Sun, Dec 7, 2025
Whatsapp

Haryana ਸਰਕਾਰ ਦਾ ਬਜ਼ੁਰਗਾਂ ਨੂੰ ਤੋਹਫ਼ਾ , ਬੁਢਾਪਾ ਪੈਨਸ਼ਨ 3,000 ਤੋਂ ਵਧਾ ਕੇ ਕੀਤੀ 3,500 ਰੁਪਏ , ਕੈਬਨਿਟ ਮੀਟਿੰਗ 'ਚ ਲਿਆ ਫ਼ੈਸਲਾ

Haryana News: ਹਰਿਆਣਾ ਵਿੱਚ ਬੁਢਾਪਾ ਪੈਨਸ਼ਨ 3,000 ਤੋਂ ਵਧਾ ਕੇ ਹੁਣ 3,500 ਰੁਪਏ ਕਰ ਦਿੱਤੀ ਗਈ ਹੈ। ਪੈਨਸ਼ਨ ਵਧਾਉਣ ਦਾ ਫੈਸਲਾ ਐਤਵਾਰ ਨੂੰ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ ਹੈ। ਮੰਤਰੀ ਕ੍ਰਿਸ਼ਨਾ ਬੇਦੀ ਨੇ ਇਸਦੀ ਪੁਸ਼ਟੀ ਕੀਤੀ ਹੈ। ਇਹ ਵਧੀ ਹੋਈ ਪੈਨਸ਼ਨ 1 ਨਵੰਬਰ ਤੋਂ ਲਾਗੂ ਹੋਵੇਗੀ

Reported by:  PTC News Desk  Edited by:  Shanker Badra -- October 12th 2025 02:51 PM
Haryana ਸਰਕਾਰ ਦਾ ਬਜ਼ੁਰਗਾਂ ਨੂੰ ਤੋਹਫ਼ਾ , ਬੁਢਾਪਾ ਪੈਨਸ਼ਨ 3,000 ਤੋਂ ਵਧਾ ਕੇ ਕੀਤੀ 3,500 ਰੁਪਏ , ਕੈਬਨਿਟ ਮੀਟਿੰਗ 'ਚ ਲਿਆ ਫ਼ੈਸਲਾ

Haryana ਸਰਕਾਰ ਦਾ ਬਜ਼ੁਰਗਾਂ ਨੂੰ ਤੋਹਫ਼ਾ , ਬੁਢਾਪਾ ਪੈਨਸ਼ਨ 3,000 ਤੋਂ ਵਧਾ ਕੇ ਕੀਤੀ 3,500 ਰੁਪਏ , ਕੈਬਨਿਟ ਮੀਟਿੰਗ 'ਚ ਲਿਆ ਫ਼ੈਸਲਾ

Haryana  News: ਹਰਿਆਣਾ ਵਿੱਚ ਬੁਢਾਪਾ ਪੈਨਸ਼ਨ 3,000 ਤੋਂ ਵਧਾ ਕੇ ਹੁਣ 3,500 ਰੁਪਏ ਕਰ ਦਿੱਤੀ ਗਈ ਹੈ। ਪੈਨਸ਼ਨ ਵਧਾਉਣ ਦਾ ਫੈਸਲਾ ਐਤਵਾਰ ਨੂੰ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ ਹੈ। ਮੰਤਰੀ ਕ੍ਰਿਸ਼ਨਾ ਬੇਦੀ ਨੇ ਇਸਦੀ ਪੁਸ਼ਟੀ ਕੀਤੀ ਹੈ। ਇਹ ਵਧੀ ਹੋਈ ਪੈਨਸ਼ਨ 1 ਨਵੰਬਰ ਤੋਂ ਲਾਗੂ ਹੋਵੇਗੀ। ਇਸ ਤੋਂ ਪਹਿਲਾਂ 1 ਜਨਵਰੀ 2024 ਨੂੰ ਬੁਢਾਪਾ ਪੈਨਸ਼ਨ 2,750 ਤੋਂ ਵਧਾ ਕੇ 3,000 ਰੁਪਏ ਕਰ ਦਿੱਤੀ ਗਈ ਸੀ।

ਲਗਭਗ ਢਾਈ ਘੰਟੇ ਚੱਲੀ ਇਸ ਮੀਟਿੰਗ ਵਿੱਚ ਨਾਇਬ ਸਰਕਾਰ ਦੇ ਇੱਕ ਸਾਲ ਪੂਰੇ ਹੋਣ 'ਤੇ 17 ਅਕਤੂਬਰ ਨੂੰ ਸੋਨੀਪਤ ਵਿੱਚ ਹੋਣ ਵਾਲੇ ਪ੍ਰੋਗਰਾਮ 'ਤੇ ਵੀ ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮਾਗਮ ਵਿੱਚ ਸ਼ਾਮਲ ਹੋਣਗੇ। ਮੀਟਿੰਗ ਵਿੱਚ ਹਰਿਆਣਾ ਪੁਲਿਸ ਭਰਤੀ ਨਿਯਮਾਂ ਵਿੱਚ ਵੀ ਬਦਲਾਅ ਕੀਤੇ ਗਏ। ਹੁਣ 50% ਸਬ-ਇੰਸਪੈਕਟਰ (ਪੁਰਸ਼) ਅਸਾਮੀਆਂ ਸਿੱਧੀ ਭਰਤੀ ਦੀ ਬਜਾਏ ਤਰੱਕੀ ਰਾਹੀਂ ਭਰੀਆਂ ਜਾਣਗੀਆਂ। ਇਸ ਤੋਂ ਇਲਾਵਾ ਗਰੁੱਪ ਸੀ ਅਤੇ ਗਰੁੱਪ ਡੀ ਦੀਆਂ ਅਸਾਮੀਆਂ 'ਤੇ ਭਰਤੀ ਲਈ ਕਾਮਨ ਐਲੀਜਿਬਿਲੀਟੀ ਟੈਸਟ (ਸੀਈਟੀ) ਦੇ ਸਕੋਰਾਂ ਦੀ ਵੈਧਤਾ ਨੂੰ ਤਿੰਨ ਸਾਲਾਂ ਲਈ ਵਧਾ ਦਿੱਤਾ ਗਿਆ ਹੈ।


ਮੀਟਿੰਗ ਤੋਂ ਬਾਅਦ ਕੈਬਨਿਟ ਮੰਤਰੀ ਕ੍ਰਿਸ਼ਨਾ ਬੇਦੀ ਨੇ ਕਿਹਾ ਕਿ ਕੈਬਨਿਟ ਮੀਟਿੰਗ 'ਚ 9 ਤੋਂ 10 ਏਜੰਡੇ ਰੱਖੇ ਗਏ ਸਨ। ਕੁਝ ਆਗਾਮੀ ਕੰਮਾਂ 'ਤੇ ਚਰਚਾ ਕੀਤੀ ਗਈ। ਕੁਝ ਵਿਸ਼ੇ ਅਜਿਹੇ ਸਮ ,ਜਿਨ੍ਹਾਂ 'ਤੇ ਸੋਧ ਦੀ ਲੋੜ ਸੀ, ਉਨ੍ਹਾਂ ਨੂੰ ਅਗਲੀ ਮੀਟਿੰਗ ਵਿੱਚ ਰੱਖਿਆ ਜਾਵੇਗਾ। ਮੀਟਿੰਗ 'ਚ 17 ਅਕਤੂਬਰ ਨੂੰ ਸੋਨੀਪਤ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਹੋਣ ਵਾਲੀ ਰੈਲੀ ਨੂੰ ਲੈ ਕੇ ਕੈਬਨਿਟ ਨੇ ਪੂਰੀ ਤਿਆਰੀ ਕਰ ਲਈ ਹੈ।

10 ਸਾਲਾਂ ਵਿੱਚ 2,500 ਰੁਪਏ ਵਧੀ ਪੈਨਸ਼ਨ 

2014 ਵਿੱਚ ਭਾਜਪਾ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਹਰਿਆਣਾ ਵਿੱਚ ਬੁਢਾਪਾ ਪੈਨਸ਼ਨ ਵਿੱਚ ਕਈ ਵਾਰ ਵਾਧਾ ਕੀਤਾ ਗਿਆ ਹੈ। 2014 ਵਿੱਚ ਪੈਨਸ਼ਨ ਸਿਰਫ 1,000 ਰੁਪਏ ਪ੍ਰਤੀ ਮਹੀਨਾ ਸੀ ਪਰ ਹੁਣ 2025 ਵਿੱਚ ਇਹ 3,500 ਰੁਪਏ ਪ੍ਰਤੀ ਮਹੀਨਾ ਹੋ ਗਈ ਹੈ। ਇਸਦਾ ਮਤਲਬ ਹੈ ਕਿ ਇਹਨਾਂ ਸਾਲਾਂ ਵਿੱਚ ਪੈਨਸ਼ਨ ਵਿੱਚ ਕੁੱਲ 10 ਗੁਣਾ ਵਾਧਾ ਕੀਤਾ ਗਿਆ ਹੈ। ਇਸ ਸਮੇਂ ਦੌਰਾਨ ਪੈਨਸ਼ਨਾਂ ਵਿੱਚ ਕੁੱਲ 2,500 ਰੁਪਏ ਦਾ ਵਾਧਾ ਹੋਇਆ ਹੈ।

ਪ੍ਰਧਾਨ ਮੰਤਰੀ ਦੋ ਵੱਡੀਆਂ ਯੋਜਨਾਵਾਂ ਦਾ ਕਰ ਸਕਦੇ ਹਨ ਐਲਾਨ

ਸਰਕਾਰੀ ਸੂਤਰਾਂ ਅਨੁਸਾਰ 17 ਅਕਤੂਬਰ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਦੌਰਾਨ ਦੋ ਵੱਡੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਸਰਕਾਰ ਗਰੀਬਾਂ ਨੂੰ 25,000 ਪਲਾਟ ਅਤੇ 7,000 ਤੋਂ ਵੱਧ ਫਲੈਟ ਪ੍ਰਦਾਨ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਰਾਜ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਡਿਵੈਲਪਰਾਂ ਦੁਆਰਾ ਬਣਾਏ ਗਏ ਹਨ। ਹਰਿਆਣਾ ਵਿੱਚ ਦਿੱਲੀ-ਕਟੜਾ ਹਾਈਵੇਅ ਦਾ ਉਦਘਾਟਨ ਵੀ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਨ੍ਹਾਂ ਸਾਰੀਆਂ ਯੋਜਨਾਵਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।

ਰੂਟ ਪਲਾਨ ਅਤੇ ਸੁਰੱਖਿਆ ਸੰਬੰਧੀ ਸਖ਼ਤ ਨਿਰਦੇਸ਼

ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਪ੍ਰਧਾਨ ਮੰਤਰੀ ਦੇ ਪ੍ਰੋਗਰਾਮਾਂ ਲਈ ਸਮਾਂ-ਸਾਰਣੀ, ਰੂਟ ਪਲਾਨ, ਸੁਰੱਖਿਆ ਅਤੇ ਭੀੜ ਪ੍ਰਬੰਧਨ ਨੂੰ ਅੰਤਿਮ ਰੂਪ ਦਿੱਤਾ ਜਾਵੇ। ਇਹ ਯਕੀਨੀ ਬਣਾਉਣ ਲਈ ਕਿ ਜਨਤਾ ਨੂੰ ਸਥਾਨ 'ਤੇ ਪਹੁੰਚਣ ਵਿੱਚ ਕੋਈ ਅਸੁਵਿਧਾ ਨਾ ਹੋਵੇ, ਜਨਤਾ ਲਈ ਇੱਕ ਵੱਖਰਾ ਰੂਟ ਪਲਾਨ ਵਿਕਸਤ ਕੀਤਾ ਜਾਵੇਗਾ। ਸਥਾਨ ਦੇ ਆਲੇ-ਦੁਆਲੇ ਪਾਰਕਿੰਗ ਪ੍ਰਬੰਧ ਵੀ ਕੀਤੇ ਜਾਣਗੇ।

- PTC NEWS

Top News view more...

Latest News view more...

PTC NETWORK
PTC NETWORK