ਸੇਵਾ

ਪਿਛਲੇ ਹਫਤੇ ਗੋਗੁੰਡਾ ਥਾਣਾ ਖੇਤਰ ਦੇ ਕੇਲਾ ਬਾਵੜੀ ਜੰਗਲ ਖੇਤਰ 'ਚ 32 ਸਾਲਾ ਸਰਕਾਰੀ ਅਧਿਆਪਕ ਰਾਹੁਲ ਮੀਨਾ ਅਤੇ 31 ਸਾਲਾ ਸੋਨੂੰ ਕੰਵਰ ਦੀਆਂ ਲਾਸ਼ਾਂ ਮਿਲੀਆਂ ਸਨ। ਸੀਨੀਅਰ ਪੁਲਿਸ ਅਧਿਕਾਰੀ ਭੂਪੇਂਦਰ ਸਿੰਘ ਅਤੇ ਕੁੰਦਨ ਕੁਵਾਰੀਆ ਨੇ ਦੱਸਿਆ ਕਿ ਦੋਵੇਂ ਵੱਖ-ਵੱਖ ਲੋਕਾਂ ਨਾਲ ਵਿਆਹੇ ਹੋਏ ਸਨ ਤੇ ਦੋਵਾਂ ਦੇ ਬਾਅਦ ਬਾਹਰਲੇ ਸਬੰਧ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹੈਰਾਨ ਕਰਨ ਵਾਲੇ ਖੁਲਾਸੇ ਤੋਂ ਬਾਅਦ ਕਰੀਬ 200 ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਕਰੀਬ 50 ਥਾਵਾਂ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਗਈ।

ਤਫਤੀਸ਼ ਕਰਦਿਆਂ ਪੁਲਿਸ ਭਲੇਸ਼ ਜੋਸ਼ੀ ਨਾਂਅ ਦੇ ਤਾਂਤਰਿਕ ਤੱਕ ਪਹੁੰਚੀ ਤੇ ਸ਼ੱਕੀ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ਉਸ ਨੇ ਕਤਲ ਕਰਨ ਦੀ ਗੱਲ ਕਬੂਲ ਕਰ ਲਈ। ਪੁਲਿਸ ਅਨੁਸਾਰ ਭਲੇਸ਼ ਜੋਸ਼ੀ ਦੇ ਪੈਰੋਕਾਰਾਂ ਵਿੱਚ ਇਲਾਕੇ ਦੇ ਪ੍ਰਭਾਵਸ਼ਾਲੀ ਲੋਕ, ਕਾਰੋਬਾਰੀ ਅਤੇ ਸਥਾਨਕ ਸਿਆਸਤਦਾਨ ਵੀ ਸ਼ਾਮਲ ਹਨ। ਉਸ ਨੇ ਦੱਸਿਆ ਕਿ ਉਹ ਭਾਦਵੀ ਗੁਡਾ ਦੇ ਇੱਕ ਮੰਦਰ ਵਿੱਚ ਰਹਿੰਦਾ ਸੀ।

ਪੁਲਿਸ ਮੁਤਾਬਕ ਸੋਨੂੰ ਅਤੇ ਰਾਹੁਲ ਦਾ ਰਿਸ਼ਤਾ ਮੰਦਰ 'ਚ ਮਿਲਣ ਤੋਂ ਬਾਅਦ ਹੀ ਬਣਿਆ ਸੀ। ਉਨ੍ਹਾਂ ਦੱਸਿਆ ਕਿ ਸੋਨੂੰ ਵੀ ਅਕਸਰ ਤਾਂਤਰਿਕ ਦੇ ਸੰਪਰਕ ਵਿੱਚ ਰਹਿੰਦਾ ਸੀ। ਪੁਲਸ ਅਧਿਕਾਰੀ ਵਿਕਾਸ ਕੁਮਾਰ ਨੇ ਦੱਸਿਆ ਕਿ ਇਸ ਅਫੇਅਰ ਕਾਰਨ ਰਾਹੁਲ ਦੇ ਵਿਆਹ 'ਚ ਖਟਾਸ ਆ ਗਈ ਅਤੇ ਫਿਰ ਉਸ ਦੀ ਪਤਨੀ ਨੇ ਸਲਾਹ ਲਈ ਤਾਂਤਰਿਕ ਕੋਲ ਪਹੁੰਚ ਕੀਤੀ। ਫਿਰ ਉਸਨੇ ਉਸਨੂੰ ਸੋਨੂੰ ਨਾਲ ਆਪਣੇ ਰਿਸ਼ਤੇ ਬਾਰੇ ਦੱਸਿਆ।

ਇਹ ਵੀ ਪੜ੍ਹੋ: ਹਥਿਆਰਾਂ ਦੇ ਜ਼ੋਰ 'ਤੇ ਆੜ੍ਹਤ ਦੀ ਦੁਕਾਨ 'ਚ ਕਰਦੇ ਮੁਨੀਮ ਸਣੇ ਹੋਰਾਂ ਨੂੰ ਲੁੱਟਿਆ

ਪੁਲਿਸ ਨੇ ਦੱਸਿਆ ਕਿ ਜਦੋਂ ਰਾਹੁਲ ਅਤੇ ਸੋਨੂੰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਤਾਂਤਰਿਕ ਨੂੰ ਬਦਨਾਮ ਕਰਨ ਲਈ ਛੇੜਛਾੜ ਦਾ ਮਾਮਲਾ ਦਰਜ ਕਰਨ ਦੀ ਧਮਕੀ ਦਿੱਤੀ। ਸਮਾਜਿਕ ਬੇਇੱਜ਼ਤੀ ਦੇ ਡਰੋਂ ਭਲੇਸ਼ ਨੇ ਉਨ੍ਹਾਂ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਪੁਲਿਸ ਨੇ ਦੱਸਿਆ ਕਿ ਉਸਨੇ 15 ਰੁਪਏ ਵਿੱਚ ਫਾਸਟ-ਡ੍ਰਾਈੰਗ ਸੁਪਰਗਲੂ ਦੀਆਂ 50 ਟਿਊਬਾਂ ਖਰੀਦੀਆਂ ਅਤੇ ਸਾਰੀਆਂ ਨੂੰ ਇੱਕ ਬੋਤਲ ਵਿੱਚ ਪਾ ਦਿੱਤਾ।

18 ਨਵੰਬਰ ਦੀ ਸ਼ਾਮ ਨੂੰ ਤਾਂਤਰਿਕ ਨੇ ਰਾਹੁਲ ਅਤੇ ਸੋਨੂੰ ਨੂੰ ਬੁਲਾਇਆ ਅਤੇ ਕਿਸੇ ਤਰ੍ਹਾਂ ਸੁਲ੍ਹਾ ਕਰਨ ਦਾ ਵਾਅਦਾ ਕਰਕੇ ਜੰਗਲ ਦੀ ਇਕ ਸੁੰਨਸਾਨ ਜਗ੍ਹਾ 'ਤੇ ਲੈ ਗਿਆ। ਪੁਲਿਸ ਦੇ ਅਨੁਸਾਰ ਫਿਰ ਉਸਨੇ ਆਪਣੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ ਉਨ੍ਹਾਂ ਨੂੰ ਉੱਥੇ ਜਿਸਮੀ ਸਬੰਧ ਬਣਾਉਣ ਲਈ ਕਿਹਾ। ਉਸਨੇ ਜਾਣ ਦਾ ਬਹਾਨਾ ਲਾਇਆ ਪਰ ਜਦੋਂ ਜੋੜਾ ਸ਼ੁਰੂ ਹੋਈ ਤਾਂ ਤਾਂਤਰਿਕ ਨੇ ਵਾਪਸ ਆ ਕੇ ਉਨ੍ਹਾਂ 'ਤੇ ਇਕੱਠੀ ਕੀਤੀ ਸੁਪਰਗਲੂ ਸੁੱਟ ਦਿੱਤੀ। ਫਿਰ ਉਸ ਨੇ ਰਾਹੁਲ ਦਾ ਗਲਾ ਵੱਢ ਦਿੱਤਾ ਅਤੇ ਸੋਨੂੰ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ: ਕੈਨੇਡਾ 'ਚ ਪੰਜਾਬੀ ਨੌਜਵਾਨ ਦਾ ਸਕੂਲ ਦੇ ਬਾਹਰ ਤੇਜ਼ਧਾਰ ਹਥਿਆਰ ਨਾਲ ਕਤਲ

ਫਿਰ ਜਦੋਂ ਪੁਲਿਸ ਨੂੰ ਸੜਕ ਤੋਂ 300 ਮੀਟਰ ਦੀ ਦੂਰੀ 'ਤੇ ਜੰਗਲ ਵਿੱਚ ਪਈਆਂ ਲਾਸ਼ਾਂ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਦੇਖਿਆ ਕਿ ਜੋੜੇ ਨੇ ਤੇਜ਼ੀ ਨਾਲ ਸੁੱਕ ਰਹੇ ਗੂੰਦ ਤੋਂ ਛੁੱਟਣ ਦੀ ਕਾਫੀ ਕੋਸ਼ਿਸ਼ ਕੀਤੀ ਸੀ। ਇਨ੍ਹਾਂ ਹੀ ਨਹੀਂ ਮਰਦ ਦੇ ਗੁਪਤ ਅੰਗ ਵੀ ਕੱਟੇ ਹੋਏ ਸਨ ਤੇ ਇਸ ਤੋਂ ਇਲਾਵਾ ਲਾਸ਼ਾਂ ਨੂੰ ਸਾੜਨ ਦੀ ਵੀ ਕੋਸ਼ਿਸ਼ ਕੀਤੀ ਗਈ ਸੀ। 

ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਤਾਂਤਰਿਕ ਦੀ ਸ਼ਮੂਲੀਅਤ ਦਾ ਯਕੀਨ ਹੋ ਗਿਆ ਜਦੋਂ ਉਨ੍ਹਾਂ ਨੂੰ ਉਸ ਦੀਆਂ ਉਂਗਲਾਂ 'ਤੇ ਸੁਪਰ ਗਲੂ ਦੀ ਰਹਿੰਦ-ਖੂੰਹਦ ਮਿਲੀ। ਜਦੋਂ ਉਸ ਨੂੰ ਹਿਰਾਸਤ ਵਿਚ ਲਿਆ ਗਿਆ ਤਾਂ ਕਈ ਨਾਮੀ ਵਿਅਕਤੀ ਉਸ ਨੂੰ ਛੁਡਾਉਣ ਲਈ ਵੀ ਆਏ ਪਰ ਜਿਵੇਂ ਹੀ ਉਨ੍ਹਾਂ ਨੂੰ ਇਸ ਗੰਭੀਰ ਮਾਮਲੇ ਦੀ ਜਾਣਕਾਰੀ ਮਿਲੀ ਤਾਂ ਉਹ ਪਿੱਛੇ ਹੱਟ ਗਏ। 

- PTC NEWS

adv-img
  • Share