Katrina Kaif Birthday: ਕੈਟਰੀਨਾ ਕੈਫ ਦੇ 41ਵੇਂ ਜਨਮਦਿਨ ’ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲ੍ਹਾਂ
Katrina Kaif Birthday: ਕੈਟਰੀਨਾ ਕੈਫ ਸਾਰੀਆਂ ਮਸ਼ਹੂਰ ਬਾਲੀਵੁੱਡ ਅਭਿਨੇਤਰੀਆਂ 'ਚੋ ਇੱਕ ਹੈ। ਜਿਸ ਨੂੰ 'ਬਾਰਬੀ ਗਰਲ' ਵਜੋਂ ਵੀ ਜਾਣਿਆ ਜਾਂਦਾ ਹੈ। ਦਸ ਦਈਏ ਕਿ ਉਹ ਅੱਜ ਆਪਣਾ 41ਵਾਂ ਜਨਮਦਿਨ ਮਨਾ ਰਹੀ ਹੈ। ਤਾਂ ਆਓ ਇਸ ਮੌਕੇ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲ੍ਹਾਂ ਕਿ ਕਿਸ ਤਰ੍ਹਾਂ ਹਾਂਗਕਾਂਗ 'ਚ ਜਨਮੀ ਕੈਟਰੀਨਾ ਬਾਲੀਵੁੱਡ ਦੀ ਸਭ ਤੋਂ ਸਫਲ ਅਭਿਨੇਤਰੀਆਂ 'ਚੋਂ ਇਕ ਬਣੀ ਅਤੇ ਲੱਖਾਂ ਦਿਲਾਂ 'ਤੇ ਰਾਜ ਕਰ ਰਹੀ ਹੈ।
ਕੈਟਰੀਨਾ ਕੈਫ ਦਾ ਜਨਮ :
ਕੈਟਰੀਨਾ ਕੈਫ ਦਾ ਜਨਮ 16 ਜੁਲਾਈ 1983 ਨੂੰ ਹਾਂਗਕਾਂਗ 'ਚ ਹੋਇਆ ਸੀ। ਉਹ ਮੂਲ ਰੂਪ ਤੋਂ ਲੰਡਨ ਦੀ ਰਹਿਣ ਵਾਲੀ ਹੈ। ਉਸਦੇ ਪਿਤਾ ਮੁਹੰਮਦ ਕੈਫ ਕਸ਼ਮੀਰੀ ਹਨ, ਜਦਕਿ ਉਸਦੀ ਮਾਂ ਸੁਜ਼ੈਨ ਟਾਰਕੌਟ ਬ੍ਰਿਟਿਸ਼ ਮੂਲ ਦੀ ਹੈ।
ਮਾਤਾ-ਪਿਤਾ ਦਾ ਤਲਾਕ :
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਜਦੋ ਕੈਟਰੀਨਾ ਕੈਫ ਛੋਟੀ ਸੀ ਉਦੋਂ ਉਸਦੇ ਮਾਤਾ-ਪਿਤਾ ਦਾ ਤਲਾਕ ਹੋ ਗਿਆ ਸੀ। ਦਸ ਦਈਏ ਕਿ ਉਸਦੀ ਮਾਂ ਨੇ ਉਸਨੂੰ ਅਤੇ ਉਸਦੇ ਭੈਣਾਂ-ਭਰਾਵਾਂ ਦਾ ਪਾਲਣ ਪੋਸ਼ਣ ਕੀਤਾ ਹੈ। ਉਸ ਦੀਆਂ 6 ਭੈਣਾਂ ਅਤੇ ਇੱਕ ਭਰਾ ਹੈ। ਕੈਟਰੀਨਾ ਨੇ ਆਪਣੇ ਇੰਟਰਵਿਊ 'ਚ ਦੱਸਿਆ ਹੈ ਕਿ ਉਸ ਨੂੰ ਹਮੇਸ਼ਾ ਆਪਣੇ ਪਿਤਾ ਦੀ ਯਾਦ ਆਉਂਦੀ ਹੈ ਅਤੇ ਉਹ ਅੱਜ ਵੀ ਇਸ ਗੱਲ ਤੋਂ ਦੁਖੀ ਹੈ।
ਕਦੇ ਸਕੂਲ ਨਹੀਂ ਗਈ :
ਵੈਸੇ ਤਾਂ ਭਾਰਤ 'ਚ ਬਹੁਤੇ ਘੱਟ ਲੋਕ ਜਾਣਦੇ ਹੋਣਗੇ ਕਿ ਉਨ੍ਹਾਂ ਦੀ 'ਬਾਰਬੀ ਗਰਲ' ਕੈਟਰੀਨਾ ਕੈਫ ਕਦੇ ਸਕੂਲ ਨਹੀਂ ਗਈ ਹੈ। ਕਿਉਂਕਿ ਉਸਦੀ ਮਾਂ ਇੱਕ ਸਮਾਜ ਸੇਵੀ ਸੀ, ਜਿਸ ਕਾਰਨ ਉਹ ਕਦੇ ਕਿਸੇ ਸ਼ਹਿਰ ਤੇ ਕਦੇ ਕਿਸੇ ਸ਼ਹਿਰ ਜਾਂਦੇ ਰਹਿੰਦੇ ਸੀ। ਇਸੇ ਕਾਰਨ ਉਹ ਕਦੇ ਸਕੂਲ ਨਹੀਂ ਗਏ। ਉਨ੍ਹਾਂ ਦੀ ਪੜ੍ਹਾਈ ਹੋਮ ਟਿਊਟਰਾਂ ਰਾਹੀਂ ਹੀ ਪੂਰੀ ਹੋਈ ਹੈ।
ਕੈਟਰੀਨਾ ਦੀ ਪਹਿਲੀ ਫਿਲਮ :
ਕੈਟਰੀਨਾ ਕੈਫ ਜਿੰਨ੍ਹੀ ਖੂਬਸੂਰਤ ਹੈ, ਉਸ ਦੀ ਯਾਤਰਾ ਵੀ ਉਨ੍ਹੀ ਖੂਬਸੂਰਤ ਹੈ। ਦਸ ਦਈਏ ਕਿ ਜਦੋਂ ਕੈਟਰੀਨਾ ਕੈਫ ਭਾਰਤ ਆਈ ਤਾਂ ਇਕ ਨਿਰਦੇਸ਼ਕ ਨੇ ਉਸ ਨੂੰ ਦੇਖਿਆ ਅਤੇ ਉਸ ਨੂੰ ਇਕ ਰੋਲ ਦੀ ਪੇਸ਼ਕਸ਼ ਕੀਤੀ, ਜਿਸਦਾ ਨਾਂ ਬੂਮ ਸੀ ਜੋ ਕਿ ਕੈਟਰੀਨਾ ਦੀ ਪਹਿਲੀ ਫਿਲਮ ਸੀ। ਜਿਸ 'ਚ ਉਸਨੇ ਇੱਕ ਮਾਡਲ ਦੀ ਭੂਮਿਕਾ ਨਿਭਾਈ ਹੈ।
ਫ਼ਿਲਮੀ ਯਾਤਰਾ :
ਕੈਟਰੀਨਾ ਕੈਫ ਨੇ ਬਾਲੀਵੁੱਡ 'ਚ ਹੁਣ ਤੱਕ ਕਈ ਸ਼ਾਨਦਾਰ ਭੂਮਿਕਾਵਾਂ ਨਿਭਾਈਆਂ ਹਨ, ਜਦਕਿ ਕੈਟਰੀਨਾ ਕੈਫ ਦੀਆਂ ਫਿਲਮਾਂ ਦੀ ਸੂਚੀ ਬਹੁਤ ਲੰਬੀ ਹੈ। ਜਿਸ 'ਚ ਬੈਂਗ ਬੈਂਗ, ਬਾਰ ਬਾਰ ਦੇਖੋ, ਜ਼ਿੰਦਗੀ ਨਾ ਮਿਲੇਗੀ ਦੋਬਾਰਾ, ਅਜਬ ਪ੍ਰੇਮ ਕੀ ਗਜ਼ਬ ਕਹਾਣੀ, ਧੂਮ 3, ਏਕ ਥਾ ਟਾਈਗਰ, ਜਬ ਤਕ ਹੈ ਜਾਨ ਆਦਿ ਸਭ ਤੋਂ ਵਧੀਆ ਫਿਲਮਾਂ ਹਨ।
ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੀ ਜੋੜੀ :
ਵੈਸੇ ਤਾਂ ਪੂਰੀ ਦੁਨੀਆਂ ਦੇ ਨੌਜਵਾਨ ਕੈਟਰੀਨਾ ਕੈਫ ਦੇ ਦੀਵਾਨੇ ਹਨ। ਜਿਸ 'ਚ ਸਭ ਤੋਂ ਪਹਿਲਾਂ ਸਲਮਾਨ ਖਾਨ ਦਾ ਨਾਂ ਆਉਂਦਾ ਹੈ। ਇਸ ਲਈ ਸਲਮਾਨ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ। ਪਰਦੇ 'ਤੇ ਵੀ ਦੋਵਾਂ ਦੀ ਕੈਮਿਸਟਰੀ ਸ਼ਾਨਦਾਰ ਹੈ। ਪਰ ਕੈਟਰੀਨਾ ਕੈਫ ਨੂੰ ਵਿੱਕੀ ਕੌਸ਼ਲ ਨਾਲ ਪਿਆਰ ਹੋ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੇ 9 ਦਸੰਬਰ 2021 ਨੂੰ ਵਿਆਹ ਕਰ ਲਿਆ।
ਇਹ ਵੀ ਪੜ੍ਹੋ: Shehnaaz Gill: ਅਦਾਕਾਰਾ ਸ਼ਹਿਨਾਜ਼ ਗਿੱਲ ਨੂੰ ਹਾਈਕੋਰਟ ਤੋਂ ਰਾਹਤ, ਜਾਣੋ ਕੀ ਸੀ ਮਾਮਲਾ
- PTC NEWS