adv-img
ਮੁੱਖ ਖਬਰਾਂ

ਪੰਜਾਬ ਸਰਕਾਰ ਵੱਲੋਂ ਪੈਸੇ ਨਾ ਮਿਲਣ ਕਾਰਨ ਪੀਜੀਆਈ ਨੇ ਰੋਕਿਆ ਬੱਚਿਆਂ ਦਾ ਇਲਾਜ

By Jasmeet Singh -- November 23rd 2022 04:13 PM -- Updated: November 23rd 2022 04:16 PM
ਪੰਜਾਬ ਸਰਕਾਰ ਵੱਲੋਂ ਪੈਸੇ ਨਾ ਮਿਲਣ ਕਾਰਨ ਪੀਜੀਆਈ ਨੇ ਰੋਕਿਆ ਬੱਚਿਆਂ ਦਾ ਇਲਾਜ

ਨੇਹਾ ਸ਼ਰਮਾ, 23 ਨਵੰਬਰ: ਵਾਰ-ਵਾਰ ਭਰੋਸਾ ਦੇਣ ਦੇ ਬਾਵਜੂਦ ਪੰਜਾਬ ਸਰਕਾਰ ਦੁਰਲੱਭ ਬਿਮਾਰੀ ਤੋਂ ਪੀੜਤ ਬੱਚਿਆਂ ਦਾ ਇਲਾਜ ਨਹੀਂ ਕਰਵਾ ਰਹੀ। ਇਸ ਬੀਮਾਰੀ ਦਾ ਨਾਂ ਇਮਿਊਨਿਟੀ ਡਿਸਆਰਡਰ ਹੈ, ਜਿਸ ਦਾ ਇਲਾਜ ਸਾਰੀ ਜ਼ਿੰਦਗੀ ਚਲਦਾ ਰਹਿੰਦਾ ਹੈ, ਇਲਾਜ ਨਾ ਕਰਵਾਉਣ 'ਤੇ ਵਿਅਕਤੀ ਜਾਂ ਬੱਚੇ ਦੀ ਤੜਪ ਤੜਪ ਕੇ ਮੌਤ ਹੋ ਜਾਂਦੀ ਹੈ।

ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਸਕੀਮ ਰਾਹੀਂ ਇਸ ਬਿਮਾਰੀ ਦਾ ਇਲਾਜ ਕੀਤਾ ਜਾ ਰਿਹਾ ਸੀ। ਹਾਲਾਂਕਿ ਪਹਿਲਾਂ ਇਸ ਬਿਮਾਰੀ ਨੂੰ ਇਸ ਸਕੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ ਪਰ 2016 ਵਿੱਚ ਪੰਜਾਬ ਸਰਕਾਰ ਦੀ ਤਰਫੋਂ ਕੇਂਦਰ ਸਰਕਾਰ ਨਾਲ ਗੱਲ ਕਰਕੇ ਇਸ ਬਿਮਾਰੀ ਨੂੰ ਇਸ ਵਿੱਚ ਸ਼ਾਮਲ ਕਰ ਲਿਆ ਗਿਆ ਸੀ।

ਕੇਂਦਰ ਸਰਕਾਰ ਵੱਲੋਂ ਹੁਣ ਇੱਕ ਨਵੀਂ ਰਾਸ਼ਟਰੀ ਰੋਗ ਨੀਤੀ ਚਲਾਈ ਬਣਾਈ ਜਾ ਰਹੀ ਹੈ। ਜਿਸ ਵਿੱਚ ਹੁਣ ਇਸ ਬਿਮਾਰੀ ਦਾ ਇਲਾਜ ਕੀਤਾ ਜਾਵੇਗਾ ਪਰ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਇਹ ਨਵੀਂ ਨੀਤੀ ਲਾਗੂ ਨਹੀਂ ਕੀਤੀ ਜਾਂਦੀ, ਉਦੋਂ ਤੱਕ ਪੰਜਾਬ ਸਰਕਾਰ ਵੱਲੋਂ ਪੈਸੇ ਨਾ ਦਿੱਤੇ ਜਾਣ ਕਾਰਨ ਪੀ.ਜੀ.ਆਈ ਨੇ ਇਸਦਾ ਇਲਾਜ ਬੰਦ ਕਰ ਦਿੱਤਾ ਹੈ। ਜਿਸ ਕਾਰਨ ਇਸ ਬਿਮਾਰੀ ਤੋਂ ਪੀੜਤ ਬੱਚਿਆਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ।

ਇਹ ਵੀ ਪੜ੍ਹੋ: ਪਿੰਡ ਕੱਕਾ ਦੇ ਗੁਰਦੁਆਰਾ ਸਾਹਿਬ ਦੀ ਗੋਲਕ ਚੋਰੀ, ਸੀਸੀਟੀਵੀ 'ਚ ਘਟਨਾ ਹੋਈ ਕੈਦ

ਨੈਸ਼ਨਲ ਹੈਲਥ ਰੂਰਲ ਮਿਸ਼ਨ ਨੂੰ ਵੀ ਪੀ.ਜੀ.ਆਈ ਨੇ ਜੁਲਾਈ ਵਿੱਚ ਹੀ ਇਸਦੀ ਜਾਣਕਾਰੀ ਦੇ ਦਿੱਤਾ ਸੀ। ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਜੇਕਰ ਇਨ੍ਹਾਂ ਬੱਚਿਆਂ ਦਾ ਇਲਾਜ ਨਾ ਕੀਤਾ ਗਿਆ ਤਾਂ ਇਨ੍ਹਾਂ ਦੀ ਜਾਨ ਵੀ ਜਾ ਸਕਦੀ ਹੈ। ਦੱਸ ਦਈਏ ਕਿ ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀਆਂ ਸਰਕਾਰਾਂ ਨੇ ਇਸ ਸਕੀਮ ਨੂੰ ਚਾਲੂ ਰੱਖਿਆ ਹੋਇਆ ਹੈ ਅਤੇ ਪੀੜਤਾਂ ਦੇ ਇਲਾਜ ਲਈ ਪੈਸੇ ਦੀ ਅਦਾਇਗੀ ਉਨ੍ਹਾਂ ਵੱਲੋਂ ਜਾਰੀ ਹੈ।

- PTC NEWS

adv-img
  • Share