ਪੰਜਾਬ ਕਾਂਗਰਸ ਪ੍ਰਧਾਨ ਦਾ 'ਭਿਆਨਕ ਤਜੁਰਬਾ'; ਅਮਰਿੰਦਰ ਰਾਜਾ ਵੜਿੰਗ ਦੇ ਛੁੱਟੇ ਪਸੀਨੇ
ਚੰਡੀਗੜ੍ਹ: ਕਾਂਗਰਸ ਪੰਜਾਬ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵਿੱਟਰ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਉਨ੍ਹਾਂ ਸੋਸ਼ਲ ਮੀਡੀਆ 'ਤੇ ਇੰਡੀਗੋ ਦੀ ਫਲਾਈਟ 6E7261 'ਤੇ ਚੰਡੀਗੜ੍ਹ ਤੋਂ ਜੈਪੁਰ ਦੀ ਯਾਤਰਾ ਕਰਨ ਦੇ ਆਪਣੇ 'ਭਿਆਨਕ ਤਜ਼ਰਬੇ' ਨੂੰ ਬਿਆਨ ਕੀਤਾ ਹੈ।
ਰਾਜਾ ਵੜਿੰਗ ਨੇ ਦੱਸਿਆ ਕਿ ਪਹਿਲਾਂ ਸਾਨੂੰ ਤੇਜ਼ ਧੁੱਪ 'ਚ ਕਰੀਬ 10-15 ਮਿੰਟ ਤੱਕ ਕਤਾਰ 'ਚ ਇੰਤਜ਼ਾਰ ਕਰਨਾ ਪਿਆ ਅਤੇ ਜਦੋਂ ਅਸੀਂ ਜਹਾਜ਼ 'ਤੇ ਪਹੁੰਚੇ ਤਾਂ AC ਕੰਮ ਨਹੀਂ ਕਰ ਰਿਹਾ ਸੀ ਅਤੇ ਫਲਾਈਟ ਨੇ ਬਿਨਾਂ AC ਦੇ ਉਡਾਣ ਭਰੀ। ਉਨ੍ਹਾਂ ਅੱਗੇ ਦੱਸਿਆ ਕਿ ਟੇਕ ਆਫ ਤੋਂ ਲੈ ਕੇ ਲੈਂਡਿੰਗ ਤੱਕ AC ਬੰਦ ਸਨ ਅਤੇ ਸਾਰੇ ਸਫਰ ਦੌਰਾਨ ਸਾਰੇ ਯਾਤਰੀਆਂ ਨੂੰ ਪ੍ਰੇਸ਼ਾਨੀ ਝੱਲਣੀ ਪਈ।
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ.ਜੀ.ਸੀ) ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ (ਏ.ਏ.ਆਈ) ਨੂੰ ਇੰਡੀਗੋ ਏਅਰਲਾਈਨਜ਼ ਅਤੇ ਇਸਦੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਕਾਂਗਰਸ ਪੰਜਾਬ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵਿੱਟਰ 'ਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ। ਉਨ੍ਹਾਂ ਸੋਸ਼ਲ ਮੀਡੀਆ 'ਤੇ ਇੰਡੀਗੋ ਦੀ ਫਲਾਈਟ 6E7261 'ਤੇ ਚੰਡੀਗੜ੍ਹ ਤੋਂ ਜੈਪੁਰ ਦੀ ਯਾਤਰਾ ਕਰਨ ਦੇ ਆਪਣੇ 'ਭਿਆਨਕ ਤਜ਼ਰਬੇ' ਨੂੰ ਬਿਆਨ ਕਰਦਿਆਂ ਲਿਖਿਆ, "ਉਡਾਣ ਦੌਰਾਨ ਕਿਸੇ ਨੇ ਵੀ ਗੰਭੀਰ ਚਿੰਤਾ ਨੂੰ ਸੰਬੋਧਿਤ ਨਹੀਂ ਕੀਤਾ। ਅਸਲ 'ਚ ਏਅਰ ਹੋਸਟੈੱਸ ਨੇ ਯਾਤਰੀਆਂ ਨੂੰ ਪਸੀਨਾ ਪੂੰਝਣ ਲਈ 'ਉਦਾਰਦਿਲੀ' ਨਾਲ ਟਿਸ਼ੂ ਪੇਪਰ ਵੰਡੇ। ਔਰਤਾਂ ਅਤੇ ਬੱਚਿਆਂ ਸਮੇਤ ਜ਼ਿਆਦਾਤਰ ਯਾਤਰੀ ਬੇਚੈਨ ਸਨ। ਇਹ ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ। ਲੋਕ ਕਾਗਜ਼ ਅਤੇ ਟਿਸ਼ੂ ਨਾਲ ਹਵਾ ਕਰਨ ਵਿੱਚ ਰੁੱਝੇ ਹੋਏ ਸਨ।"
Had one of the most horrifying experiences while traveling from Chandigarh to Jaipur today in Aircraft 6E7261 by @IndiGo6E. We were made to wait for about 10-15 minutes in the queue in the scorching sun and when we entered the Plane, to our shock, the ACs weren't working and the… pic.twitter.com/ElNI5F9uyt — Amarinder Singh Raja Warring (@RajaBrar_INC) August 5, 2023
ਹੋਰ ਖ਼ਬਰਾਂ ਪੜ੍ਹੋ:
- ਸਿੱਖ ਭਾਈਚਾਰੇ ਲਈ ਆਈ ਵੱਡੀ ਖਬਰ, ਆਸਟ੍ਰੇਲੀਆ ’ਚ ਸਿਰੀ ਸਾਹਿਬ ਨੂੰ ਲੈ ਕੇ ਸੁਣਾਇਆ ਇਹ ਫੈਸਲਾ
- 1984 ਸਿੱਖ ਨਸਲਕੁਸ਼ੀ ਮਾਮਲਾ: ਦਿੱਲੀ ਦੀ ਅਦਾਲਤ ਨੇ ਜਗਦੀਸ਼ ਟਾਈਟਲਰ ਨੂੰ ਦਿੱਤੀ ਅਗਾਊਂ ਜ਼ਮਾਨਤ
- ਨੂੰਹ ਹਿੰਸਾ ਦੇ ਗੁਨਾਹਗਾਰਾਂ ਖਿਲਾਫ ਹਰਿਆਣਾ ਸਰਕਾਰ ਸਖ਼ਤ
- PTC NEWS