Mon, Feb 6, 2023
Whatsapp

ਗਾਜ਼ੀਆਬਾਦ 'ਚ Phd ਸਕਾਲਰ ਨੂੰ ਆਰੀ ਨਾਲ ਵੱਢ ਜੰਗਲ 'ਚ ਸੁੱਟੇ ਲਾਸ਼ ਦੇ ਟੁੱਕੜੇ

Written by  Jasmeet Singh -- December 15th 2022 02:52 PM
ਗਾਜ਼ੀਆਬਾਦ 'ਚ Phd ਸਕਾਲਰ ਨੂੰ ਆਰੀ ਨਾਲ ਵੱਢ ਜੰਗਲ 'ਚ ਸੁੱਟੇ ਲਾਸ਼ ਦੇ ਟੁੱਕੜੇ

ਗਾਜ਼ੀਆਬਾਦ 'ਚ Phd ਸਕਾਲਰ ਨੂੰ ਆਰੀ ਨਾਲ ਵੱਢ ਜੰਗਲ 'ਚ ਸੁੱਟੇ ਲਾਸ਼ ਦੇ ਟੁੱਕੜੇ

ਗਾਜ਼ੀਆਬਾਦ, 15 ਦਸੰਬਰ: ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਪੀਐੱਚਡੀ ਸਕਾਲਰ ਦੀ ਹੱਤਿਆ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮਕਾਨ ਮਾਲਕ ਨੇ ਇੱਥੇ ਰਹਿ ਰਹੇ ਪੀਐੱਚਡੀ ਵਿਦਿਆਰਥੀ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਦੇ ਚਾਰ ਟੁਕੜੇ ਕਰ ਕੇ ਜੰਗਲ ਵਿੱਚ ਸੁੱਟ ਦਿੱਤਾ। 

ਮ੍ਰਿਤਕ ਵਿਦਿਆਰਥੀ ਦੇ ਦੋਸਤਾਂ ਨੇ ਥਾਣੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਇਸ ਤੋਂ ਬਾਅਦ ਇਸ ਮਾਮਲੇ ਦਾ ਖੁਲਾਸਾ ਹੋਇਆ। ਪੁਲਿਸ ਨੇ ਮੁਲਜ਼ਮਾਂ ਸਮੇਤ 6 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: ਕੈਨੇਡਾ ਤੋਂ ਦੁਖਦਾਈ ਖ਼ਬਰ: ਸੜਕ ਹਾਦਸੇ ’ਚ ਪੰਜਾਬੀ ਨੌਜਵਾਨ ਦੀ ਮੌਤ

ਅੰਕਿਤ ਖੋਖਰ ਨਾਂ ਦਾ ਪੀਐੱਚਡੀ ਦਾ ਵਿਦਿਆਰਥੀ ਉਮੇਸ਼ ਨਾਂ ਦੇ ਵਿਅਕਤੀ ਕੋਲ ਕਿਰਾਏ ’ਤੇ ਰਹਿੰਦਾ ਸੀ। ਉਮੇਸ਼ ਨੇ ਕਾਰੋਬਾਰ ਲਈ ਅੰਕਿਤ ਤੋਂ 60 ਲੱਖ ਰੁਪਏ ਲਏ ਸਨ। ਇਲਜ਼ਾਮ ਹੈ ਕਿ ਪੈਸੇ ਵਾਪਸ ਨਾ ਕਰਨ ਲਈ ਉਮੇਸ਼ ਨੇ ਅੰਕਿਤ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਦੇ ਚਾਰ ਟੁਕੜੇ ਕਰ ਕੇ ਗੰਗਨਾਹਰ ਦੇ ਜੰਗਲਾਂ 'ਚ ਸੁੱਟ ਦਿੱਤੇ। 

ਪੁਲਿਸ ਪੁੱਛਗਿੱਛ 'ਚ ਸਾਹਮਣੇ ਆਇਆ ਕਿ ਅੰਕਿਤ ਹਸਪਤਾਲ ਦੇ ਕੰਪਾਊਂਡਰ ਉਮੇਸ਼ ਦੇ ਜੀਜਾ ਪ੍ਰਦੀਪ ਦਾ ਦੋਸਤ ਸੀ। ਉਮੇਸ਼ ਨੇ ਪਹਿਲਾਂ ਅੰਕਿਤ ਦਾ ਗਲਾ ਘੁੱਟ ਕੇ ਕਤਲ ਕੀਤਾ ਅਤੇ ਫਿਰ ਉਸ ਦੇ ਟੁਕੜੇ ਕਰ ਦਿੱਤੇ। ਮਾਮਲੇ 'ਚ ਉਮੇਸ਼ ਅਤੇ ਉਸ ਦੀ ਪਤਨੀ ਸਮੇਤ 6 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਦੋਸਤਾਂ ਮੁਤਾਬਕ ਦੋ ਮਹੀਨਿਆਂ ਤੋਂ ਅੰਕਿਤ ਦਾ ਕੋਈ ਸੁਰਾਗ ਨਹੀਂ ਸੀ। ਉਸ ਦਾ ਫ਼ੋਨ ਚਾਲੂ ਸੀ ਪਰ ਕਾਲ ਨਹੀਂ ਆਈ। ਸੁਨੇਹਿਆਂ ਦੇ ਜਵਾਬ ਤਾਂ ਆਉਂਦੇ ਰਹਿੰਦੇ ਸਨ ਪਰ ਭਾਸ਼ਾ ਉਸ ਦੀ ਨਹੀਂ ਸੀ। ਉਸ ਦੇ ਫ਼ੋਨ ਨੰਬਰ ਰਾਹੀਂ ਪੁਲਿਸ ਨੂੰ ਪਤਾ ਲੱਗਾ ਕਿ ਅੰਕਿਤ ਦੇ ਖਾਤੇ 'ਚੋਂ ਵੀ ਪੈਸੇ ਕਢਵਾ ਲਏ ਗਏ ਹਨ। ਪੁਲਿਸ ਨੇ ਦੱਸਿਆ ਕਿ ਉਮੇਸ਼ ਨੂੰ ਅੰਕਿਤ ਦੇ ਖਾਤੇ 'ਚ ਕਰੋੜਾਂ ਰੁਪਏ ਦੀ ਜਾਣਕਾਰੀ ਸੀ। 

ਇਹ ਵੀ ਪੜ੍ਹੋ: ਲਾਚੋਵਾਲ ਟੋਲ ਪਲਾਜਾ 14 ਦਸੰਬਰ ਦੀ ਰਾਤ ਨੂੰ 12 ਵਜੇ ਹੋਇਆ ਬੰਦ: ਡੀਸੀ

ਸਤੰਬਰ ਵਿੱਚ ਉਸ ਨੇ ਕਾਰੋਬਾਰ ਲਈ ਅੰਕਿਤ ਤੋਂ 60 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਉਮੇਸ਼ ਨੂੰ ਪਤਾ ਸੀ ਕਿ ਅੰਕਿਤ ਦੇ ਪਰਿਵਾਰ ਵਿਚ ਕੋਈ ਨਹੀਂ ਬਚਿਆ। ਅਜਿਹੇ 'ਚ ਜੇਕਰ ਉਹ ਮਾਰਿਆ ਜਾਂਦਾ ਹੈ ਤਾਂ ਪੈਸੇ ਵਾਪਸ ਨਹੀਂ ਕਰਨੇ ਪੈਣਗੇ। ਅੰਕਿਤ ਦਾ ਕਤਲ ਕਰਨ ਤੋਂ ਬਾਅਦ ਵੀ ਉਮੇਸ਼ ਉਸ ਦੇ ਖਾਤੇ 'ਚੋਂ ਪੈਸੇ ਕਢਾਉਂਦਾ ਰਿਹਾ। ਅੰਕਿਤ ਦਾ ਫ਼ੋਨ ਉਸ ਕੋਲ ਸੀ, ਜਿਸ ਵਿੱਚ ਨੈੱਟ ਬੈਂਕਿੰਗ ਚੱਲ ਰਹੀ ਸੀ। ਅਕਤੂਬਰ ਤੋਂ ਦਸੰਬਰ ਤੱਕ ਉਸ ਨੇ ਅੰਕਿਤ ਦੇ ਖਾਤੇ 'ਚੋਂ 40 ਲੱਖ ਰੁਪਏ ਕਢਵਾ ਲਏ ਸਨ।

- PTC NEWS

adv-img

Top News view more...

Latest News view more...