Wed, Sep 11, 2024
Whatsapp

ਪੰਜਾਬ ਸਰਕਾਰ ਨੇ 12 ਆਈਪੀਐਸ ਨੂੰ ਦਿੱਤੀ ਤਰੱਕੀ

Punjab News: ਪੰਜਾਬ ਸਰਕਾਰ ਨੇ 12 ਆਈਪੀਐਸ ਅਧਿਕਾਰੀਆਂ ਨੂੰ ਇੱਕੋ ਸਮੇਂ ਤਰੱਕੀ ਦਿੱਤੀ ਹੈ।

Reported by:  PTC News Desk  Edited by:  Amritpal Singh -- September 06th 2024 09:55 AM
ਪੰਜਾਬ ਸਰਕਾਰ ਨੇ 12 ਆਈਪੀਐਸ ਨੂੰ ਦਿੱਤੀ ਤਰੱਕੀ

ਪੰਜਾਬ ਸਰਕਾਰ ਨੇ 12 ਆਈਪੀਐਸ ਨੂੰ ਦਿੱਤੀ ਤਰੱਕੀ

Punjab News: ਪੰਜਾਬ ਸਰਕਾਰ ਨੇ 12 ਆਈਪੀਐਸ ਅਧਿਕਾਰੀਆਂ ਨੂੰ ਇੱਕੋ ਸਮੇਂ ਤਰੱਕੀ ਦਿੱਤੀ ਹੈ। ਇੱਕ ਆਈਪੀਐਸ ਅਧਿਕਾਰੀ ਨੂੰ ਏਡੀਜੀਪੀ, 10 ਅਧਿਕਾਰੀਆਂ ਨੂੰ ਡੀਆਈਜੀ ਅਤੇ ਇੱਕ ਅਧਿਕਾਰੀ ਨੂੰ ਆਈਜੀ ਦੇ ਅਹੁਦੇ ਉੱਤੇ ਤਰੱਕੀ ਦਿੱਤੀ ਗਈ ਹੈ। ਜਦਕਿ 6 ਅਧਿਕਾਰੀਆਂ ਨੂੰ ਸੈਕਸ਼ਨ ਗ੍ਰੇਡ ਦਿੱਤਾ ਗਿਆ ਹੈ।


ਰਾਕੇਸ਼ ਅਗਰਵਾਲ ਨੂੰ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ADGP) ਵਜੋਂ ਤਰੱਕੀ ਦਿੱਤੀ ਗਈ ਹੈ। ਜਦਕਿ ਧਨਪ੍ਰੀਤ ਕੌਰ ਨੂੰ (ਆਈ.ਜੀ.) ਬਣਾਇਆ ਗਿਆ ਹੈ। ਡੀਆਈਜੀ ਦੇ ਅਹੁਦੇ ’ਤੇ ਪਦਉੱਨਤ ਹੋਏ 10 ਅਧਿਕਾਰੀਆਂ ਵਿੱਚੋਂ ਇੱਕ ਆਈਪੀਐਸ 2008 ਅਤੇ 9 ਅਧਿਕਾਰੀ 2010 ਬੈਚ ਦੇ ਹਨ। ਇਨ੍ਹਾਂ ਵਿੱਚ ਰਾਜਪਾਲ ਸਿੰਘ, ਹਰਜੀਤ ਸਿੰਘ, ਜੇ ਏਲਨਚੇਜਨ, ਧਰੁਮਨ ਐੱਚ ਨਿੰਬਲੇ, ਪਾਟਿਲ ਕੇਤਨ ਬਲਿਰਾਮ, ਅਲਕਾ ਮੀਨਾ, ਸਤਿੰਦਰ ਸਿੰਘ, ਹਰਮਨਬੀਰ ਸਿੰਘ, ਅਸ਼ਵਨੀ ਕਪੂਰ ਅਤੇ ਸਤਵੰਤ ਸਿੰਘ ਗਿੱਲ ਸ਼ਾਮਲ ਹਨ। ਜਦੋਂ ਕਿ ਵਿਵੇਕਸ਼ੀਲ ਸੋਨੀ, ਡਾ: ਨਾਨਕ ਸਿੰਘ, ਗੌਰਵ ਗਰਗ, ਦੀਪਕ ਹਿਲੋਰੀ, ਗੁਰਮੀਤ ਸਿੰਘ ਚੌਹਾਨ ਅਤੇ ਨਵੀਨ ਸੋਨੀ ਨੂੰ ਸੈਕਸ਼ਨ ਗ੍ਰੇਡ ਦਿੱਤਾ ਗਿਆ ਹੈ।

- PTC NEWS

Top News view more...

Latest News view more...

PTC NETWORK