ਹੁਸ਼ਿਆਰਪੁਰ ’ਚ ਜੇਲ੍ਹ ਪ੍ਰਸ਼ਾਸਨ ਨੇ ਖੋਲ੍ਹਿਆ ਪੰਪ , ਕੈਦੀ ਕਰਨਗੇ ਕੰਮ
ਹੁਸ਼ਿਆਰਪੁਰ: ਜ਼ਿਲ੍ਹੇ ’ਚ ਜੇਲ੍ਹ ਪ੍ਰਸ਼ਾਸਨ ਵੱਲੋਂ ਖੋਲ੍ਹੇ ਗਏ ਪੰਪ ਦਾ ਜੇਲ੍ਹ ਮੰਤਰੀ ਹਰਜੋਤ ਬੈਂਸ ਵੱਲੋਂ ਉਦਘਾਟਨ ਕੀਤਾ ਗਿਆ। ਇਸ ਮੌਕੇ ਜੇਲ੍ਹ ਮੰਤਰੀ ਹਰਜੋਤ ਬੈਂਸ ਦੇ ਨਾਲ ਟਾਂਡਾ ਤੋਂ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਸ਼ਾਮ ਚੁਰਾਸੀ ਤੋਂ ਵਿਧਾਇਕ ਡਾ. ਰਵਜੋਤ, ਹੁਸ਼ਿਆਰਪੁਰ ਡੀਸੀ ਕੋਮਲ ਮਿੱਤਲ ਅਤੇ ਐਸਐਸਪੀ ਸਰਤਾਜ ਸਿੰਘ ਚਾਹਲ ਵੀ ਮੌਜੂਦ ਰਹੇ।
ਇਸ ਮੌਕੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ 4 ਪੰਪ ਖੋਲ੍ਹੇ ਗਏ ਹਨ। ਹੁਸ਼ਿਆਰਪੁਰ ਦਾ ਇਹ ਪਹਿਲਾਂ ਪੰਪ ਹੈ। ਇਸ ਨੂੰ ਇੰਡੀਅਨ ਆਇਲ ਦੇ ਨਾਲ ਮਿਲ ਕੇ ਉਸ ਨੂੰ ਸ਼ੁਰੂ ਕੀਤਾ ਗਿਆ ਹੈ। ਜਿਸ ਦਾ ਨਾਂ ਉਜਾਲਾ ਫਿਉਲਸ ਹੁਸ਼ਿਆਰਪੁਰ ਜੇਲ੍ਹ ਰੱਖਿਆ ਗਿਆ ਹੈ।
ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਖੋਲ੍ਹੇ ਗਏ ਇਸ ਪੰਪ ’ਚ ਜੇਲ੍ਹ ਦੇ ਕੈਦੀ ਕੰਮ ਕਰਨਗੇ। ਬਾਕੀ ਜਿਹੜਾ ਵੀ ਕੈਦੀ ਇਸ ਪੰਪ ਚ ਕੰਮ ਕਰਨਾ ਚਾਹੁੰਦਾ ਹੈ ਉਹ ਕਰ ਸਕਦਾ ਹੈ।
ਇਸ ਦੌਰਾਨ ਮੰਤਰੀ ਬੈਂਸ ਨੇ ਇਸ ਸਾਲ ਪਹਿਲਾਂ ਨਾਲੋਂ ਸਭ ਤੋਂ ਜ਼ਿਆਦਾ ਮੋਬਾਈਲ ਫੋਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਦਿੱਲੀ ਤੋਂ ਚੱਲ ਰਹੀ ਸਰਕਾਰ ਦੇ ਜਵਾਬ ’ਤੇ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਉਹ ਇਸ ਗੱਲ ਦੀ ਗਰੰਟੀ ਲੈ ਰਹੇ ਹਨ ਕਿ ਪੰਜਾਬ ਦੇ ਸੀਐੱਮ ਭਗਵੰਤ ਮਾਨ ਹਨ ਅਤੇ ਸਰਕਾਰ ਪੰਜਾਬ ਤੋਂ ਹੀ ਚੱਲ ਰਹੀ ਹੈ।
ਇਸ ਤੋਂ ਇਲਾਵਾ ਲੁਧਿਆਣਾ ਦੀ ਕੇਂਦਰੀ ਜੇਲ੍ਹ ਚੋਂ ਫੜੇ ਗਏ 14 ਮੋਬਾਈਨ ਫੋਨ ’ਤੇ ਜਦੋ ਪੱਤਰਕਾਰ ਵੱਲੋਂ ਉਨ੍ਹਾਂ ਤੋਂ ਸਵਾਲ ਕੀਤਾ ਗਿਆ ਤਾਂ ਉਹ ਭੜਕਦੇ ਹੋਏ ਵੀ ਨਜ਼ਰ ਆਏ।
-ਰਿਪੋਰਟਰ ਵਿੱਕੀ ਅਰੋੜਾ ਦੇ ਸਹਿਯੋਗ ਨਾਲ...
ਇਹ ਵੀ ਪੜ੍ਹੋ: ਜਾਣੋ ਪੰਜਾਬ ’ਚ ਕਿਸ ਤਰ੍ਹਾਂ ਦਾ ਰਹੇਗਾ ਆਉਣ ਵਾਲੇ 5 ਦਿਨਾਂ ’ਚ ਮੌਸਮ ਦਾ ਹਾਲ
- PTC NEWS