Sun, Dec 7, 2025
Whatsapp

Patiala News : ਸਿਹਤ ਮੰਤਰੀ ਦੇ ਖਿਲਾਫ਼ ਕੋਰਟ 'ਚ ਸ਼ਿਕਾਇਤ ਦੇਣ ਵਾਲੀ ਮਹਿਲਾ ਨੂੰ ਬਣਾਇਆ ਪੰਜਾਬ ਸਰਕਾਰ ਨੇ ਜ਼ਿਲ੍ਹਾ ਯੋਜਨਾ ਬੋਰਡ ਦਾ ਮੈਂਬਰ

Patiala News : ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਖਿਲਾਫ਼ ਕੋਰਟ 'ਚ ਸ਼ਿਕਾਇਤ ਦੇਣ ਵਾਲੀ ਆਮ ਆਦਮੀ ਪਾਰਟੀ ਦੀ ਸਾਬਕਾ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਸ਼ਵੇਤਾ ਜਿੰਦਲ ਨੂੰ ਪੰਜਾਬ ਸਰਕਾਰ ਨੇ ਜ਼ਿਲ੍ਹਾ ਯੋਜਨਾ ਬੋਰਡ ਦਾ ਮੈਂਬਰ ਬਣਾਇਆ ਹੈ। ਹਾਲਾਂਕਿ ਪਰਿਵਾਰ ਨੇ ਪੰਜਾਬ ਸਰਕਾਰ 'ਤੇ ਖਰੀਦਣ ਦੇ ਇਲਜ਼ਾਮ ਲਗਾਏ ਹਨ

Reported by:  PTC News Desk  Edited by:  Shanker Badra -- October 07th 2025 07:08 PM -- Updated: October 07th 2025 07:10 PM
Patiala News : ਸਿਹਤ ਮੰਤਰੀ ਦੇ ਖਿਲਾਫ਼ ਕੋਰਟ 'ਚ ਸ਼ਿਕਾਇਤ ਦੇਣ ਵਾਲੀ ਮਹਿਲਾ ਨੂੰ ਬਣਾਇਆ ਪੰਜਾਬ ਸਰਕਾਰ ਨੇ ਜ਼ਿਲ੍ਹਾ ਯੋਜਨਾ ਬੋਰਡ ਦਾ ਮੈਂਬਰ

Patiala News : ਸਿਹਤ ਮੰਤਰੀ ਦੇ ਖਿਲਾਫ਼ ਕੋਰਟ 'ਚ ਸ਼ਿਕਾਇਤ ਦੇਣ ਵਾਲੀ ਮਹਿਲਾ ਨੂੰ ਬਣਾਇਆ ਪੰਜਾਬ ਸਰਕਾਰ ਨੇ ਜ਼ਿਲ੍ਹਾ ਯੋਜਨਾ ਬੋਰਡ ਦਾ ਮੈਂਬਰ

Patiala News : ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਖਿਲਾਫ਼ ਕੋਰਟ 'ਚ ਸ਼ਿਕਾਇਤ ਦੇਣ ਵਾਲੀ ਆਮ ਆਦਮੀ ਪਾਰਟੀ ਦੀ ਸਾਬਕਾ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਸ਼ਵੇਤਾ ਜਿੰਦਲ ਨੂੰ ਪੰਜਾਬ ਸਰਕਾਰ ਨੇ ਜ਼ਿਲ੍ਹਾ ਯੋਜਨਾ ਬੋਰਡ ਦਾ ਮੈਂਬਰ ਬਣਾਇਆ ਹੈ। ਹਾਲਾਂਕਿ ਪਰਿਵਾਰ ਨੇ ਪੰਜਾਬ ਸਰਕਾਰ 'ਤੇ ਖਰੀਦਣ ਦੇ ਇਲਜ਼ਾਮ ਲਗਾਏ ਹਨ। 

ਦਰਅਸਲ 'ਚ ਬੀਤੇ ਦਿਨੀਂ ਆਮ ਆਦਮੀ ਪਾਰਟੀ ਦੀ ਸਾਬਕਾ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਸ਼ਵੇਤਾ ਜਿੰਦਲ ਵੱਲੋਂ ਸੂਬੇ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਉੱਤੇ ਜਿਨਸੀ ਸ਼ੋਸ਼ਣ (Sexual Harassment) ਦੇ ਗੰਭੀਰ ਇਲਜ਼ਾਮ ਲਗਾਏ ਗਏ ਸਨ। ਜਿਸ ਸਬੰਧੀ ਮਹਿਲਾ ਨੇ ਸਿਹਤ ਮੰਤਰੀ ਖਿਲਾਫ਼ ਪਟਿਆਲਾ ਦੀ ਜ਼ਿਲ੍ਹਾ ਅਦਾਲਤ 'ਚ ਸ਼ਿਕਾਇਤ ਦਿੱਤੀ ਸੀ।   


ਇਸ ਮਗਰੋਂ ਪਟਿਆਲਾ ਦੀ ਜ਼ਿਲ੍ਹਾ ਅਦਾਲਤ ਨੇ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ (Dr Balbir Singh) ਖਿਲਾਫ਼ 'ਸੈਕਸੂਅਲ ਹਰਾਸਮੈਂਟ' ਦਾ ਨੋਟਿਸ ਜਾਰੀ ਕੀਤਾ ਸੀ। ਇਸ ਮਾਮਲੇ ਵਿੱਚ ਅਦਾਲਤ ਨੇ ਸਿਹਤ ਮੰਤਰੀ ਸਮੇਤ ਹੋਰਨਾਂ ਆਮ ਆਦਮੀ ਪਾਰਟੀ (AAP Punjab) ਦੇ ਆਗੂਆਂ ਨੂੰ ਨੋਟਿਸ ਜਾਰੀ ਕੀਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 23 ਅਕਤੂਬਰ 2025 ਨੂੰ ਤੈਅ ਕੀਤੀ ਗਈ ਹੈ।

ਸ਼ਿਕਾਇਤਕਰਤਾ ਦੀ ਨੁਮਾਇੰਦਗੀ ਕਰ ਰਹੀ ਵਕੀਲ ਸ਼੍ਰੀਮਤੀ ਨਵਦੀਪ ਕੌਰ ਵਰਮਾ ਨੇ ਕਈ ਧਾਰਾਵਾਂ ਦੇ ਤਹਿਤ ਸ਼ਿਕਾਇਤ ਦਾਇਰ ਕੀਤੀ, ਜਿਸ ਵਿੱਚ BNSS ਦੀਆਂ ਧਾਰਾਵਾਂ 114, 115(2), 56, 61, 74, 75, 76, 78, 79, 351, 356, ਅਤੇ 3(5) ਸ਼ਾਮਲ ਹਨ। ਸ਼ਿਕਾਇਤ ਵਿੱਚ ਡਾਕਟਰ ਬਲਬੀਰ ਸਿੰਘ, ਰਾਹੁਲ ਸੈਣੀ ਪੁੱਤਰ ਡਾਕਟਰ ਬਲਬੀਰ ਸਿੰਘ, ਜਸਬੀਰ ਸਿੰਘ ਗਾਂਧੀ ਗੁਰਕਿਰਪਾਲ ਸਿੰਘ ਐਮਸੀ, ਗੁਰਪ੍ਰੀਤ ਸਿੰਘ ਅਤੇ ਆਮ ਆਦਮੀ ਪਾਰਟੀ ਦਾ ਨਾਮ ਸ਼ਾਮਿਲ ਹੈ।

'ਸ਼ਵੇਤਾ ਜਿੰਦਲ ਨੇ ਲਾਏ ਸੀ ਇਹ ਇਲਜ਼ਾਮ'

ਸ਼ਵੇਤਾ ਜਿੰਦਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ, 'ਮੰਤਰੀ ਵੱਲੋਂ ਉਨ੍ਹਾਂ ਨੂੰ ਰਾਤ ਦੇ ਦੇਰ ਸਮੇਂ ਮੈਸੇਜ ਭੇਜ ਕੇ ਆਪਣੇ ਘਰ ਬੁਲਾਇਆ ਜਾਂਦਾ ਸੀ। ਸਿਹਤ ਮੰਤਰੀ ਨੇ ਕਈ ਵਾਰ ਗਲਤ ਤਰੀਕੇ ਨਾਲ ਮੈਨੂੰ ਛੂੰਹਣ ਦੀ ਕੋਸ਼ਿਸ਼ ਕੀਤੀ। ਜਦੋਂ ਮੈਂ ਇਨ੍ਹਾਂ ਹਰਕਤਾਂ ਵਿਰੋਧ ਕਰਨ ਦੀ ਗੱਲ ਆਖੀ ਤਾਂ ਮੈਨੂੰ ਅਤੇ ਮੇਰੇ ਪਤੀ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸਨ ਕਿ ਜੇਕਰ ਇਹ ਗੱਲ ਕਿਸੇ ਤੱਕ ਪਹੁੰਚੀ ਤਾਂ ਝੂਠੇ ਕੇਸ ਦਰਜ ਕਰਵਾ ਕੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਫਸਾ ਦਿੱਤਾ ਜਾਵੇਗਾ।'

ਸ਼ਿਕਾਇਤਕਰਤਾ, ਮੇਰੀ ਧੀਆਂ ਵਰਗੀ : ਸਿਹਤ ਮੰਤਰੀ

ਉਧਰ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਲਜ਼ਾਮ ਲਗਾਉਣ ਵਾਲੀ ਸਾਬਕਾ ਜ਼ਿਲ੍ਹਾ ਮਹਿਲਾ ਪ੍ਰਧਾਨ ਨੂੰ ਆਪਣੀਆਂ ਧੀਆਂ ਵਰਗਾ ਦੱਸਿਆ ਹੈ। ਉਨ੍ਹਾਂ ਕਿਹਾ, ''ਮੈਂ ਹਮੇਸ਼ਾ ਇਸ ਦਾ ਸਾਥ ਦਿੱਤਾ ਹੈ, ਪਰ ਜਦੋਂ ਇਸ ਨੂੰ ਟਿਕਟ ਨਹੀਂ ਮਿਲੀ ਤਾਂ ਉਸ ਤੋਂ ਬਾਅਦ ਉਹ ਨਾਰਾਜ਼ ਸੀ, ਜਿਸ ਕਾਰਨ ਸਿਆਸੀ ਰੰਜਿਸ਼ ਤਹਿਤ ਉਨ੍ਹਾਂ ਉਪਰ ਇਹ ਇਲਜ਼ਾਮ ਲਗਾਏ ਗਏ ਹਨ।''

ਕੁੱਝ ਦਿਨ ਪਹਿਲਾਂ ਹੀ ਸਾਬਕਾ ਮਹਿਲਾ ਪ੍ਰਧਾਨ ਨੂੰ ਕੀਤਾ ਗਿਆ ਸੀ ਸਸਪੈਂਡ

ਦੱਸ ਦਈਏ ਕਿ AAP ਵੱਲੋਂ ਬੀਤੇ ਦਿਨੀ ਹੀ ਸਾਬਕਾ ਜ਼ਿਲ੍ਹਾ ਮਹਿਲਾ ਪ੍ਰਧਾਨ ਖਿਲਾਫ਼ ਵੱਡੀ ਕਾਰਵਾਈ ਕਰਦਿਆਂ ਤੁਰੰਤ ਪ੍ਰਭਾਵ ਨਾਲ ਸਾਰੇ ਅਹੁਦਿਆਂ ਤੋਂ ਸਸਪੈਂਡ ਕੀਤਾ ਸੀ, ਕਿਉਂਕਿ ਮੋਬਾਈਲ ਡਾਟਾ ਡਿਲੀਟ ਮਾਮਲੇ 'ਚ ਮਹਿਲਾ ਆਗੂ ਨੇ ਥਾਣਾ ਤ੍ਰਿਪੜੀ ਅੱਗੇ ਧਰਨਾ ਲਾ ਕੇ ਪੁਲਿਸ 'ਤੇ ਪੁਲਿਸ 'ਤੇ ਕਾਰਵਾਈ ਨਾ ਕਰਨ ਦੇ ਗੰਭੀਰ ਇਲਜ਼ਾਮ ਲਾਏ ਸਨ। ਇਸ ਮਾਮਲੇ ਵਿੱਚ ਪਾਰਟੀ ਨੇ ਮਹਿਲਾ ਆਗੂ ਤੋਂ ਸਪੱਸ਼ਟੀਕਰਨ ਮੰਗਿਆ ਸੀ, ਪਰ ਪਾਰਟੀ ਨੇ ਸਪੱਸ਼ਟੀਕਰਨ ਤੋਂ ਅਸੰਤੁਸ਼ਟੀ ਜ਼ਾਹਰ ਕਰਦਿਆਂ ਪਾਰਟੀ ਦੇ ਨਾਂਅ ਦੀ ਦੁਰਵਰਤੋਂ ਕੀਤੇ ਜਾਣ ਦੀ ਗੱਲ ਕਹਿ ਕੇ ਸਸਪੈਂਡ ਕਰ ਦਿੱਤਾ ਸੀ।

 

 

- PTC NEWS

Top News view more...

Latest News view more...

PTC NETWORK
PTC NETWORK