Pakistan Train Hijack Video : ''50-60 ਪਾਕਿ ਫੌਜੀਆਂ ਨੂੰ ਮੇਰੀਆਂ ਅੱਖਾਂ ਅੱਗੇ ਕਤਲ ਕੀਤਾ ਗਿਆ...'' ਟ੍ਰੇਨ 'ਚ ਮੌਜੂਦ ਪੰਜਾਬੀ ਫੌਜੀ ਨੇ ਦੱਸੀ ਅਸਲ ਕਹਾਣੀ
Pakistan Train Hijack : ਪਾਕਿਸਤਾਨੀ ਫੌਜ ਨੇ ਬਲੋਚਿਸਤਾਨ 'ਚ ਅਗਵਾ ਕੀਤੀ ਜਫਰ ਐਕਸਪ੍ਰੈਸ ਟਰੇਨ (Jaffar Express Train) 'ਚੋਂ ਸਾਰੇ ਬੰਧਕਾਂ ਨੂੰ ਛੁਡਵਾਇਆ ਹੈ। ਫੌਜ ਨੇ ਦਾਅਵਾ ਕੀਤਾ ਹੈ ਕਿ ਬੰਧਕਾਂ ਦੀ ਰਿਹਾਈ ਲਈ ਬਚਾਅ ਕਾਰਜ ਪੂਰਾ ਹੋ ਗਿਆ ਹੈ। ਪਰ ਬੀਐੱਲਏ ਦਾ ਦਾਅਵਾ ਫ਼ੌਜ ਦੇ ਦਾਅਵੇ ਤੋਂ ਬਿਲਕੁਲ ਵੱਖਰਾ ਹੈ। ਇਸ ਦੌਰਾਨ ਇੱਕ ਪੰਜਾਬੀ ਫੌਜੀ ਨੇ ਫੌਜ ਦਾ ਪਰਦਾਫਾਸ਼ ਕੀਤਾ ਹੈ।
ਪਾਕਿਸਤਾਨੀ ਫੌਜ ਨੇ ਦਾਅਵਾ ਕੀਤਾ ਹੈ ਕਿ 24 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੇ ਇਸ ਆਪਰੇਸ਼ਨ ਵਿੱਚ ਬਲੋਚ ਲਿਬਰੇਸ਼ਨ ਆਰਮੀ (ਬੀਐਲਏ) ਦੇ ਸਾਰੇ 33 ਬਾਗੀ ਮਾਰੇ ਗਏ ਹਨ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਸਾਰੇ ਬੰਧਕਾਂ ਨੂੰ ਛੁਡਵਾਇਆ ਗਿਆ ਹੈ। ਪਰ ਬੀਐਲਏ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਚੁੰਗਲ ਵਿੱਚ ਅਜੇ ਵੀ 150 ਤੋਂ ਵੱਧ ਬੰਧਕ ਹਨ।
ਬੰਧਕ ਬਣਾਏ ਗਏ ਪੰਜਾਬੀ ਫੌਜੀ ਨੇ ਦੱਸਿਆ ਸਾਰਾ ਘਟਨਾਕ੍ਰਮ
ਇਸ ਦੌਰਾਨ ਜ਼ਫਰ ਐਕਸਪ੍ਰੈਸ ਟਰੇਨ ਵਿੱਚ ਬੰਧਕ ਬਣਾਏ ਗਏ ਇੱਕ ਚਸ਼ਮਦੀਦ ਪੰਜਾਬੀ ਫੌਜੀ ਨੇ ਦੱਸਿਆ ਹੈ ਕਿ ਉਸ ਨੇ ਬਲੋਚ ਬਾਗੀਆਂ ਦਾ ਕਤਲੇਆਮ ਆਪਣੀਆਂ ਅੱਖਾਂ ਨਾਲ ਦੇਖਿਆ ਹੈ। ਪੰਜਾਬੀ ਫੌਜੀ ਨੇ ਦੱਸਿਆ ਕਿ ਮੈਂ ਖੁਦ 50 ਤੋਂ 60 ਪਾਕਿਸਤਾਨੀ ਫੌਜੀਆਂ ਨੂੰ ਮਾਰਦੇ ਦੇਖਿਆ ਹੈ, ਜੋ ਬੀ.ਐੱਲ.ਏ. ਦੇ ਲੜਾਕਿਆਂ ਨੇ ਮਾਰੇ ਸਨ। ਇਸ ਚਸ਼ਮਦੀਦ ਦੇ ਬਿਆਨ ਤੋਂ ਬਾਅਦ ਪਾਕਿਸਤਾਨ ਦੇ ਝੂਠੇ ਦਾਅਵਿਆਂ ਦਾ ਪਰਦਾਫਾਸ਼ ਹੁੰਦਾ ਨਜ਼ਰ ਆ ਰਿਹਾ ਹੈ।
ਅੱਤਵਾਦੀਆਂ ਨੇ 50-60 ਲੋਕਾਂ ਨੂੰ ਮਾਰਿਆ
ਬੋਲਾਨ ਨਿਊਜ਼ ਨੇ ਸੋਸ਼ਲ ਮੀਡੀਆ 'ਤੇ ਚਸ਼ਮਦੀਦਾਂ ਦੀਆਂ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਇੱਕ ਵੀਡੀਓ ਵਿੱਚ ਪੀੜਤ ਦਾ ਚਸ਼ਮਦੀਦ ਗਵਾਹ ਦੱਸ ਰਿਹਾ ਹੈ ਕਿ ਬੀਐਲਏ ਦੇ ਲੜਾਕਿਆਂ ਨੇ ਉਸ ਦੇ ਸਾਹਮਣੇ 50 ਤੋਂ 60 ਲੋਕਾਂ ਨੂੰ ਮਾਰ ਦਿੱਤਾ ਸੀ।
ਰਿਪੋਰਟ ਮੁਤਾਬਕ ਰੇਲਗੱਡੀ 'ਤੇ ਕੁੱਲ 440 ਯਾਤਰੀ ਸਵਾਰ ਸਨ, ਜਿਨ੍ਹਾਂ 'ਚੋਂ 21 ਨੂੰ ਬੀਐੱਲਏ ਦੇ ਲੜਾਕਿਆਂ ਨੇ ਟਰੇਨ 'ਤੇ ਕਬਜ਼ਾ ਕਰਨ ਦੌਰਾਨ ਮਾਰ ਦਿੱਤਾ ਸੀ। ਇਨ੍ਹਾਂ ਵਿਚ ਫੌਜ ਦੇ ਚਾਰ ਜਵਾਨ ਵੀ ਸ਼ਾਮਲ ਸਨ। ਇਸ ਤੋਂ ਬਾਅਦ ਪਾਕਿਸਤਾਨੀ ਫੌਜ ਦੀ ਕਾਰਵਾਈ 'ਚ 200 ਤੋਂ ਵੱਧ ਬਾਕੀ ਬੰਧਕਾਂ ਨੂੰ ਛੁਡਵਾਇਆ ਗਿਆ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਬੀਐਲਏ ਨੇ 150 ਤੋਂ ਵੱਧ ਬੰਧਕਾਂ ਨੂੰ ਰਿਹਾਅ ਕੀਤਾ ਸੀ।An individual who survived the Jaffar Express hijacking told the media that 50 to 60 people were killed by BLA fighters, whom the BLA claimed were serving military personnel. pic.twitter.com/vmVXXSTKhS — The Bolan News (@TheBolanN) March 13, 2025
ਬਚਾਅ ਮੁਹਿੰਮ 'ਤੇ ਪਾਕਿਸਤਾਨ ਨੇ ਕੀ ਕਿਹਾ?
ਪਾਕਿਸਤਾਨੀ ਫੌਜ ਦੇ ਬੁਲਾਰੇ ਅਹਿਮਦ ਸ਼ਰੀਫ ਚੌਧਰੀ ਨੇ ਕਿਹਾ ਕਿ ਅਸੀਂ ਔਰਤਾਂ ਅਤੇ ਬੱਚਿਆਂ ਸਮੇਤ ਵੱਡੀ ਗਿਣਤੀ 'ਚ ਬੰਧਕ ਬਣਾਏ ਗਏ ਲੋਕਾਂ ਨੂੰ ਬਚਾਇਆ ਹੈ। ਬੀਐਲਏ ਦੇ ਚੁੰਗਲ ਵਿੱਚੋਂ 212 ਯਾਤਰੀਆਂ ਨੂੰ ਬਚਾਇਆ ਗਿਆ ਹੈ। ਇਸ ਆਪਰੇਸ਼ਨ ਵਿੱਚ 21 ਬੰਧਕਾਂ ਦੀ ਮੌਤ ਹੋ ਗਈ ਹੈ ਅਤੇ ਸਾਰੇ 33 ਬਾਗੀ ਮਾਰੇ ਗਏ ਹਨ।
BLA ਨੇ ਹਮਲਾ ਕਿਵੇਂ ਕੀਤਾ?
ਜਫਰ ਐਕਸਪ੍ਰੈਸ ਮੰਗਲਵਾਰ ਸਵੇਰੇ ਕਰੀਬ 9 ਵਜੇ ਪਾਕਿਸਤਾਨ ਦੇ ਕਵੇਟਾ ਤੋਂ ਪੇਸ਼ਾਵਰ ਲਈ ਰਵਾਨਾ ਹੋਈ। ਇਸ ਟਰੇਨ ਨੇ ਦੁਪਹਿਰ 1.30 ਵਜੇ ਸਿੱਬੀ ਪਹੁੰਚਣਾ ਸੀ। ਪਰ ਹਮਲਾ ਬੋਲਾਨ ਦੀ ਮਸ਼ਫਾਕ ਸੁਰੰਗ ਵਿੱਚ ਹੋਇਆ। ਜਿਸ ਥਾਂ ਤੋਂ ਟਰੇਨ ਲੰਘ ਰਹੀ ਸੀ ਉਹ ਪਹਾੜੀ ਇਲਾਕਾ ਹੈ। ਇੱਥੇ 17 ਸੁਰੰਗਾਂ ਹਨ, ਜਿਸ ਕਾਰਨ ਰੇਲਗੱਡੀ ਦੀ ਰਫ਼ਤਾਰ ਹੌਲੀ ਕਰਨੀ ਪਈ, ਜਿਸ ਦਾ ਫਾਇਦਾ ਉਠਾਉਂਦੇ ਹੋਏ ਬੀਐਲਏ ਨੇ ਮਸ਼ਫਾਕ ਵਿੱਚ ਸੁਰੰਗ ਨੰਬਰ 8 ਨੂੰ ਉਡਾ ਦਿੱਤਾ। ਇਸ ਕਾਰਨ ਟਰੇਨ ਪਟੜੀ ਤੋਂ ਉਤਰ ਗਈ ਅਤੇ ਟਰੇਨ ਨੂੰ ਹਾਈਜੈਕ ਕਰ ਲਿਆ ਗਿਆ।
ਇਹ ਹਮਲਾ ਬੀ.ਐਲ.ਏ. ਵੱਲੋਂ ਪੂਰੀ ਯੋਜਨਾਬੰਦੀ ਨਾਲ ਕੀਤਾ ਗਿਆ ਸੀ। ਬੀ.ਐਲ.ਏ. ਦੇ ਲੜਾਕੇ ਪਹਿਲਾਂ ਹੀ ਘੇਰਾ ਪਾ ਕੇ ਬੈਠੇ ਸਨ। BLA ਨੇ ਆਪਣੇ ਸਭ ਤੋਂ ਘਾਤਕ ਲੜਾਕਿਆਂ ਮਜੀਦ ਬ੍ਰਿਗੇਡ ਅਤੇ ਫਤਿਹ ਨੂੰ ਹਮਲੇ ਲਈ ਤਿਆਰ ਕੀਤਾ ਸੀ।
ਪਾਕਿਸਤਾਨੀ ਫੌਜ ਦੀ ਕਾਰਵਾਈ ਕਾਰਨ ਅੱਤਵਾਦੀ ਦੋ ਧੜਿਆਂ 'ਚ ਵੰਡੇ ਗਏ। ਬੀਐੱਲਏ ਦੇ ਬਾਗੀਆਂ ਨੇ ਮਸ਼ਕਾਫ ਸੁਰੰਗ 'ਚ ਜਫਰ ਐਕਸਪ੍ਰੈਸ ਟਰੇਨ ਨੂੰ ਹਾਈਜੈਕ ਕਰ ਲਿਆ ਸੀ। ਇਹ ਸੁਰੰਗ ਕਵੇਟਾ ਤੋਂ 157 ਕਿਲੋਮੀਟਰ ਦੀ ਦੂਰੀ 'ਤੇ ਹੈ, ਜਿਸ ਖੇਤਰ ਵਿੱਚ ਇਹ ਸੁਰੰਗ ਸਥਿਤ ਹੈ, ਉਹ ਇੱਕ ਬਹੁਤ ਹੀ ਪਹੁੰਚਯੋਗ ਪਹਾੜੀ ਖੇਤਰ ਹੈ, ਜਿਸ ਦਾ ਸਭ ਤੋਂ ਨਜ਼ਦੀਕੀ ਸਟੇਸ਼ਨ ਪਹਾਰੋ ਕੁਨਰੀ ਹੈ।
- PTC NEWS