ਮੌਤ ਬਣ ਕੇ ਆਈ ਰੇਲਗੱਡੀ ਪਰ ਕੁੜੀ ਨੇ ਫੋਨ 'ਤੇ ਨਹੀਂ ਛੱਡੀ ਕਰਨੀ ਚੁਗਲੀ
ਵਾਇਰਲ ਵੀਡੀਓ: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਟਰੇਨ ਇੱਕ ਔਰਤ ਦੇ ਉਪਰੋਂ ਲੰਘ ਰਹੀ ਹੈ। ਉਹ ਮਰਨ ਵਾਲੀ ਸੀ ਪਰ ਟਰੇਨ ਲੰਘਣ ਤੋਂ ਬਾਅਦ ਵੀ ਉਸਨੇ ਫੋਨ 'ਤੇ ਗੱਲ ਕਰਨੀ ਨਹੀਂ ਛੱਡੀ। ਸੋਸ਼ਲ ਮੀਡੀਆ 'ਤੇ ਮੌਜੂਦ ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਇੱਕ ਮਾਲ ਗੱਡੀ ਲੜਕੀ ਦੇ ਉਪਰੋਂ ਲੰਘ ਗਈ ਪਰ ਫਿਰ ਵੀ ਕੁੜੀ ਦੇ ਮੱਥੇ 'ਤੇ ਵੱਟ ਤੱਕ ਨਜ਼ਰ ਨਹੀਂ ਆਈ। ਉਹ ਬਹੁਤ ਆਰਾਮ ਨਾਲ ਫੋਨ 'ਤੇ ਗੱਲ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਤੇ ਕਈ ਲੋਕ ਕਮੈਂਟ ਕਰ ਰਹੇ ਹਨ। ਲੜਕੀ ਨੂੰ ਝਿੜਕਣ ਦੇ ਨਾਲ-ਨਾਲ ਸਵਾਲ ਵੀ ਪੁੱਛ ਗਏ ਹਨ।
ਇਹ ਵੀ ਪੜ੍ਹੋ: ਚੈਕਿੰਗ ਦੌਰਾਨ ਵਿਦਿਆਰਥੀਆਂ ਦੇ ਬੈਗ 'ਚੋਂ ਨਿਕਲੀਆਂ ਗਰਭ ਨਿਰੋਧਕ ਗੋਲੀਆਂ, ਸ਼ਰਾਬ, ਸਿਗਰੇਟ ਤੇ ਹੋਰ ਸਮੱਗਰੀ!
ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪੂਰੀ ਟਰੇਨ ਇੱਕ ਕੁੜੀ ਦੇ ਉਪਰੋਂ ਲੰਘ ਜਾਂਦੀ ਹੈ। ਜਿਵੇਂ ਹੀ ਟਰੇਨ ਆਈ ਤਾਂ ਉਹ ਟਰੈਕ 'ਤੇ ਲੰਮੀ ਪੈ ਗਈ ਅਤੇ ਆਪਣੀ ਜਾਨ ਬਚਾਈ। ਜੇ ਉਹ ਥੋੜੀ ਜਹੀ ਵੀ ਦੇਰੀ ਕਰਦੀ ਤਾਂ ਉਸਦਾ ਬਚਣਾ ਮੁਸ਼ਕਿਲ ਸੀ। ਇਹ ਵੀਡੀਓ ਦਿਲ ਦਹਿਲਾ ਦੇਣ ਵਾਲੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਈ ਯੂਜ਼ਰਸ ਤਾਂ ਪੂਰੀ ਤਰ੍ਹਾਂ ਸਹਿਮ ਗਏ ਤੇ ਇੰਟਰਨੈੱਟ 'ਤੇ ਕੁਮੈਂਟ ਕਰਕੇ ਕੁੜੀ ਨੂੰ ਚੰਗਾ ਜਾਂ ਮਾੜਾ ਆਖ ਰਹੇ ਹਨ।
हे भगवान! फ़ोन पर बात करते रहो चाहे ऊपर से ट्रेन गुजर जाए!
???? सावधान : कृपया इसे कोई भी दोहराने की कोशिश न करें। ये जानलेवा साबित हो सकता है। ????
pic.twitter.com/nfVSMaTQUZ — Umashankar Singh उमाशंकर सिंह (@umashankarsingh) November 28, 2022
- PTC NEWS