Advertisment

NEET, JEE Main, CUET 2023 ਸਾਰੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ

author-image
Pardeep Singh
Updated On
New Update
NEET, JEE Main, CUET 2023  ਸਾਰੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ
Advertisment

ਨਵੀਂ ਦਿੱਲੀ: ਐਨਟੀਏ ਨੇ ਸਾਲ 2023 ਦੀਆਂ ਪ੍ਰੀਖਿਆਵਾਂ ਦਾ ਕੈਲੰਡਰ ਜਾਰੀ ਕਰ ਦਿੱਤਾ ਹੈ।  ਨੈਸ਼ਨਲ ਟੈਸਟਿੰਗ ਏਜੰਸੀ ਨੇ ਸਾਲ 2023-24 ਲਈ ਆਪਣਾ ਸਾਲਾਨਾ ਪ੍ਰੀਖਿਆ ਕੈਲੰਡਰ ਵਿੱਚ JEE, NEET, CUET 2023 ਸਮੇਤ ਵੱਖ-ਵੱਖ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਹੈ। ਜੇਕਰ ਵਿਦਿਆਰਥੀ ਅਪਲਾਈ ਕਰਨ ਚਾਹੁੰਦੇ ਹਨ ਤਾਂ ਨੋਟੀਫਿਕੇਸ਼ਨ ਦੀਆਂ ਹਦਾਇਤਾਂ ਮੁਤਾਬਿਕ ਅਪਲਾਈ ਕਰ ਸਕਦੇ ਹਨ।

Advertisment

JEE Main ਦੀ ਪ੍ਰੀਖਿਆ

NTA ਦੁਆਰਾ ਜਾਰੀ ਇਮਤਿਹਾਨ ਕੈਲੰਡਰ ਦੇ ਅਨੁਸਾਰ ਜੇਈਈ ਮੇਨ 2023 ਦਾ ਪਹਿਲਾ ਸੈਸ਼ਨ 24, 25, 27, 28, 29, 30, 31 ਜਨਵਰੀ 2023 ਨੂੰ ਆਯੋਜਿਤ ਕੀਤਾ ਜਾਵੇਗਾ। ਜਦੋਂ ਕਿ ਜੇਈਈ ਮੇਨ 2023 ਦਾ ਦੂਜਾ ਸੈਸ਼ਨ 06, 08, 10, 11, 12 ਅਪ੍ਰੈਲ 2023 ਨੂੰ ਆਯੋਜਿਤ ਕੀਤਾ ਜਾਵੇਗਾ।

NEET UG 2023 ਪ੍ਰੀਖਿਆ ਦੀ ਮਿਤੀ

Advertisment

NEET UG 2023 ਦੀ ਪ੍ਰੀਖਿਆ 7 ਮਈ 2023 ਨੂੰ ਹੋਵੇਗੀ। ਇਸ ਲਈ ਸੰਯੁਕਤ ਯੂਨੀਵਰਸਿਟੀ ਦਾਖਲਾ ਪ੍ਰੀਖਿਆ CUET 2023 ਮਈ 21 ਤੋਂ 31 ਮਈ, 2023 ਤੱਕ ਚੱਲੇਗੀ। ਇਸ ਤੋਂ ਇਲਾਵਾ ICAR AIEEA 2023 ਦੀ ਪ੍ਰੀਖਿਆ 26, 27, 28, 29 ਅਪ੍ਰੈਲ ਨੂੰ ਹੋਵੇਗੀ।

ਵਿਦਿਆਰਥੀਆਂ ਵਧੇਰੇ ਜਾਣਕਾਰੀ ਲਈ ਐਨਟੀਏ ਦੀ  ਵੈਬਸਾਈਟ ਉੱਤੇ ਜਾ ਨੋਟੀਫਿਕੇਸ਼ਨ ਡਾਊਨਲੋਡ ਕਰਨ ਤਾਂ ਉਨ੍ਹਾਂ ਨੂੰ ਪ੍ਰੀਖਿਆਵਾਂ ਬਾਰੇ ਸਟੀਕ ਜਾਣਕਾਰੀ ਮਿਲ ਸਕੇ। ਕੋਈ ਵੀ ਪ੍ਰੀਖਿਆ ਨੂੰ ਅਪਲਾਈ ਕਰਨ ਸਮੇਂ ਉਹ ਐਨਟੀਏ ਦੀਆਂ ਹਦਾਇਤਾਂ ਨੂੰ ਜਰੂਰ ਧਿਆਨ ਨਾਲ ਪੜ੍ਹਨ।



- PTC NEWS
latest-news punjabi-news exam-dates-announced
Advertisment

Stay updated with the latest news headlines.

Follow us:
Advertisment