adv-img
ਹਾਦਸੇ/ਜੁਰਮ

ਕਤਲ ਦੇ ਮਾਮਲੇ 'ਚ ਪੁਲਿਸ ਨੇ 4 ਮੁਲਜ਼ਮ ਕੀਤੇ ਕਾਬੂ

By Ravinder Singh -- November 21st 2022 06:21 PM
ਕਤਲ ਦੇ ਮਾਮਲੇ 'ਚ ਪੁਲਿਸ ਨੇ 4 ਮੁਲਜ਼ਮ ਕੀਤੇ ਕਾਬੂ

ਜਲੰਧਰ : ਵਰਕਸ਼ਾਪ ਚੌਕ ਨੇੜੇ ਨੌਜਵਾਨ ਦੇ ਕਤਲ ਦੇ ਮਾਮਲੇ ਵਿਚ ਪੁਲਿਸ ਨੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਐਸਆਈ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ-2 ਜਲੰਧਰ ਦੀ ਦੇਖ-ਰੇਖ ਹੇਠ ਕਤਲ ਵਿਚ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਥਾਣਾ ਡਵੀਜ਼ਨ ਨੰਬਰ 2 ਜਲੰਧਰ ਦੇ ਏਰੀਆ ਮਾਮੇ ਦੇ ਢਾਬੇ ਦੇ ਨੇੜੇ ਵਰਕਸ਼ਾਪ ਚੌਕ ਵਿਚ 14 ਨਵੰਬਰ ਰਾਤ 9.30 ਵਜੇ ਦੋ ਲੜਕੇ ਵੰਸ਼ ਤੇ ਕੁਨਾਲ ਨਾਲ ਅਣਪਛਾਤੇ ਵਿਅਕਤੀਆਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ। ਇਸ ਮਗਰੋਂ ਦੋਵੇਂ ਜ਼ਖ਼ਮੀ ਨੌਜਵਾਨਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਕੁਨਾਲ ਨੂੰ ਅਰਮਾਨ ਹਸਪਤਾਲ ਜਲੰਧਰ ਤੇ ਵੰਸ਼ ਨੂੰ ਸਿਵਲ ਹਸਪਤਾਲ ਜਲੰਧਰ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ। ਸੂਚਨਾ ਮਿਲਣ ਉਤੇ ਮੌਕੇ ਉਤੇ ਪੁੱਜੀ ਪੁਲਿਸ ਨੇ ਇਸ ਮਾਮਲੇ ਵਿਚ ਜਾਂਚ ਸ਼ੁਰੂ ਕੀਤੀ। ਥਾਣਾ ਡਵੀਜ਼ਨ ਨੰਬਰ 2 ਜਲੰਧਰ ਵਿਚ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ। ਤਫਤੀਸ਼ ਵਿੱਚ 4 ਮੁਲਜ਼ਮ ਜਿਨ੍ਹਾਂ ਵਿੱਚ ਸ਼ਮਸ਼ੇਰ ਸਿੰਘ ਉਰਫ ਸ਼ੇਰਾ, ਸ਼ਿਵਾ, ਦੀਪਕ ਅਤੇ ਗੋਰਾ ਨੂੰ ਨਾਮਜ਼ਦ ਕੀਤਾ ਗਿਆ ਸੀ। ਇਸ ਦੌਰਾਨ ਅਰਮਾਨ ਹਸਪਤਾਲ ਵਿਚ ਦਾਖ਼ਲ ਕੁਨਾਲ ਦੀ 16 ਨਵੰਬਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਇਸ ਮਗਰੋਂ ਪੁਲਿਸ ਨੇ ਕੇਸ ਦੀਆਂ ਧਾਰਾਵਾਂ ਵਿਚ ਵਾਧਾ ਕਰਕੇ ਕਤਲ ਦੀ ਧਾਰਾ ਵੀ ਜੋੜ ਲਈ। ਮੁਲਜ਼ਮ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਰਛਪਾਲ ਸਿੰਘ ਵਾਸੀ ਗੋਪਾਲ ਨਗਰ ਜਲੰਧਰ ਨੂੰ 15 ਨਵੰਬਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਮਾਮਲੇ ਵਿਚ ਗੁਰਪ੍ਰੀਤ ਉਰਫ਼ ਗੋਰਾ ਪੁੱਤਰ ਚੰਦਨ ਪ੍ਰਕਾਸ਼ ਵਾਸੀ ਐਨਐਨ 23 ਗੋਪਾਲ ਨਗਰ ਜਲੰਧਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਇਹ ਵੀ ਪੜ੍ਹੋ : ਰਾਸ਼ਨ ਕਾਰਡ 'ਤੇ 'ਦੱਤਾ' ਦੀ ਥਾਂ ਲਿਖਿਆ 'ਕੁੱਤਾ', ਅਧਿਕਾਰੀਆਂ ਨੂੰ ਲੱਗਾ 'ਭੌਂਕਣ', ਦੇਖੋ ਵੀਡੀਓ

ਮੁਲਜ਼ਮ ਸ਼ਿਵਾ ਪੁੱਤਰ ਅਮਰ ਦਾਸ ਵਾਸੀ ਗੋਪਾਲ ਨਗਰ ਜਲੰਧਰ ਤੇ ਦੀਪਕ ਸ਼ਰਮਾ ਪੁੱਤਰ ਰਾਮ ਕੁਮਾਰ ਵਾਸੀ ਨੇੜੇ ਸ਼ਮਸ਼ਾਨਘਾਟ ਹਰਨਾਮਦਾਸਪੁਰਾ ਜਲੰਧਰ ਜੋ ਉੱਤਰ ਪ੍ਰਦੇਸ਼ ਦੇ ਪੱਕੇ ਰਹਿਣ ਵਾਲੇ ਸਨ। ਇਹ ਦੋਵੇਂ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਉੱਤਰ ਪ੍ਰਦੇਸ਼ ਫ਼ਰਾਰ ਹੋ ਗਏ ਸਨ। ਥਾਣਾ ਡਵੀਜ਼ਨ ਨੰਬਰ 2 ਜਲੰਧਰ ਵੱਲੋਂ SI ਹਰਜੀਤ ਸਿੰਘ ਦੀ ਅਗਵਾਈ 'ਚ ਪੁਲਿਸ ਟੀਮ ਸ਼ਿਵਾ ਤੇ ਦੀਪਕ ਸ਼ਰਮਾ ਨੂੰ ਪਿੰਡ ਗੁਜਰਾਘਾਟ ਜ਼ਿਲ੍ਹਾ ਬਹਿਰਾਈਜ਼ ਥਾਣਾ ਵਿਸ਼ੇਸ਼ਵਰਗੰਜ ਯੂਪੀ ਗ੍ਰਿਫ਼ਤਾਰ ਕਰਨ 'ਚ ਕਾਮਯਾਬ ਹੋਈ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਟਰਾਂਜੈਕਸ਼ਨ ਰਿਮਾਂਡ ਹਾਸਲ ਕਰਕੇ ਅੱਜ ਅਦਾਲਤ 'ਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

- PTC NEWS

adv-img
  • Share