Wed, Nov 19, 2025
Whatsapp

Oil Tanker Capsizes : ਓਮਾਨ ਨੇੜੇ ਤੇਲ ਟੈਂਕਰ ਹਾਦਸੇ 'ਚ ਚਾਲਕ ਦਲ ਦੇ 9 ਮੈਂਬਰ ਰੈਸਕਿਊ, 8 ਭਾਰਤੀ ਸ਼ਾਮਲ

Oman Oil Tanker Capsizes : ਮਾਮਲੇ 'ਚ ਹੁਣ ਵੱਡੀ ਅਪਡੇਟ ਸਾਹਮਣੇ ਆਈ ਹੈ। ਸੂਤਰਾਂ ਅਨੁਸਾਰ ਇਨ੍ਹਾਂ 'ਚੋਂ 9 ਮੈਂਬਰਾਂ ਨੂੰ ਬਚਾ ਲਿਆ ਗਿਆ ਹੈ, ਜਿਨ੍ਹਾਂ ਵਿੱਚ 8 ਭਾਰਤੀ ਹਨ, ਜਦਕਿ ਇਕ ਸ਼੍ਰੀਲੰਕਾ ਦਾ ਨਾਗਰਿਕ ਹੈ। ਹਾਲਾਂਕਿ ਬਾਕੀ ਮੈਂਬਰਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।

Reported by:  PTC News Desk  Edited by:  KRISHAN KUMAR SHARMA -- July 17th 2024 09:24 PM -- Updated: July 17th 2024 09:29 PM
Oil Tanker Capsizes : ਓਮਾਨ ਨੇੜੇ ਤੇਲ ਟੈਂਕਰ ਹਾਦਸੇ 'ਚ ਚਾਲਕ ਦਲ ਦੇ 9 ਮੈਂਬਰ ਰੈਸਕਿਊ, 8 ਭਾਰਤੀ ਸ਼ਾਮਲ

Oil Tanker Capsizes : ਓਮਾਨ ਨੇੜੇ ਤੇਲ ਟੈਂਕਰ ਹਾਦਸੇ 'ਚ ਚਾਲਕ ਦਲ ਦੇ 9 ਮੈਂਬਰ ਰੈਸਕਿਊ, 8 ਭਾਰਤੀ ਸ਼ਾਮਲ

Oil Tanker Capsizes Near Oman : ਬੀਤੀ 14 ਜੁਲਾਈ ਨੂੰ ਓਮਾਨ ਦੇ ਨੇੜੇ ਸਮੁੰਦਰ ਵਿੱਚ ਕੋਮੋਰੋਸ-ਝੰਡੇ ਵਾਲਾ ਤੇਲ ਟੈਂਕਰ ਪਲਟ ਗਿਆ। ਇਸ ਹਾਦਸੇ 'ਚ ਚਾਲਕ ਦਲ ਦੇ 16 ਮੈਂਬਰ ਲਾਪਤਾ ਹੋ ਗਏ ਸਨ, ਜਿਸ ਵਿੱਚ 13 ਭਾਰਤੀ ਵੀ ਸਨ। ਮਾਮਲੇ 'ਚ ਹੁਣ ਵੱਡੀ ਅਪਡੇਟ ਸਾਹਮਣੇ ਆਈ ਹੈ। ਸੂਤਰਾਂ ਅਨੁਸਾਰ ਇਨ੍ਹਾਂ 'ਚੋਂ 9 ਮੈਂਬਰਾਂ ਨੂੰ ਬਚਾ ਲਿਆ ਗਿਆ ਹੈ, ਜਿਨ੍ਹਾਂ ਵਿੱਚ 8 ਭਾਰਤੀ ਹਨ, ਜਦਕਿ ਇਕ ਸ਼੍ਰੀਲੰਕਾ ਦਾ ਨਾਗਰਿਕ ਹੈ। ਹਾਲਾਂਕਿ ਬਾਕੀ ਮੈਂਬਰਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਦੱਸ ਦੇਈਏ ਕਿ ਭਾਰਤੀ ਜਲ ਸੈਨਾ ਦਾ ਇੱਕ ਜੰਗੀ ਬੇੜਾ ਡੁੱਬਣ ਵਾਲੇ ਖੇਤਰ ਦੇ ਆਲੇ-ਦੁਆਲੇ ਖੋਜ ਅਤੇ ਬਚਾਅ (SAR) ਅਭਿਆਨ ਚਲਾ ਰਿਹਾ ਹੈ, ਜਦੋਂ ਕਿ ਓਮਾਨ ਨੇ ਖੋਜ ਮੁਹਿੰਮ ਲਈ ਸਮੁੰਦਰੀ ਸਹੂਲਤਾਂ ਪ੍ਰਦਾਨ ਕੀਤੀਆਂ ਹਨ। MT Falcon Prestige ਨੇ 14 ਜੁਲਾਈ ਨੂੰ ਕਰੀਬ 10 ਵਜੇ ਓਮਾਨ ਦੇ ਤੱਟ ਤੋਂ ਇੱਕ ਸੰਕਟ ਕਾਲ ਭੇਜਿਆ।


ਦੱਸ ਦਈਏ ਕਿ ਡੂਕਮ ਬੰਦਰਗਾਹ ਓਮਾਨ ਦੇ ਦੱਖਣ-ਪੱਛਮੀ ਤੱਟ 'ਤੇ ਸਥਿਤ ਹੈ, ਜੋ ਵੱਡੇ ਤੇਲ ਅਤੇ ਗੈਸ ਮਾਈਨਿੰਗ ਪ੍ਰੋਜੈਕਟਾਂ ਦੇ ਨੇੜੇ ਹੈ। ਇਨ੍ਹਾਂ ਵਿੱਚ ਇੱਕ ਪ੍ਰਮੁੱਖ ਤੇਲ ਸੋਧਕ ਕਾਰਖਾਨਾ ਸ਼ਾਮਲ ਹੈ ਜੋ ਡੂਕਮ ਦੇ ਵਿਸ਼ਾਲ ਉਦਯੋਗਿਕ ਖੇਤਰ ਦਾ ਹਿੱਸਾ ਹੈ। ਇਹ ਓਮਾਨ ਦਾ ਸਭ ਤੋਂ ਵੱਡਾ ਸਿੰਗਲ ਆਰਥਿਕ ਪ੍ਰੋਜੈਕਟ ਹੈ।

- PTC NEWS

Top News view more...

Latest News view more...

PTC NETWORK
PTC NETWORK