Advertisment

ਪੰਜਾਬ ਦੀ ਸਨਅਤ ਦਾ ਯੂਪੀ ਜਾਣਾ 'ਆਪ' ਸਰਕਾਰ ਦੀ ਨਾਕਾਮੀ: ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਉੱਤੇ ਸਵਾਲ ਚੁੱਕੇ ਹਨ।

author-image
Pardeep Singh
Updated On
New Update
ਪੰਜਾਬ ਦੀ ਸਨਅਤ ਦਾ ਯੂਪੀ ਜਾਣਾ 'ਆਪ' ਸਰਕਾਰ ਦੀ ਨਾਕਾਮੀ: ਸੁਖਬੀਰ ਸਿੰਘ ਬਾਦਲ
Advertisment

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿੱਚ ਲਾਅ ਐਂਡ ਆਰਡਰ ਨੂੰ ਮਾਨ ਸਰਕਾਰ ਉੱਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੈਂਗਸਟਰ ਪਹਿਲਾ ਅਮੀਰਾਂ ਨੂੰ ਨਿਸ਼ਾਨਾ ਬਣਾਉਂਦੇ ਸਨ ਪਰ ਹੁਣ ਉਹ ਗਰੀਬਾਂ ਨੂੰ ਨਿਸ਼ਾਨਾ ਬਣਾ ਰਹੇ ਹਨ। 

Advertisment

ਉਨ੍ਹਾਂ ਦਾ ਕਹਿਣਾ ਹੈ ਕਿ ਗੈਂਗਸਟਰਵਾਦ ਦੇ ਡਰ ਕਾਰਨ ਪੰਜਾਬ ਦੀ ਇੰਡਸਟਰੀ ਪੰਜਾਬ ਛੱਡ ਕੇ ਯੂਪੀ ਵਿੱਚ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਪਾਰੀ ਵਰਗ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਇੱਥੇ ਬਾਹਰ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੰਡਸਟਰੀ ਬਾਹਰ ਚੱਲੀ ਗਈ ਤਾਂ ਪੰਜਾਬ ਦੇ ਅਰਥਚਾਰੇ ਉਤੇ ਬਹੁਤ ਮਾੜਾ ਪ੍ਰਭਾਵ ਪਵੇਗਾ। 

ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਫੇਲ ਹੋ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਭਗਵੰਤ ਮਾਨ ਲੋਕਾਂ ਦੀ ਸਾਰ ਨਹੀਂ ਲੈ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੀਆਂ ਸਾਰੀਆਂ ਟਾਪ ਪੋਸਟਾਂ ਉਤੇ ਕੇਜਰੀਵਾਲ ਦੇ ਆਪਣੇ ਵਰਕਰ ਫਿੱਟ ਕੀਤੇ ਹਨ।

ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਰੀਅਲ ਇਸਟੇਟ ਦੀ ਰੈਗੂਲੇਟਰੀ ਉੱਤੇ ਆਪਣੇ ਅਧਿਕਾਰੀ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਉੱਤੇ ਦਿੱਲੀ ਦੇ ਅਧਿਕਾਰੀ ਲਗਾਏ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਰੀਅਲ ਇਸਟੇਟ ਨੂੰ ਕੰਟਰੋਲ ਕਰਨ ਲਈ ਕੇਜਰੀਵਾਲ ਨੇ ਆਪਣਾ ਅਧਿਕਾਰੀ ਲਗਾਇਆ ਹੈ।

- PTC NEWS
latest-news sukhbir-singh-badal punjabi-news
Advertisment

Stay updated with the latest news headlines.

Follow us:
Advertisment