City of Vegetarian: ਦੁਨੀਆ ’ਚ ਇਕਲੌਤਾ ਹੈ ਭਾਰਤ ਦਾ ਇਹ ਸ਼ਹਿਰ; ਜਿੱਥੇ ਕੋਈ ਨਹੀਂ ਖਾਂਦਾ ਮੀਟ, ਸਰਕਾਰ ਨੇ ਲਗਾਈ ਪਾਬੰਦੀ
City of Vegetarian: ਗੁਜਰਾਤ ਦੇ ਭਾਵਨਗਰ ਜ਼ਿਲੇ 'ਚ ਸਥਿਤ ਪਾਲੀਟਾਨਾ ਨੂੰ ਦੁਨੀਆ ਦਾ ਪਹਿਲਾ ਸ਼ਹਿਰ ਘੋਸ਼ਿਤ ਕੀਤਾ ਗਿਆ ਹੈ, ਜਿੱਥੇ ਮਾਸਾਹਾਰੀ ਭੋਜਨ 'ਤੇ ਪਾਬੰਦੀ ਹੈ। ਇਸ ਇਤਿਹਾਸਕ ਫੈਸਲੇ ਵਿੱਚ ਮਾਸ ਲਈ ਜਾਨਵਰਾਂ ਦੀ ਹੱਤਿਆ ਦੇ ਨਾਲ-ਨਾਲ ਮੀਟ ਦੀ ਵਿਕਰੀ ਅਤੇ ਸੇਵਨ ਨੂੰ ਅਪਰਾਧ ਕਰਾਰ ਦਿੱਤਾ ਗਿਆ ਹੈ। ਹੁਣ ਪਾਲੀਟਾਨਾ 'ਚ ਨਾ ਸਿਰਫ਼ ਮਾਸ ਅਤੇ ਅੰਡੇ ਦੀ ਵਿਕਰੀ 'ਤੇ ਰੋਕ ਹੈ, ਸਗੋਂ ਜਾਨਵਰਾਂ ਦੇ ਕਤਲ 'ਤੇ ਵੀ ਪਾਬੰਦੀ ਹੈ। ਇਸ ਨਿਯਮ ਨੂੰ ਤੋੜਨ ਵਾਲਿਆਂ ਲਈ ਸਜ਼ਾ ਦੀ ਵਿਵਸਥਾ ਹੈ।
ਦੱਸ ਦਈਏ ਕਿ ਕਰੀਬ 250 ਕਸਾਈ ਦੀਆਂ ਦੁਕਾਨਾਂ ਨੂੰ ਬੰਦ ਕਰਨ ਦੀ ਮੰਗ ਨੂੰ ਲੈ ਕੇ ਕਰੀਬ 200 ਜੈਨ ਭਿਕਸ਼ੂਆਂ ਦੇ ਲਗਾਤਾਰ ਵਿਰੋਧ ਤੋਂ ਬਾਅਦ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਦੇ ਪ੍ਰਦਰਸ਼ਨ ਜੈਨ ਭਾਈਚਾਰੇ ਦੇ ਧਾਰਮਿਕ ਅਤੇ ਨੈਤਿਕ ਵਿਸ਼ਵਾਸਾਂ ਨੂੰ ਦਰਸਾਉਂਦੇ ਹਨ, ਜੋ ਅਹਿੰਸਾ ਨੂੰ ਆਪਣੇ ਵਿਸ਼ਵਾਸ ਦਾ ਕੇਂਦਰੀ ਸਿਧਾਂਤ ਮੰਨਦੇ ਹਨ।
ਹੁਣ ਗੁਜਰਾਤ ਦੇ ਪਾਲੀਟਾਨਾ 'ਚ ਮਾਸਾਹਾਰੀ ਭੋਜਨ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਮਾਸਾਹਾਰੀ ਭੋਜਨ ਦੇ ਆਲੋਚਕਾਂ ਨੇ ਦਲੀਲ ਦਿੱਤੀ ਕਿ ਮਾਸ ਨੂੰ ਦੇਖਣਾ ਪਰੇਸ਼ਾਨ ਕਰਨ ਵਾਲਾ ਸੀ ਅਤੇ ਲੋਕਾਂ ਖਾਸ ਕਰਕੇ ਬੱਚਿਆਂ 'ਤੇ ਮਾੜਾ ਪ੍ਰਭਾਵ ਪਾਉਂਦੀ ਸੀ।
ਪਾਲੀਟਾਨਾ ਦੀ ਉਦਾਹਰਣ ਤੋਂ ਬਾਅਦ ਰਾਜਕੋਟ, ਵਡੋਦਰਾ, ਜੂਨਾਗੜ੍ਹ ਅਤੇ ਅਹਿਮਦਾਬਾਦ ਸਮੇਤ ਗੁਜਰਾਤ ਦੇ ਹੋਰ ਸ਼ਹਿਰਾਂ ਨੇ ਵੀ ਇਸ ਤਰ੍ਹਾਂ ਦੇ ਨਿਯਮ ਲਾਗੂ ਕੀਤੇ ਹਨ। ਰਾਜਕੋਟ ਵਿੱਚ ਅਧਿਕਾਰੀਆਂ ਨੇ ਮਾਸਾਹਾਰੀ ਭੋਜਨ ਦੀ ਤਿਆਰੀ ਅਤੇ ਜਨਤਕ ਪ੍ਰਦਰਸ਼ਨ ਨੂੰ ਰੋਕਣ ਦੇ ਆਦੇਸ਼ ਜਾਰੀ ਕੀਤੇ। ਇਹ ਕਦਮ ਲੋਕਾਂ ਦੀਆਂ ਸੰਵੇਦਨਸ਼ੀਲਤਾਵਾਂ ਦਾ ਆਦਰ ਕਰਨ ਅਤੇ ਜਨਤਕ ਥਾਵਾਂ 'ਤੇ ਮੀਟ ਦੇ ਕਿਸੇ ਵੀ ਮਾੜੇ ਪ੍ਰਭਾਵ ਨੂੰ ਰੋਕਣ ਲਈ ਪੇਸ਼ ਕੀਤੇ ਗਏ ਸਨ।
ਇਹ ਵੀ ਪੜ੍ਹੋ: Jammu And Kashmir Encounter: ਡੋਡਾ 'ਚ ਅੱਤਵਾਦੀਆਂ ਨਾਲ ਮੁਠਭੇੜ, ਫੌਜ ਦੇ ਇਕ ਅਧਿਕਾਰੀ ਸਮੇਤ 4 ਜਵਾਨ ਸ਼ਹੀਦ
- PTC NEWS