Sat, Jan 28, 2023
Whatsapp

ਮੁੜ ਸਵਾਲਾਂ ’ਚ ਬਠਿੰਡਾ ਦੀ ਕੇਂਦਰੀ ਜੇਲ੍ਹ, ਜੇਲ੍ਹ ’ਚ ਭਿੜੇ ਹਵਾਲਾਤੀ

Written by  Aarti -- December 18th 2022 10:54 AM
ਮੁੜ ਸਵਾਲਾਂ ’ਚ ਬਠਿੰਡਾ ਦੀ ਕੇਂਦਰੀ ਜੇਲ੍ਹ, ਜੇਲ੍ਹ ’ਚ ਭਿੜੇ ਹਵਾਲਾਤੀ

ਮੁੜ ਸਵਾਲਾਂ ’ਚ ਬਠਿੰਡਾ ਦੀ ਕੇਂਦਰੀ ਜੇਲ੍ਹ, ਜੇਲ੍ਹ ’ਚ ਭਿੜੇ ਹਵਾਲਾਤੀ

ਬਠਿੰਡਾ: ਜ਼ਿਲ੍ਹੇ ਦੀ ਕੇਂਦਰੀ ਜੇਲ੍ਹ ਮੁੜ ਸਵਾਲਾਂ ’ਚ ਆ ਗਈ ਹੈ। ਦੱਸ ਦਈਏ ਕਿ ਕਈ ਵਾਰ ਇਸ ਕੇਂਦਰੀ ਜੇਲ੍ਹ ਚੋਂ ਮੋਬਾਇਲ ਬਰਾਮਦ ਹੋਏ ਹਨ ਪਰ ਇਸ ਵਾਰ ਬਠਿੰਡਾ ਦੀ ਕੇਂਦਰੀ ਜੇਲ੍ਹ ’ਚ ਬੰਦ ਹਵਾਲਾਤੀਆਂ ਦੇ ਆਪਸ ਵਿੱਚ ਭਿੜ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ। 

ਦੱਸ ਦਈਏ ਕਿ ਜੇਲ੍ਹ ਅੰਦਰ ਬੰਦ ਦੋ ਹਵਾਲਾਤੀਆਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਜਿਸ ਤੋਂ ਬਾਅਦ ਸਹਾਇਕ ਕੇਂਦਰੀ ਜੇਲ੍ਹ ਬਠਿੰਡਾ ਦੇ ਬਿਆਨ ਤੋਂ ਬਾਅਦ ਇੱਕ ਕੈਦੀ ਅਤੇ ਦੋ ਹਵਾਲਾਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਕੈਂਟ ਵਿਖੇ ਪੁਲਿਸ ਵੱਲੋਂ  ਮਾਮਲਾ ਦਰਜ ਕੀਤਾ ਗਿਆ ਹੈ। 


ਕਾਬਿਲੇਗੌਰ ਹੈ ਕਿ ਇਸ ਤੋਂ ਕੁਝ ਦਿਨ ਪਹਿਲਾਂ ਪੁਲਿਸ ਨੇ ਕੇਂਦਰੀ ਜੇਲ੍ਹ ਬਠਿੰਡਾ ਦੇ ਦੋ ਹਵਾਲਾਤੀਆਂ ਕੋਲੋਂ ਦੋ ਮੋਬਾਇਲ ਫੋਨ, ਬੈਟਰੀ ਅਤੇ ਹੈੱਡਫੋਨ ਬਰਾਮਦ ਕੀਤੇ ਸੀ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਕਰਨ ਦੀ ਗੱਲ ਆਖੀ ਸੀ। 

-ਰਿਪੋਰਟਰ ਮੁਨੀਸ਼ ਗਰਗ ਦੇ ਸਹਿਯੋਗ ਨਾਲ...

ਇਹ ਵੀ ਪੜੋ: NCRB ਦੀ ਰਿਪੋਰਟ 'ਚ ਵੱਡਾ ਖੁਲਾਸਾ, 32.8% ਅਪਰਾਧ ਦਰ ਅਤੇ ਗ੍ਰਿਫ਼ਤਾਰੀਆਂ ਸਭ ਤੋਂ ਵੱਧ

- PTC NEWS

adv-img

Top News view more...

Latest News view more...