Online ਖਾਣਾ ਆਰਡਰ ਕਰਨਾ ਹੋਇਆ ਮਹਿੰਗਾ ! Zomato ਤੇ Swiggy ਨੇ ਵਧਾਏ ਰੇਟ
Food delivery platforms fee hike: ਫੂਡ ਡਿਲੀਵਰੀ ਪਲੇਟਫਾਰਮ ਜ਼ੋਮੈਟੋ ਅਤੇ ਸਵਿਗੀ ਨੇ ਇੱਕ ਵਾਰ ਫਿਰ ਆਪਣੀ ਪਲੇਟਫਾਰਮ ਫੀਸ ਵਧਾ ਦਿੱਤੀ ਹੈ। ਪ੍ਰਤੀ ਆਰਡਰ ਦੀ ਕੀਮਤ 5 ਰੁਪਏ ਤੋਂ ਵਧਾ ਕੇ 6 ਰੁਪਏ ਕਰ ਦਿੱਤੀ ਗਈ ਹੈ, ਜੋ ਕਿ 20 ਫੀਸਦੀ ਦਾ ਵਾਧਾ ਹੈ। ਫਿਲਹਾਲ ਇਹ ਫੀਸ ਦਿੱਲੀ ਅਤੇ ਬੈਂਗਲੁਰੂ 'ਚ ਵਸੂਲੀ ਜਾ ਰਹੀ ਹੈ। ਇਹ ਡਿਲੀਵਰੀ ਚਾਰਜ, ਗੁਡਸ ਐਂਡ ਸਰਵਿਸਿਜ਼ ਟੈਕਸ (ਜੀਐਸਟੀ), ਰੈਸਟੋਰੈਂਟ ਖਰਚੇ ਅਤੇ ਹੈਂਡਲਿੰਗ ਖਰਚਿਆਂ ਤੋਂ ਬਿਨਾਂ ਹੈ।
ਫਿਲਹਾਲ 2 ਸ਼ਹਿਰਾਂ ਵਿੱਚ ਲਾਗੂ ਹੋਏ ਨਵੇਂ ਰੇਟ
ਇਹ ਵਧੀ ਪਲੇਟਫਾਰਮ ਫੀਸ ਨੂੰ ਜਲਦੀ ਹੀ ਹੋਰ ਸ਼ਹਿਰਾਂ ਵਿੱਚ ਵੀ ਲਾਗੂ ਕੀਤਾ ਜਾਵੇਗਾ। ਪਲੇਟਫਾਰਮ ਫੀਸ ਦਾ ਉਦੇਸ਼ ਫੂਡ ਐਗਰੀਗੇਟਰਾਂ ਨੂੰ ਲਾਗਤਾਂ ਨੂੰ ਕੰਟਰੋਲ ਕਰਨ ਅਤੇ ਮਾਲੀਆ ਵਧਾਉਣ ਵਿੱਚ ਮਦਦ ਕਰਨਾ ਹੈ। ਤੁਹਾਨੂੰ ਦੱਸ ਦੇਈਏ ਕਿ ਫੂਡ ਡਿਲੀਵਰੀ ਪਲੇਟਫਾਰਮ ਦਾ ਉਦੇਸ਼ ਇਸ ਪਲੇਟਫਾਰਮ ਫੀਸ ਦੇ ਜ਼ਰੀਏ ਹਰ ਦਿਨ 1.25 ਤੋਂ 1.5 ਕਰੋੜ ਰੁਪਏ ਕਮਾਉਣਾ ਹੈ।
ਪਹਿਲਾਂ ਵੀ ਵਧੇ ਸਨ ਰੇਟ
ਇਸ ਤੋਂ ਪਹਿਲਾਂ ਅਪ੍ਰੈਲ 'ਚ ਜ਼ੋਮੈਟੋ ਨੇ ਆਪਣੇ ਪਲੇਟਫਾਰਮ ਚਾਰਜ ਨੂੰ 25 ਫੀਸਦੀ ਵਧਾ ਕੇ 5 ਰੁਪਏ ਪ੍ਰਤੀ ਆਰਡਰ ਕਰ ਦਿੱਤਾ ਸੀ। Zomato ਨੇ ਸ਼ੁਰੂਆਤੀ ਤੌਰ 'ਤੇ ਪਿਛਲੇ ਸਾਲ ਅਗਸਤ ਵਿੱਚ 2 ਰੁਪਏ ਦੀ ਪਲੇਟਫਾਰਮ ਫੀਸ ਪੇਸ਼ ਕੀਤੀ ਸੀ, ਬਾਅਦ ਵਿੱਚ ਇਸ ਨੂੰ ਵਧਾ ਕੇ 3 ਰੁਪਏ ਕਰ ਦਿੱਤਾ ਤਾਂ ਜੋ ਮਾਰਜਿਨ ਨੂੰ ਬਿਹਤਰ ਬਣਾਇਆ ਜਾ ਸਕੇ ਅਤੇ ਮੁਨਾਫਾ ਪ੍ਰਾਪਤ ਕੀਤਾ ਜਾ ਸਕੇ। ਹੁਣ ਇਸ ਨੂੰ ਵਧਾ ਕੇ 6 ਰੁਪਏ ਕਰ ਦਿੱਤਾ ਗਿਆ ਹੈ।
ਪੂਰੇ ਦੇਸ਼ ਵਿੱਚ ਲਾਗੂ ਹੋਣਗੇ ਨਵੇਂ ਰੇਟ
ਇਹ ਚਾਰਜ ਦੇਸ਼ ਭਰ ਵਿੱਚ ਲਾਗੂ ਕੀਤੇ ਜਾਣ ਦੀ ਉਮੀਦ ਹੈ, ਜੋ ਇਹਨਾਂ ਬਾਜ਼ਾਰਾਂ ਵਿੱਚ ਪਿਛਲੇ 5 ਰੁਪਏ ਦੇ ਚਾਰਜ ਤੋਂ 20 ਪ੍ਰਤੀਸ਼ਤ ਦੇ ਇੱਕ ਸਮਾਨ ਵਾਧੇ ਨੂੰ ਦਰਸਾਉਂਦਾ ਹੈ। ਬੈਂਗਲੁਰੂ ਵਿੱਚ, Swiggy 7 ਰੁਪਏ ਦੀ ਪਲੇਟਫਾਰਮ ਫੀਸ ਲੈ ਰਹੀ ਹੈ। ਹਾਲਾਂਕਿ ਇਸ 'ਤੇ ਚੈੱਕਆਊਟ ਦੌਰਾਨ 6 ਰੁਪਏ ਤੱਕ ਦੀ ਛੋਟ ਦਿੱਤੀ ਗਈ ਹੈ।
ਇਹ ਵੀ ਪੜ੍ਹੋ: One Nation One Rate: ਹੁਣ ਪੂਰੇ ਦੇਸ਼ 'ਚ ਹੋਵੇਗਾ ਸੋਨੇ ਦਾ ਇੱਕ ਹੀ ਰੇਟ, ਜਲਦ ਹੋਣ ਵਾਲਾ ਵੱਡਾ ਬਦਲਾਅ !
- PTC NEWS