Sun, Jan 29, 2023
Whatsapp

ਪੁਲਿਸ ਨੇ ਮੈਰਿਜ ਪੈਲੇਸਾਂ ਦੇ ਬਾਹਰ ਬ੍ਰੈਥ ਐਨੇਲਾਈਜ਼ਰ ਰਾਹੀਂ ਕੀਤੀ ਗਈ ਚੈਕਿੰਗ

Written by  Pardeep Singh -- December 08th 2022 06:49 PM
ਪੁਲਿਸ ਨੇ ਮੈਰਿਜ ਪੈਲੇਸਾਂ ਦੇ ਬਾਹਰ ਬ੍ਰੈਥ ਐਨੇਲਾਈਜ਼ਰ ਰਾਹੀਂ ਕੀਤੀ ਗਈ ਚੈਕਿੰਗ

ਪੁਲਿਸ ਨੇ ਮੈਰਿਜ ਪੈਲੇਸਾਂ ਦੇ ਬਾਹਰ ਬ੍ਰੈਥ ਐਨੇਲਾਈਜ਼ਰ ਰਾਹੀਂ ਕੀਤੀ ਗਈ ਚੈਕਿੰਗ

ਬਠਿੰਡਾ: ਬਠਿੰਡਾ ਵਿਖੇ ਪੁਲਿਸ ਨੇ ਮੈਰਿਜ ਪੈਲੇਸਾਂ ਦੇ ਬਾਹਰ ਬਰੀਥ ਐਨੇਲਾਈਜ਼ਰ ਰਾਹੀ ਲੋਕਾਂ ਦੀ ਚੈਕਿੰਗ ਕੀਤੀ। ਪੁਲਿਸ ਨੇ ਚੈਕਿੰਗ ਦੌਰਾਨ ਸ਼ਰਾਬ ਪਾਏ ਜਾਣ ਉੱਤੇ ਲੋਕਾਂ ਦਾ ਚਲਾਨ ਕੀਤਾ। 

ਇਸ ਬਾਰੇ ਪੁਲਿਸ ਅਧਿਕਾਰੀ ਹਰਜੋਤ ਸਿੰਘ ਨੇ ਦੱਸਿਆ  ਜ਼ਿਲ੍ਹਾ ਪੁਲਿਸ ਮੁਖੀ ਬਠਿੰਡਾ ਦੇ ਦਿਸ਼ਾ ਨਿਰਦੇਸ਼ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਵਾਲੇ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਉਨ੍ਹਾਂ ਕਿਹਾ ਕਿ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਬਾਰੇ ਆਪਣੀ ਜਾਨ ਬਚਾਉਣ ਦੇ ਨਾਲ-ਨਾਲ ਸੜਕ ਤੇ ਚਲਣ ਵਾਲੇ ਦੂਸਰੇ ਵਿਅਕਤੀ ਦੀ ਜਾਨ ਵੀ ਜੋਖ਼ਮ ਵਿਚ ਪਾਉਂਦੇ ਹਨ, ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਚਲਾਈ ਮੁਹਿੰਮ ਤਹਿਤ ਲੋਕਾਂ ਦੇ ਚਲਾਨ ਕੀਤੇ ਜਾ ਰਹੇ ਹਨ।


ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵਿਆਹ ਸਮਾਗਮ ਜਾਂ ਹੋਰ ਪਾਰਟੀ ਤੇ ਰਾਤ ਸਮੇਂ ਸ਼ਰਾਬ ਪੀ ਕੇ ਗੱਡੀ ਨਾ ਚਲਾਓ, ਉਨ੍ਹਾਂ ਕਿਹਾ ਕਿ ਇਸ ਹੁਕਮ ਦੀ ਪਾਲਣਾ ਨਾ ਕਰਨ ਵਾਲ਼ੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

- PTC NEWS

adv-img

Top News view more...

Latest News view more...