ਗੰਭੀਰ ਬਿਮਾਰੀ ਨਾਲ ਜੂਝ ਰਹੇ ਹਨ Neeraj Chopra, ਇਲਾਜ ਲਈ ਜਰਮਨੀ ਲਈ ਰਵਾਨਾ ਹੋਏ Golden Boy
Hernia : ਪੈਰਿਸ ਓਲੰਪਿਕ 'ਚ ਚਾਂਦੀ ਦਾ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ ਆਪਣੇ ਇਲਾਜ ਲਈ ਜਰਮਨੀ ਗਏ ਹੋਏ ਹਨ। ਸਟਾਰ ਅਥਲੀਟ ਨੀਰਜ ਪਿਛਲੇ ਦੋ ਸਾਲਾਂ ਤੋਂ ਹਰਨੀਆ ਦੀ ਸਮੱਸਿਆ ਤੋਂ ਪੀੜਤ ਹੈ ਅਤੇ ਉਸ ਨੂੰ ਸਰਜਰੀ ਦੀ ਲੋੜ ਹੈ। ਨੀਰਜ ਚੋਪੜਾ ਓਲੰਪਿਕ ਖੇਡਾਂ ਕਾਰਨ ਇਸ ਸਰਜਰੀ ਨੂੰ ਟਾਲ ਰਹੇ ਸਨ। ਇਨਗੁਇਨਲ ਹਰਨੀਆ ਕਾਰਨ ਨੀਰਜ ਨੂੰ ਗਰੀਨ ਏਰੀਏ 'ਚ ਕਾਫੀ ਦਰਦ ਹੋ ਰਿਹਾ ਸੀ ਅਤੇ ਇਹੀ ਕਾਰਨ ਸੀ ਕਿ ਉਹ ਓਲੰਪਿਕ 'ਚ ਸੋਨ ਤਮਗਾ ਜਿੱਤਣ ਤੋਂ ਖੁੰਝ ਗਏ। ਨੀਰਜ ਨੇ ਇਕ ਨਿੱਜੀ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਹਰਨੀਆ ਦੀ ਸਮੱਸਿਆ ਕੀ ਹੈ ਅਤੇ ਇਸ ਦਾ ਕਾਰਨ ਕੀ ਹੋ ਸਕਦਾ ਹੈ।
ਕਲੀਵਲੈਂਡ ਕਲੀਨਿਕ ਦੀ ਰਿਪੋਰਟ ਦੇ ਅਨੁਸਾਰ, ਹਰਨੀਆ ਦੀ ਸਥਿਤੀ ਉਦੋਂ ਹੁੰਦੀ ਹੈ ਜਦੋਂ ਤੁਹਾਡੇ ਸਰੀਰ ਦੇ ਅੰਦਰੂਨੀ ਅੰਗ ਦਾ ਕੋਈ ਹਿੱਸਾ ਇੱਕ ਛੇਕ ਰਾਹੀਂ ਬਾਹਰ ਆਉਂਦਾ ਹੈ। ਕਈ ਵਾਰ ਉਸ ਮਾਸਪੇਸ਼ੀ ਜਾਂ ਟਿਸ਼ੂ ਵਿੱਚ ਕਮਜ਼ੋਰੀ ਆ ਜਾਂਦੀ ਹੈ ਤਾਂ ਵੀ ਇਹ ਸਮੱਸਿਆ ਹੋਣ ਲੱਗਦੀ ਹੈ।ਜ਼ਿਆਦਾਤਰ ਹਰਨੀਆ ਵਿੱਚ, ਤੁਹਾਡੇ ਪੇਟ ਦੇ ਅੰਗਾਂ ਵਿੱਚੋਂ ਇੱਕ ਕੈਵੀਟੀ ਦੀਵਾਰ ਤੋਂ ਬਾਹਰ ਖਿਸਕ ਜਾਂਦਾ ਹੈ। ਹਰਨੀਆ ਦੀਆਂ ਸਮੱਸਿਆਵਾਂ ਹੌਲੀ-ਹੌਲੀ ਹੋ ਸਕਦੀਆਂ ਹਨ ਕਿਉਂਕਿ ਤੁਹਾਡੀ ਉਮਰ ਦੇ ਨਾਲ-ਨਾਲ ਤੁਹਾਡੀਆਂ ਮਾਸਪੇਸ਼ੀਆਂ ਨਿਯਮਤ ਤੌਰ 'ਤੇ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ। ਕਈ ਵਾਰ ਹਰਨੀਆ ਦੀ ਸਮੱਸਿਆ ਸੱਟ, ਸਰਜਰੀ ਜਾਂ ਜਨਮ ਦੇ ਵਿਗਾੜ ਕਾਰਨ ਵੀ ਹੋ ਸਕਦੀ ਹੈ।
ਜਰਮਨੀ 'ਚ ਰਹਿਣਗੇ ਮਹੀਨਾ ?
ਨੀਰਜ ਦੇ ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਉਹ ਜਰਮਨੀ ਲਈ ਰਵਾਨਾ ਹੋ ਗਿਆ ਹੈ ਅਤੇ ਉਸ ਦੇ ਘੱਟੋ-ਘੱਟ ਇੱਕ ਮਹੀਨੇ ਤੱਕ ਭਾਰਤ ਪਰਤਣ ਦੀ ਸੰਭਾਵਨਾ ਨਹੀਂ ਹੈ। ਪੈਰਿਸ ਵਿੱਚ ਭਾਰਤੀ ਓਲੰਪਿਕ ਸੰਘ (IOA) ਦੇ ਸੂਤਰਾਂ ਨੇ ਵੀ ਪੁਸ਼ਟੀ ਕੀਤੀ ਕਿ ਨੀਰਜ ਜਰਮਨੀ ਲਈ ਰਵਾਨਾ ਹੋ ਗਿਆ ਹੈ। ਇਸ ਤੋਂ ਪਹਿਲਾਂ ਨੀਰਜ ਨੇ ਆਪਣੀ ਸੱਟ ਲਈ ਜਰਮਨੀ 'ਚ ਡਾਕਟਰ ਦੀ ਸਲਾਹ ਵੀ ਲਈ ਸੀ। ਅਜਿਹੇ 'ਚ ਹੁਣ ਉਸ ਲਈ 14 ਸਤੰਬਰ ਨੂੰ ਬੈਲਜੀਅਮ ਦੇ ਬ੍ਰਸੇਲਸ 'ਚ ਹੋਣ ਵਾਲੇ ਡਾਇਮੰਡ ਲੀਗ ਦੇ ਫਾਈਨਲ 'ਚ ਖੇਡਣਾ ਮੁਸ਼ਕਲ ਮੰਨਿਆ ਜਾ ਰਿਹਾ ਹੈ।
- PTC NEWS