Punjab Doctor Strike : ਮਹਿਲਾ ਡਾਕਟਰ ਨਾਲ ਹੋਈ ਹੈਵਾਨੀਅਤ ਨੂੰ ਲੈ ਕੇ ਭੜਕੇ ਡਾਕਟਰਾਂ ਦਾ ਰੋਸ ਪ੍ਰਦਰਸ਼ਨ, ਪੰਜਾਬ ’ਚ ਹੈ ਅਜਿਹੀ ਹੈ ਸਥਿਤੀ
Punjab Doctor Strike : ਪੱਛਮੀ ਬੰਗਾਲ ’ਚ ਇੱਕ ਮਹਿਲਾ ਡਾਕਟਰ ਨਾਲ ਵਾਪਰੀ ਘਟਨਾ ਅੱਗ ਦੀ ਤਰ੍ਹਾਂ ਪੂਰੇ ਦੇਸ਼ ’ਚ ਫੈਲ ਗਈ ਹੈ। ਇਸ ਘਿਣਾਉਣੀ ਘਟਨਾ ਦੇ ਖਿਲਾਫ ਆਲ ਇੰਡੀਆ ਦੇ ਸੱਦੇ ’ਤੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ। ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ’ਚ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।
ਇਸੇ ਸੱਦੇ ’ਤੇ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ’ਚ ਸਮੁੱਚੇ ਸਟਾਫ ਵੱਲੋਂ ਸਵੇਰ 8 ਵਜੋਂ ਤੋਂ 10 ਵਜੇ ਤੱਕ ਹੜਤਾਲ ਕਰਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਡਾਕਟਰਾਂ ਨੇ ਕਿਹਾ ਕਿ ਸਰਕਾਰ ਨੂੰ ਇਸ ਉੱਪਰ ਧਿਆਨ ਦੇਣਾ ਚਾਹੀਦਾ ਹੈ ਤੇ ਹਰ ਹਸਪਤਾਲ ਦੇ ਵਿੱਚ ਪੁਲਿਸ ਅਧਿਕਾਰੀ ਦੀ ਡਿਊਟੀ ਲਾਉਣੀ ਚਾਹੀਦੀ ਹੈ ਤਾਂ ਜੋ ਮਰੀਜ਼ ਜਾਂ ਡਾਕਟਰ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਅਤੇ ਉਹ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰਨ ਅਤੇ ਹਸਪਤਾਲਾਂ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਉਣੇ ਚਾਹੀਦੇ ਹਨ ਤਾਂ ਜੋ ਘਟਨਾ ਕਰਨ ਵਾਲੇ ਵਿਅਕਤੀਆਂ ਨੂੰ ਹੌਸਲਾ ਨਾ ਹੋਵੇ ਕੀ ਉਹ ਇਸ ਤਰ੍ਹਾਂ ਦੀ ਹਰਕਤ ਕਰਨ।
ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਪੱਛਮ ਬੰਗਾਲ ਦੇ ਕਲਕੱਤਾ ਦੇ ਵਿੱਚ ਜੋ ਇਹ ਘਟਨਾ ਵਾਪਰੀ ਹੈ ਮਹਿਲਾ ਡਾਕਟਰ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅਤੇ ਸਰਕਾਰ ਔਰਤਾਂ ਦੀ ਸੁਰੱਖਿਆ ਲਈ ਸਖ਼ਤ ਕਾਨੂੰਨ ਨੂੰ ਬਣਾਵੇ ਤਾਂ ਜੋ ਕਿਸੇ ਵੀ ਔਰਤਾਂ ਨਾਲ ਇਸ ਤਰ੍ਹਾਂ ਦੀ ਘਟਨਾ ਕਰਨ ਦੀ ਹਿੰਮਤ ਨਾ ਹੋਵੇ।
ਦੂਜੇ ਪਾਸੇ ਰੈਜੀਡੈਂਟ ਡਾਕਟਰਾਂ ਦੀ ਹੜਤਾਲ ਦੇ ਚਲਦਿਆਂ ਪੀਜੀਆਈ ਦੇ ਵਿੱਚ ਅੱਜ ਨਵੀਂ ਰਜਿਸਟ੍ਰੇਸ਼ਨ ਬੰਦ ਕੀਤੀ ਗਈ ਹੈ ਜਿਸ ਦੇ ਮੱਦੇਨਜ਼ਰ ਲੋਕ ਬੜੇ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਹਨ। ਵੱਖ-ਵੱਖ ਸੂਬਿਆਂ ਤੋਂ ਆਏ ਹੋਏ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਨਵੇਂ ਕਾਰਡ ਦੀ ਐਂਟਰੀ ਬੰਦ ਹੈ ਪਰ ਸਵੇਰੇ ਕਰੀਬ ਚਾਰ ਵਜੇ ਤੋਂ ਲਾਈਨਾਂ ’ਚ ਲੱਗਣ ਤੋਂ ਬਾਅਦ ਜਾ ਕੇ ਹੁਣ ਪਤਾ ਲੱਗਦਾ ਹੈ ਕਿ ਨਵੇਂ ਕਾਰਡ ਦੀ ਰਜਿਸਟਰੇਸ਼ਨ ਨਹੀਂ ਹੋਵੇਗੀ।
ਕਾਬਿਲੇਗੌਰ ਹੈ ਕਿ ਐਫਏਆਈਐਮਏ ਨੇ ਅੱਜ ਦੇਸ਼ ਭਰ ਵਿੱਚ ਓਪੀਡੀ ਬੰਦ ਦਾ ਐਲਾਨ ਕੀਤਾ ਹੈ। ਬੰਗਾਲ ਦੇ ਕੋਲਕਾਤਾ ਸ਼ਹਿਰ ਵਿੱਚ ਇੱਕ ਮਹਿਲਾ ਟ੍ਰੇਨੀ ਡਾਕਟਰ ਨਾਲ ਕੀਤੀ ਗਈ ਬੇਰਹਿਮੀ ਨੂੰ ਲੈ ਕੇ ਦੇਸ਼ ਭਰ ਦੇ ਡਾਕਟਰਾਂ ਅਤੇ ਸਟਾਫ ਵਿੱਚ ਗੁੱਸਾ ਹੈ। ਡਾਕਟਰ ਸਰਕਾਰ ਤੋਂ ਉਨ੍ਹਾਂ ਦੀ ਸੁਰੱਖਿਆ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ: Chandigarh Doctors Protest : ਚੰਡੀਗੜ੍ਹ 'ਚ ਡਾਕਟਰਾਂ ਦੀ ਹੜਤਾਲ, ਮਰੀਜ਼ ਹੋ ਜਾਣ ਸਾਵਧਾਨ, ਅੱਜ ਨਵੇਂ ਮਰੀਜ਼ਾਂ ਦਾ ਨਹੀਂ ਹੋਵੇਗਾ ਇਲਾਜ
- PTC NEWS