Punjab Breaking News Live: ਪੰਜਾਬ ’ਚ ਹੁੰਮਸ ਭਰੇ ਮੌਸਮ ਦੇ ਕਾਰਨ ਬਿਜਲੀ ਦੀ ਮੰਗ ’ਚ ਮੁੜ ਇਜ਼ਾਫਾ
Aug 2, 2023 06:58 PM
ਰਿਲੀਜ਼ ਤੋਂ ਪਹਿਲਾ ਹੀ 'ਗਦਰ 2' ਦੇ ਕਈ ਥੀਏਟਰ ਹੋਏ ਹਾਊਸਫੁੱਲ
Gadar 2 Advance Booking: ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫਿਲਮ 'ਗਦਰ 2' ਰਿਲੀਜ਼ ਲਈ ਤਿਆਰ ਹੈ। ਫਿਲਮ ਨੂੰ UA ਸਰਟੀਫਿਕੇਟ ਮਿਲ ਗਿਆ ਹੈ, ਮਤਲਬ ਕਿ ਕੋਈ ਵੀ ਇਸ ਨੂੰ ਦੇਖ ਸਕਦਾ ਹੈ। ਇਹ ਫਿਲਮ 11 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਅਜਿਹੇ 'ਚ ਮੰਗਲਵਾਰ ਤੋਂ ਫਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ। 'ਗਦਰ 2' ਦੀ ਐਡਵਾਂਸ ਬੁਕਿੰਗ ਦੇ ਪਹਿਲੇ ਦਿਨ ਦੇ ਅੰਕੜੇ ਸਾਹਮਣੇ ਆਏ ਹਨ, ਜਿਸ ਤੋਂ ਪਤਾ ਚੱਲਦਾ ਹੈ ਕਿ ਫਿਲਮ ਨੂੰ ਕਿੰਨੇ ਕਰੋੜ ਦੀ ਓਪਨਿੰਗ ਮਿਲ ਸਕਦੀ ਹੈ। ਪੂਰੀ ਖ਼ਬਰ
Aug 2, 2023 06:20 PM
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਅਗਲੀ ਸੁਣਵਾਈ ਹੋਣ ਤੱਕ ਮਾਮਲੇ ਦਾ ਹੱਲ ਕੱਢਿਆ ਜਾਵੇ ਨਹੀਂ ਤਾਂ ਉਨ੍ਹਾਂ ਵੱਲੋਂ ਹੁਕਮ ਜਾਰੀ ਕਰ ਦਿੱਤੇ ਜਾਣਗੇ। ਇੱਥੇ ਪੜ੍ਹੋ ਪੂਰੀ ਜਾਣਕਾਰੀ- https://rb.gy/1bpsz
Aug 2, 2023 06:06 PM
ਹੁਸ਼ਿਆਰਪੁਰ ਨਸ਼ਾ ਤਸਕਰੀ ਮਾਮਲੇ ਉੱਤੇ ਹਾਈਕੋਰਟ ਨੇ ਸੁਣਾਇਆ ਫੈਸਲਾ, SI ਸੁਰਿੰਦਰ 'ਤੇ ਲਗਾਇਆ 10000 ਰੁਪਏ ਜ਼ੁਰਮਾਨਾ
ਵਿੱਕੀ ਅਰੌੜਾ (ਹੁਸ਼ਿਆਰਪੁਰ,2 ਅਗਸਤ): ਹੁਸ਼ਿਆਰਪੁਰ ਦੇ ਥਾਣਾ ਸਿਟੀ ਵਿੱਚ ਨਸ਼ੇ ਦੇ ਖਿਲਾਫ ਮਈ ਮਹੀਨੇ ਵਿੱਚ 10 ਵਿਅਕਤੀਆਂ ਖਿਲਾਫ ਨਸ਼ਾ ਤਸਕਰੀ ਦੀ 160 ਨੰਬਰ ਇੱਕ ਜਰਨਲ FIR ਦਰਜ ਕੀਤੀ ਗਈ ਸੀ। ਇਸ FIR ਵਿੱਚ ਹੁਸ਼ਿਆਰਪੁਰ ਦੇ ਮੁਹੱਲਾ ਬਹਾਦਰ ਪੁਰ ਦੇ ਰਹਿਣ ਵਾਲੇ ਈ-ਰਿਕਸ਼ਾ ਚਾਲਕ ਪੁਸ਼ਪਿੰਦਰ ਦਾ ਨਾਮ ਵੀ ਲਿਖਿਆ ਗਿਆ, ਜਦੋਂ ਇਸ ਬਾਰੇ ਪੁਸ਼ਪਿੰਦਰ ਨੂੰ ਪਤਾ ਲਗਾ ਤਾਂ ਉਸ ਨੇ ਹੁਸ਼ਿਆਰਪੁਰ ਦੀ ਕੋਰਟ ਵਿੱਚ ਆਪਣੀ ਜ਼ਮਾਨਤ ਅਰਜੀ ਦਿਤੀ ਜੋ ਕੀ ਖਾਰਿਜ ਕਰ ਦਿਤੀ ਗਈ ਇਸ ਤੋਂ ਬਾਅਦ ਪੁਲਿਸ ਦੀ ਗਿਰਫ਼ ਤੋਂ ਬਾਹਰ ਪੁਸ਼ਪਿੰਦਰ ਨੇ ਹਾਈ ਕੋਰਟ ਦਾ ਰੁੱਖ ਕੀਤਾ ਪੁਸ਼ਪਿੰਦਰ ਦੇ ਦੱਸਣ ਮੁਤਾਬਿਕ ਉਸ ਵਲੋਂ ਇਹ ਕੋਸ਼ਿਸ਼ ਸਿਰਫ ਇਸ ਲਈ ਕੀਤੀ ਜਾ ਰਹੀ ਸੀ ਕਿਉਂਕਿ ਉਹ ਬੇਕਸੂਰ ਸੀ। ਪੂਰੀ ਖ਼ਬਰ ਇੱਥੇ ਪੜ੍ਹੋ
Aug 2, 2023 06:05 PM
ADGP ਦੇ ਨਾਂ 'ਤੇ ਜਲੰਧਰ ਦੇ ਏਜੰਟ ਨੂੰ ਠੱਗਣ ਵਾਲਾ, ਖਿਡਾਰੀ ਰਿਸ਼ਭ ਪੰਤ ਨੂੰ ਵੀ ਮਾਰ ਚੁੱਕਿਆ 1.63 ਕਰੋੜ ਦੀ ਠੱਗੀ
Jalandhar: ਏ.ਡੀ.ਜੀ.ਪੀ ਚੰਡੀਗੜ੍ਹ ਅਲੋਕ ਕੁਮਾਰ ਦਾ ਨਾਂ ਲੈ ਕੇ ਜਲੰਧਰ ਦੇ ਟਰੈਵਲ ਏਜੰਟ ਨੂੰ 5.76 ਲੱਖ ਰੁਪਏ ਦੀ ਠੱਗੀ ਮਾਰਨ ਵਾਲਾ ਦੋਸ਼ੀ ਮ੍ਰਿਅੰਕ ਸਿੰਘ ਨੇ ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਵਿਕਟ ਕੀਪਰ ਰਿਸ਼ਭ ਪੰਤ ਨਾਲ 1.63 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਇਸ ਮਾਮਲੇ ਵਿੱਚ ਮੁਲਜ਼ਮ ਖ਼ਿਲਾਫ਼ ਮੁੰਬਈ ਵਿੱਚ ਧੋਖਾਧੜੀ ਦੀ ਐੱਫ.ਆਈ.ਆਰ ਵੀ ਦਰਜ ਕੀਤੀ ਗਈ ਹੈ ਅਤੇ ਉਹ ਜ਼ਮਾਨਤ ’ਤੇ ਬਾਹਰ ਹੈ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕੱਲਿਕ ਕਰੋ
Aug 2, 2023 03:47 PM
ਨੂੰਹ ਹਿੰਸਾ ਮਾਮਲੇ ’ਚ ਸੁਪਰੀਮ ਕੋਰਟ ਵੱਲੋਂ ਤਿੰਨ ਸੂਬਿਆਂ ਨੂੰ ਨੋਟਿਸ ਜਾਰੀ
ਨੂੰਹ 'ਚ ਹੋਈ ਹਿੰਸਾ ਨੂੰ ਲੈ ਕੇ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਹਿੰਸਾ ਨੂੰ ਲੈ ਕੇ ਹਰਿਆਣਾ, ਦਿੱਲੀ ਅਤੇ ਯੂਪੀ ਸਰਕਾਰਾਂ ਨੂੰ ਨੋਟਿਸ ਜਾਰੀ ਕੀਤਾ ਹੈ। ਨਾਲ ਹੀ, ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਨਫ਼ਰਤ ਭਰੀ ਭਾਸ਼ਣ ਨਹੀਂ ਹੋਣੀ ਚਾਹੀਦੀ। ਅਦਾਲਤ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਿੰਸਾ ਨਾ ਹੋਵੇ। ਇਸ ਦੇ ਨਾਲ ਹੀ ਸੰਵੇਦਨਸ਼ੀਲ ਥਾਵਾਂ 'ਤੇ ਸੀਸੀਟੀਵੀ ਲਗਾਏ ਜਾਣ ਅਤੇ ਨਿਗਰਾਨੀ ਰੱਖੀ ਜਾਵੇ।
Aug 2, 2023 01:32 PM
ਰਾਜਸਥਾਨ ਦੇ ਸੀ.ਐੱਮ ਗਲਹੋਤ ਦੇ ਖ਼ਿਲਾਫ ਮਾਣਹਾਨੀ ਕੇਸ ਜਾਰੀ, ਸਮਨ 'ਤੇ ਕੋਰਟ ਵੱਲ੍ਹੋਂ ਰੋਕ ਲਗਾਉਣ ਤੋਂ ਕੀਤਾ ਇਨਕਾਰ
ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੱਲੋਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਖ਼ਿਲਾਫ਼ ਦਾਇਰ ਮਾਣਹਾਨੀ ਦੇ ਕੇਸ ਵਿੱਚ ਦਿੱਲੀ ਦੀ ਰੌਜ਼ ਐਵੇਨਿਊ ਅਦਾਲਤ ਨੇ ਸੰਮਨ ’ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਸੀਐਮ ਗਹਿਲੋਤ ਦੁਆਰਾ ਦਾਇਰ ਸਮੀਖਿਆ ਪਟੀਸ਼ਨ 'ਤੇ ਅਦਾਲਤ ਨੇ ਉਨ੍ਹਾਂ ਨੂੰ 7 ਅਗਸਤ ਨੂੰ ਵੀਡੀਓ ਕਾਨਫਰੰਸਿੰਗ (ਵੀਸੀ) ਰਾਹੀਂ ਪੇਸ਼ ਹੋਣ ਲਈ ਕਿਹਾ ਹੈ।
Aug 2, 2023 01:24 PM
ਨੂਹ ਤੋਂ ਗੁਰੂਗ੍ਰਾਮ ਤੱਕ ਭੜਕੀ ਹਿੰਸਾ, ਦਿੱਲੀ ਸਮੇਤ NCR 'ਚ ਅਲਰਟ, ਯੂ.ਪੀ ਪੁਲਿਸ ਨੇ ਵੀ ਵਧਾਈ ਸੁਰੱਖਿਆ
ਅਧਿਕਾਰੀਆਂ ਨੇ ਦੱਸਿਆ ਕਿ ਹਰਿਆਣਾ ਦੇ ਨੂਹ ਅਤੇ ਗੁਰੂਗ੍ਰਾਮ ਵਿੱਚ ਫਿਰਕੂ ਹਿੰਸਾ ਤੋਂ ਬਾਅਦ ਦਿੱਲੀ ਪੁਲਿਸ ਨੇ ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਗਸ਼ਤ ਵਧਾ ਦਿੱਤੀ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, "ਸੁਰੱਖਿਆ ਕਰਮਚਾਰੀ ਦਿੱਲੀ ਵਿੱਚ ਕਿਸੇ ਵੀ ਸਥਿਤੀ ਲਈ ਤਿਆਰ ਹਨ।" ਜ਼ਿਕਰਯੋਗ ਹੈ ਕਿ ਹਰਿਆਣਾ 'ਚ ਹਿੰਸਾ 'ਚ 5 ਲੋਕਾਂ ਦੀ ਮੌਤ ਹੋ ਚੁੱਕੀ ਹੈ।
Aug 2, 2023 01:04 PM
ਸਾਬਕਾ ਉੱਪ ਮੁੱਖ ਮੰਤਰੀ ਓਪੀ ਸੋਨੀ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਪੇਸ਼ੀ
ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਪੇਸ਼ੀ
Aug 2, 2023 12:52 PM
ਫਗਵਾੜਾ ’ਚ ਇੱਕ ਪਰਿਵਾਰ ਦੇ 2 ਬੱਚਿਆਂ ਸਣੇ 5 ਮੈਂਬਰਾਂ ਨੇ ਨਿਗਲਿਆ ਜ਼ਹਿਰ
ਫਗਵਾੜਾ ਦੇ ਇੱਕੋ ਪਰਿਵਾਰ ਦੇ 5 ਮੈਂਬਰਾਂ ਵੱਲੋਂ ਜ਼ਹਿਰ ਖਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ’ਚ 2 ਬੱਚੇ ਵੀ ਸ਼ਾਮਲ ਹਨ ਜਿਨ੍ਹਾਂ ਦੀ ਉਮਰ 15 ਸਾਲ ਤੋ ਘੱਟ ਦੱਸੀ ਜਾ ਰਹੀ ਹੈ। ਫਿਲਹਾਲ ਉਨ੍ਹਾਂ ਸਾਰਿਆਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ।
Aug 2, 2023 12:52 PM
ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੀ ਅਰਜ਼ੀ ’ਤੇ ਫੈਸਲਾ ਸੁਰੱਖਿਅਤ ਲਿਆ ਹੈ। ਦੱਸ ਦਈਏ ਕਿ ਬੀਤੇ ਦਿਨ ਜਗਦੀਸ਼ ਟਾਈਟਲਰ ਨੇ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਖਿਲ ਕੀਤੀ ਸੀ। ਜਿਸ ’ਤੇ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਹੈ। ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਪਰਸੋਂ ਇਸ ਪਟੀਸ਼ਨ ’ਤੇ ਫੈਸਲਾ ਸੁਣਾਵੇਗੀ।
Aug 2, 2023 12:27 PM
ਲੰਡਨ 'ਚ ਭਾਰਤੀ ਹਾਈ ਕਮਿਸ਼ਨ 'ਤੇ ਹਮਲੇ ਨੂੰ ਲੈ ਕੇ NIA ਨੇ ਪੰਜਾਬ ਤੇ ਹਰਿਆਣਾ 'ਚ 31 ਥਾਵਾਂ 'ਤੇ ਕੀਤੀ ਛਾਪੇਮਾਰੀ
ਐਨਆਈਏ ਨੇ ਮੰਗਲਵਾਰ ਨੂੰ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ 'ਤੇ 19 ਮਾਰਚ ਨੂੰ ਹੋਏ ਹਮਲੇ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਅਤੇ ਵੱਖ-ਵੱਖ ਹਮਲਾਵਰਾਂ ਨੂੰ ਫੜਨ ਲਈ ਪੰਜਾਬ ਅਤੇ ਹਰਿਆਣਾ ਦੇ 31 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਪੂਰੀ ਖ਼ਬਰ ਪੜ੍ਹੋ
Aug 2, 2023 12:01 PM
ਪੰਜਾਬ ’ਚ ਹੁੰਮਸ ਭਰੇ ਮੌਸਮ ਦੇ ਕਾਰਨ ਬਿਜਲੀ ਦੀ ਮੰਗ ’ਚ ਮੁੜ ਇਜ਼ਾਫਾ
ਪੰਜਾਬ ’ਚ ਹੁੰਮਸ ਭਰੇ ਮੌਸਮ ਦੇ ਕਾਰਨ ਬਿਜਲੀ ਦੀ ਮੰਗ ’ਚ ਮੁੜ ਇਜ਼ਾਫਾ ਹੋਇਆ ਹੈ। ਬਿਜਲੀ ਦੀ ਮੰਗ ਦਾ ਕੋਈ ਅੰਦਾਜਾ ਨਹੀਂ ਲੱਗ ਸਕਿਆ ਹੈ। ਪਾਵਰਕਾਮ ਵੱਲੋਂ ਅੱਜ 11 ਵਜੇ ਤੱਕ 15209 ਮੈਗਾਵਾਟ ਦੀ ਬਿਜਲੀ ਸਪਲਾਈ ਕੀਤੀ ਗਈ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਭਰ ’ਚ ਬਿਨਾਂ ਐਲਾਨ ਦੇ ਬਿਜਲੀ ਕੱਟ ਲੱਗ ਰਹੇ ਹਨ।
ਦੂਜੇ ਪਾਸੇ ਪਾਵਰਕਾਮ ਵਲੋਂ ਕੱਟਾਂ ਨੂੰ ਬਿਜਲੀ ਮੁਰੰਮਤ ਕਰਨ ਦਾ ਨਾਂ ਦਿੱਤਾ ਜਾ ਰਿਹਾ ਹੈ। ਅੰਕੜਿਆ ਮੁਤਾਬਿਕ ਬੀਤੇ ਦਿਨੀਂ ਪੰਜਾਬ ਭਰ ’ਚ ਬਿਜਲੀ ਦੀਆਂ ਸ਼ਿਕਾਇਤਾਂ ਦਾ ਅੰਕੜਾ 90 ਹਜ਼ਾਰ ਤੋਂ ਟੱਪ ਗਿਆ ਹੈ।
Aug 2, 2023 11:52 AM
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪਾਰਟੀ ਦੀ ਮੇਘਾਲਿਆ ਇਕਾਈ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ।
Delhi | Congress leader Rahul Gandhi meets with the members of the party's Meghalaya unit
— ANI (@ANI) August 2, 2023
(Photo source: Congress) pic.twitter.com/VunwytyYM5
Aug 2, 2023 11:50 AM
ਭਾਰਤ ਪਹੁੰਚੇ ਅਮਰੀਕੀ ਰਾਜਦੂਤ ਗੀਤਾ ਰਾਓ ਗੁਪਤਾ
ਅਮਰੀਕੀ ਰਾਜਦੂਤ ਗੀਤਾ ਰਾਓ ਗੁਪਤਾ ਮਹਿਲਾ ਸਸ਼ਕਤੀਕਰਨ 'ਤੇ ਜੀ-20 ਮੰਤਰੀ ਪੱਧਰ ਦੀ ਬੈਠਕ 'ਚ ਹਿੱਸਾ ਲੈਣ ਲਈ ਭਾਰਤ ਪਹੁੰਚੇ ਹਨ।
US Envoy Geeta Rao Gupta arrives in India to attend G20 Ministerial Meeting on Women’s Empowerment
— ANI Digital (@ani_digital) August 2, 2023
Read @ANI Story | https://t.co/egFHiWZmez#USEnvoy #GeetaRaoGupta #G20 #WomenEmpowerment pic.twitter.com/UERyCJPxHA
Aug 2, 2023 11:11 AM
ਨੂੰਹ ਹਿੰਸਾ ਮਾਮਲੇ ’ਚ ਹੁਣ ਤੱਕ 6 ਲੋਕਾਂ ਦੀ ਹੋਈ ਮੌਤ
ਹਰਿਆਣਾ ਦੇ ਮੇਵਾਤ-ਨੂੰਹ ਇਲਾਕੇ 'ਚ ਸੋਮਵਾਰ ਨੂੰ ਇਕ ਧਾਰਮਿਕ ਯਾਤਰਾ ਦੌਰਾਨ ਦੋ ਭਾਈਚਾਰਿਆਂ ਵਿਚਾਲੇ ਹਿੰਸਾ ਭੜਕ ਗਈ। ਹਿੰਸਾ ਵਿੱਚ ਦੋ ਹੋਮਗਾਰਡਾਂ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਸੀ। ਮੇਵਾਤ ਵਿੱਚ ਹਿੰਸਾ ਦੇ ਸਬੰਧ ਵਿੱਚ 26 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਜਦਕਿ 116 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
#WATCH | "Six people including two Home Guards and four civilians have died in the incident. 116 people have been arrested till now. Their remand is being taken. Those found guilty will not be spared. We are committed to the safety of the public. The overall situation in the… pic.twitter.com/z5y16CF03o
— ANI (@ANI) August 2, 2023
Aug 2, 2023 10:28 AM
ਰੱਖੜੀ ਦੇ ਤਿਉਹਾਰ ’ਤੇ ਭੈਣਾਂ ਨੂੰ ਕੇਂਦਰ ਸਰਕਾਰ ਨੇ ਦਿੱਤਾ ਖਾਸ ਤੋਹਫ਼ਾ
ਰੱਖੜੀ ਦੇ ਤਿਉਹਾਰ ਤੇ ਭੈਣਾਂ ਨੂੰ ਕੇਂਦਰ ਸਰਕਾਰ ਨੇ ਖਾਸ ਤੋਹਫ਼ਾ ਦਿੱਤਾ ਹੈ। ਦੱਸ ਦਈਏ ਕਿ ਸਰਕਾਰ ਨੇ ਰੱਖੜੀ ਭੇਜਣ ਲਈ ਵਾਟਰਪਰੂਫ ਲਿਫਾਫੇ ਅਤੇ ਵਾਟਰਪਰੂਫ ਡੱਬੇ ਡਾਕਖਾਨੇ ’ਚ ਭੇਜੇ ਹਨ। ਵੱਡੀ ਗਿਣਤੀ ’ਚ ਲੋਕ ਡਾਕਖਾਨੇ ’ਚ ਰੱਖੜੀਆ ਭੇਜਣ ਲਈ ਆ ਰਹੇ ਹਨ।
ਇਸ ਮੌਕੇ ਡਾਕਖਾਨੇ ਦੇ ਸੁਪਰਡੈਂਟ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਰੱਖਦੀ ਦੇ ਤਿਉਹਾਰ ਨੂੰ ਲੈਕੇ ਲੋਕ ਰੱਖੜੀ ਭੇਜਣ ਲਈ ਪਹੁੰਚ ਰਹੇ ਹਨ ਅਤੇ ਵਿਦੇਸ਼ਾਂ ਚ ਲੋਕ ਰੱਖੜੀ ਨੂੰ ਡਾਕ ਰਾਹੀਂ ਭੇਜਣ ਲਈ ਆ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਵੱਲੋ ਇਸ ਵਾਰ ਵਾਟਰਪਰੂਫ ਲਿਫਾਫੇ ਅਤੇ ਡੱਬੇ ਭੇਜੇ ਗਏ ਨੇ ਜਿਨ੍ਹਾਂ ਚ ਰੱਖੜੀ ਭੇਜੀ ਜਾ ਰਹੀ ਹੈ।
Punjab Breaking News Live: ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਮੋਗਾ-ਲੁਧਿਆਣਾ ਮੁੱਖ ਮਾਰਗ 'ਤੇ ਬੱਚਿਆਂ ਨਾਲ ਭਰੀਆਂ ਦੋ ਸਕੂਲੀ ਬੱਸਾਂ ਦੀ ਟਰੱਕ ਨਾਲ ਟੱਕਰ ਹੋ ਗਈ।
ਜਾਣਕਾਰੀ ਅਨੁਸਾਰ ਮੋਗਾ ਲੁਧਿਆਣਾ ਰੋਡ ’ਤੇ ਪਿੰਡ ਮਹਿਣਾ ਨੇੜੇ ਜਦੋਂ ਇਕ ਬੱਸ ਹਾਈਵੇਅ ਤੋਂ ਸਕੂਲ ਵੱਲ ਮੁੜਨ ਲੱਗੀ ਤਾਂ ਪਿੱਛੇ ਤੋਂ ਇੱਕ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਬੱਸ ਅੱਗੇ ਜਾ ਰਹੀ ਇਕ ਹੋਰ ਸਕੂਲ ਬੱਸ ਨਾਲ ਟਕਰਾ ਗਈ। ਬੱਸਾਂ ਪਲਟ ਗਈਆਂ, ਜਿਸ ਕਾਰਨ ਕਈ ਬੱਚੇ ਜ਼ਖਮੀ ਹੋ ਗਏ ਹਨ। ਬੱਸਾਂ ਵਿਚ ਸਕੂਲ ਦੇ ਅਧਿਆਪਕ ਵੀ ਸਵਾਰ ਸਨ। ਉਹ ਵੀ ਜ਼ਖਮੀ ਹੋਏ ਹਨ। ਲੋਕਾਂ ਨੇ ਟਰੱਕ ਡਰਾਈਵਰ ਨੂੰ ਮੌਕੇ ਉਤੇ ਹੀ ਕਾਬੂ ਕਰ ਲਿਆ।
- PTC NEWS