Sun, Dec 7, 2025
Whatsapp

Mohali News : ਪੰਜਾਬ ਪੁਲਿਸ ਦਾ ਮੁਲਾਜ਼ਮ ਅੱਧਾ ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ, ਅਦਾਲਤ ਨੇ ਰਿਮਾਂਡ 'ਤੇ ਭੇਜਿਆ

ਮੋਹਾਲੀ ਪੁਲਿਸ ਨੇ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਨੂੰ ਨਸ਼ਾ ਸਪਲਾਈ ਕਰਨ ਦੇ ਆਰੋਪ 'ਚ ਗ੍ਰਿਫ਼ਤਾਰ ਕੀਤਾ ਹੈ। ਕਥਿਤ ਦੋਸ਼ੀ ਪੰਜਾਬ ਪੁਲਿਸ ਦਾ ਮੁਲਾਜ਼ਮ ਗੁਰਮੀਤ ਸਿੰਘ ਜ਼ਿਲ੍ਹਾ ਫਰੀਦਕੋਟ 'ਚ ਤਾਇਨਾਤ ਸੀ, ਜੋ ਕਿ ਇਥੇ ਪੁਲਿਸ ਵੱਲੋਂ ਫੜਿਆ ਗਿਆ।

Reported by:  PTC News Desk  Edited by:  KRISHAN KUMAR SHARMA -- July 18th 2024 06:28 PM
Mohali News : ਪੰਜਾਬ ਪੁਲਿਸ ਦਾ ਮੁਲਾਜ਼ਮ ਅੱਧਾ ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ, ਅਦਾਲਤ ਨੇ ਰਿਮਾਂਡ 'ਤੇ ਭੇਜਿਆ

Mohali News : ਪੰਜਾਬ ਪੁਲਿਸ ਦਾ ਮੁਲਾਜ਼ਮ ਅੱਧਾ ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ, ਅਦਾਲਤ ਨੇ ਰਿਮਾਂਡ 'ਤੇ ਭੇਜਿਆ

ਮੋਹਾਲੀ ਪੁਲਿਸ ਨੇ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਨੂੰ ਨਸ਼ਾ ਸਪਲਾਈ ਕਰਨ ਦੇ ਆਰੋਪ 'ਚ ਗ੍ਰਿਫ਼ਤਾਰ ਕੀਤਾ ਹੈ। ਕਥਿਤ ਦੋਸ਼ੀ ਪੰਜਾਬ ਪੁਲਿਸ ਦਾ ਮੁਲਾਜ਼ਮ ਗੁਰਮੀਤ ਸਿੰਘ ਜ਼ਿਲ੍ਹਾ ਫਰੀਦਕੋਟ 'ਚ ਤਾਇਨਾਤ ਸੀ, ਜੋ ਕਿ ਇਥੇ ਪੁਲਿਸ ਵੱਲੋਂ ਫੜਿਆ ਗਿਆ। ਪੁਲਿਸ ਵੱਲੋਂ ਮੁਲਜ਼ਮ ਕੋਲੋਂ ਅੱਧਾ ਕਿੱਲੋ ਹੈਰੋਇਨ ਬਰਾਮਦ ਕੀਤੇ ਜਾਣ ਦੀ ਸੂਚਨਾ ਹੈ, ਜਿਸ ਨੂੰ ਅਦਾਲਤ ਨੇ 4 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ।

ਮੋਹਾਲੀ ਪੁਲਿਸ ਦੀ ਜਾਣਕਾਰੀ ਅਨੁਸਾਰ ਐਸ.ਟੀ.ਐਫ. ਨੂੰ ਸੂਚਨਾ ਮਿਲੀ ਸੀ ਕਿ ਗੁਰਮੀਤ ਸਿੰਘ ਪਿੰਡ ਬੀਹਲੇ ਵਾਲਾ ਥਾਣਾ ਸਾਦਿਕ (ਫਰੀਦਕੋਟ), ਜੋ ਕਿ ਇੱਕ ਪੁਲਿਸ ਮੁਲਾਜ਼ਮ ਹੈ ਅਤੇ ਨਵਦੀਪ ਕੌਰ ਉਰਫ ਨਵ ਪਤਨੀ ਗੁਰਿੰਦਰ ਸਿੰਘ ਉਰਫ਼ ਸ਼ੈਲੀ, ਤਲਵੰਡੀ ਭਾਈ (ਫਿਰੋਜ਼ਪੁਰ) ਜੋ ਇਹ ਦੋਵੇਂ ਰਲ ਕੇ ਕਾਫੀ ਸਮੇਂ ਤੋਂ ਮੋਹਾਲੀ ਖੇਤਰ 'ਚ ਹੈਰੋਇਨ ਵੇਚਦੇ ਆ ਰਹੇ ਸਨ। ਇਹ ਅੱਜ ਵੀ ਆਪਣੀ ਕਾਰ ਨੰਬਰੀ CH-01-CB-6900 ਮਾਰਕਾ (ਵੋਕਸਵੈਗਨ ) ਵਿੱਚ ਸਵਾਰ ਹੋ ਕੇ ਹੈਰੋਇਨ ਦੀ ਸਪਲਾਈ ਦੇਣ ਲਈ ਪਿੰਡ ਮੋਲੀ ਵਿਖੇ ਆਏ ਹੋਏ ਹਨ, ਜੋ ਇੱਕ ਕਾਕਾ ਕਾਰ ਵਾਸ਼ ਸਰਵਿਸ ਸਟੇਸ਼ਨ ਮੌਲੀ ਬੈਦਵਾਨ 'ਤੇ ਆਪਣੀ ਗੱਡੀ ਦੀ ਸਰਵਿਸਕਰਾਉਣ ਲਈ ਖੜੇ ਹਨ।


ਪੁਲਿਸ ਜਾਣਕਾਰੀ ਅਨੁਸਾਰ ਫੜੇ ਗਏ ਗੁਰਮੀਤ ਸਿੰਘ 'ਤੇ ਪਹਿਲਾਂ ਵੀ ਦੋ ਮਾਮਲੇ ਦਰਜ ਹਨ। ਪੁਲਿਸ ਨੇ ਕਥਿਤ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ਅਤੇ ਰਿਮਾਂਡ ਦੀ ਮੰਗ ਕੀਤੀ ਗਈ, ਜਿਸ 'ਤੇ ਅਦਾਲਤ ਨੇ ਮੁਲਜ਼ਮ ਨੂੰ 4 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ।

- PTC NEWS

Top News view more...

Latest News view more...

PTC NETWORK
PTC NETWORK