13 Indians Missing: ਓਮਾਨ ਤੱਟ ਨੇੜੇ ਪਲਟਿਆ ਤੇਲ ਟੈਂਕਰ , 13 ਭਾਰਤੀਆਂ ਸਮੇਤ ਚਾਲਕ ਦਲ ਦੇ 16 ਮੈਂਬਰ ਲਾਪਤਾ
13 Indians Missing: ਓਮਾਨ ਦੇ ਤੱਟ 'ਤੇ ਡੁੱਬਣ ਵਾਲੇ ਕੋਮੋਰੋਸ ਦੇ ਝੰਡੇ ਵਾਲੇ ਤੇਲ ਟੈਂਕਰ ਦੇ ਚਾਲਕ ਦਲ ਦੇ 16 ਮੈਂਬਰ ਅਜੇ ਵੀ ਲਾਪਤਾ ਹਨ। ਇਨ੍ਹਾਂ ਵਿੱਚ 13 ਭਾਰਤੀ ਵੀ ਸ਼ਾਮਲ ਹਨ। ਜਦਕਿ ਬਾਕੀ ਤਿੰਨ ਸ੍ਰੀਲੰਕਾ ਦੇ ਵਸਨੀਕ ਸਨ। ਸਮੁੰਦਰੀ ਸੁਰੱਖਿਆ ਕੇਂਦਰ ਨੇ ਇਹ ਜਾਣਕਾਰੀ ਡੁੱਬਣ ਦੀ ਸੂਚਨਾ ਦੇ ਇਕ ਦਿਨ ਬਾਅਦ ਮੰਗਲਵਾਰ ਨੂੰ ਦਿੱਤੀ। ਐਮਐਸਸੀ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ, ਇੱਕ ਕੋਮੋਰੋਸ-ਝੰਡੇ ਵਾਲਾ ਤੇਲ ਟੈਂਕਰ ਰਾਸ ਮਦਰਕਾ ਤੋਂ 25 ਨੌਟੀਕਲ ਮੀਲ ਦੱਖਣ-ਪੂਰਬ ਵਿੱਚ ਬੰਦਰਗਾਹ ਸ਼ਹਿਰ ਦੁਕਮ ਦੇ ਨੇੜੇ ਪਲਟ ਗਿਆ।
ਦੱਸ ਦਈਏ ਕਿ ਡੂਕਮ ਬੰਦਰਗਾਹ ਓਮਾਨ ਦੇ ਦੱਖਣ-ਪੱਛਮੀ ਤੱਟ 'ਤੇ ਸਥਿਤ ਹੈ, ਜੋ ਵੱਡੇ ਤੇਲ ਅਤੇ ਗੈਸ ਮਾਈਨਿੰਗ ਪ੍ਰੋਜੈਕਟਾਂ ਦੇ ਨੇੜੇ ਹੈ। ਇਨ੍ਹਾਂ ਵਿੱਚ ਇੱਕ ਪ੍ਰਮੁੱਖ ਤੇਲ ਸੋਧਕ ਕਾਰਖਾਨਾ ਸ਼ਾਮਲ ਹੈ ਜੋ ਡੂਕਮ ਦੇ ਵਿਸ਼ਾਲ ਉਦਯੋਗਿਕ ਖੇਤਰ ਦਾ ਹਿੱਸਾ ਹੈ। ਇਹ ਓਮਾਨ ਦਾ ਸਭ ਤੋਂ ਵੱਡਾ ਸਿੰਗਲ ਆਰਥਿਕ ਪ੍ਰੋਜੈਕਟ ਹੈ।
ਜਹਾਜ਼ ਦੀ ਪਛਾਣ ਪ੍ਰੇਸਟੀਜ ਫਾਲਕਨ ਵਜੋਂ ਹੋਈ ਹੈ। ਸ਼ਿਪਿੰਗ ਵੈੱਬਸਾਈਟ marinetraffic.com ਮੁਤਾਬਕ ਤੇਲ ਟੈਂਕਰ ਯਮਨ ਦੇ ਬੰਦਰਗਾਹ ਸ਼ਹਿਰ ਅਦਨ ਵੱਲ ਜਾ ਰਿਹਾ ਸੀ। ਸ਼ਿਪਿੰਗ ਡੇਟਾ ਦੇ ਅਨੁਸਾਰ ਇਹ ਜਹਾਜ਼ 117 ਮੀਟਰ ਲੰਬਾ ਤੇਲ ਉਤਪਾਦ ਟੈਂਕਰ ਹੈ, ਜੋ 2007 ਵਿੱਚ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ: Pakistan Petrol Price: ਪਾਕਿਸਤਾਨ 'ਚ ਫਟਿਆ 'ਪੈਟਰੋਲ ਬੰਬ', ਕੀਮਤ ਸੁਣ ਕੇ ਹੋ ਜਾਓਗੇ ਹੈਰਾਨ
- PTC NEWS