Sun, Jan 29, 2023
Whatsapp

ਬੀਐਸਐਫ ਵੱਲੋਂ ਅਜਨਾਲਾ ਦੇ ਬੀਓਪੀ ਚੰਨਾ ਨੇੜੇ ਪਾਕਿ ਘੁਸਪੈਠੀਆ ਢੇਰ

Written by  Ravinder Singh -- January 03rd 2023 10:36 AM -- Updated: January 03rd 2023 10:37 AM
ਬੀਐਸਐਫ ਵੱਲੋਂ ਅਜਨਾਲਾ ਦੇ ਬੀਓਪੀ ਚੰਨਾ ਨੇੜੇ ਪਾਕਿ ਘੁਸਪੈਠੀਆ ਢੇਰ

ਬੀਐਸਐਫ ਵੱਲੋਂ ਅਜਨਾਲਾ ਦੇ ਬੀਓਪੀ ਚੰਨਾ ਨੇੜੇ ਪਾਕਿ ਘੁਸਪੈਠੀਆ ਢੇਰ

ਅਜਨਾਲਾ  : ਪਾਕਿਸਤਾਨ ਵੱਲੋਂ ਡਰੋਨ, ਹੈਰੋਇਨ ਤੇ ਹੋਰ ਪਾਬੰਦੀਸ਼ੁਦਾ ਸਮੱਗਰੀ ਭਾਰਤ ਵੱਲ ਭੇਜਣ ਦਾ ਸਿਲਸਿਲਾ ਜਾਰੀ ਹੈ। ਬੀਐਸਐਫ ਦੇ ਜਵਾਨ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਨੂੰ ਕਾਮਯਾਬ ਨਹੀਂ ਹੋਣ ਦੇ ਰਹੇ ਹਨ। ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ 73 ਬਟਾਲੀਅਨ ਦੀ ਬੀਓਪੀ ਚੰਨਾ ਦੇ ਜਵਾਨਾਂ ਨੇ ਤੜਕੇ ਸੰਘਣੀ ਧੁੰਦ ਦੌਰਾਨ ਸਰਹੱਦ ਤੇ ਕੰਡਿਆਲੀ ਤਾਰ ਪਾਰ ਕਰਦਾ ਪਾਕਿਸਤਾਨੀ ਘੁਸਪੈਠੀਆ ਢੇਰ ਕਰ ਦਿੱਤਾ।ਘੁਸਪੈਠੀਆ ਨੂੰ ਢੇਰ ਕਰਨ ਦੀ ਪੁਸ਼ਟੀ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਕੀਤੀ। ਬੀਐਸਐਫ ਦੇ ਆਲਾ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਓਪੀ ਪਾਰਟੀ ਤੇ ਜ਼ੈਡਐਲਪੀ/ਸੁੱਖਾ ਪਾਰਟੀ ਬੀਐਸਐਫ ਦੀ ਚੰਨਾ ਪੋਸਟ (ਪੁਲਿਸ ਸਟੇਸ਼ਨ ਰਾਮਦਾਸ) ਤੇ ਬੀਐਸਐਫ ਜਵਾਨ ਸੰਘਣੀ ਧੁੰਦ ਕਾਰਨ ਮੁਸਤੈਦੀ ਵਜੋਂ ਗਸ਼ਤ ਕਰ ਰਹੇ ਸਨ ਕਿ ਜਵਾਨਾਂ ਨੂੰ ਕੰਡਿਆਲੀ ਤਾਰ ਨੇੜੇ ਹਿਲਜੁਲ ਵੇਖਣ ਨੂੰ ਮਿਲੀ। ਸਰਹੱਦ ਉਪਰ ਚੌਕਸ ਜਵਾਨਾਂ ਵੱਲੋਂ ਫਾਇਰ ਕਰ ਕੇ ਪਾਕਿਸਤਾਨੀ ਘੁਸਪੈਠੀਏ ਨੂੰ ਢੇਰ ਕਰ ਦਿੱਤਾ ਗਿਆ। ਇਸ ਸਬੰਧੀ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਕਿ ਬਹਾਦਰ ਜਵਾਨਾਂ ਵੱਲੋਂ ਸਰਹੱਦ 'ਤੇ ਘੁਸਪੈਠੀਏ ਨੂੰ ਢੇਰ ਕੀਤਾ ਹੈ ਅਤੇ ਇਸ ਸਬੰਧੀ ਡੂੰਘਿਆਈ ਨਾਲ ਜਾਂਚ ਚੱਲ ਰਹੀ ਹੈ।

- PTC NEWS

adv-img

Top News view more...

Latest News view more...