Mon, Jan 30, 2023
Whatsapp

ਆਸਟ੍ਰੇਲੀਆ ਪੁਲਿਸ ’ਚ ਅਫਸਰ ਬਣ ਪੰਜਾਬੀ ਨੌਜਵਾਨ ਨੇ ਇਸ ਹਲਕੇ ਦਾ ਨਾਂ ਕੀਤਾ ਰੌਸ਼ਨ

Written by  Aarti -- December 02nd 2022 04:12 PM
ਆਸਟ੍ਰੇਲੀਆ ਪੁਲਿਸ ’ਚ ਅਫਸਰ ਬਣ ਪੰਜਾਬੀ ਨੌਜਵਾਨ ਨੇ ਇਸ ਹਲਕੇ ਦਾ ਨਾਂ ਕੀਤਾ ਰੌਸ਼ਨ

ਆਸਟ੍ਰੇਲੀਆ ਪੁਲਿਸ ’ਚ ਅਫਸਰ ਬਣ ਪੰਜਾਬੀ ਨੌਜਵਾਨ ਨੇ ਇਸ ਹਲਕੇ ਦਾ ਨਾਂ ਕੀਤਾ ਰੌਸ਼ਨ

ਹੁਸ਼ਿਆਰਪੁਰ, ਯੋਗੇਸ਼ (2 ਦਸੰਬਰ, 2022): ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨੇ ਆਸਟ੍ਰੇਲੀਅਨ ਪੁਲਿਸ ਦੇ ਵਿੱਚ ਅਫਸਰ ਬਣ ਕੇ ਆਪਣਾ ਅਤੇ ਆਪਣੇ ਮਾਤਾ ਪਿਤਾ ਦਾ ਨਾਂ ਰੌਸ਼ਨ ਕੀਤਾ ਹੈ। ਦੱਸ ਦਈਏ ਕਿ ਹਰਪ੍ਰੀਤ ਸਿੰਘ ਮਿਆਣੀ ਰੋਡ ਵਿਖੇ ਸਥਿਤ ਚਰਨਜੀਤ ਪਲਾਈਵੁੱਡ ਦਸੂਹਾ ਦੇ ਮਾਲਿਕ ਪਰਮਜੀਤ ਸਿੰਘ ਦਾ ਬੇਟਾ ਹੈ। 

ਦੱਸ ਦਈਏ ਕਿ ਹਰਪ੍ਰੀਤ ਸਿੰਘ ਦੇ ਪਿਤਾ ਪਰਮਜੀਤ ਸਿੰਘ ਪੰਜਾਬ ਪੁਲਿਸ ਵਿੱਚ ਆਪਣੀ ਸੇਵਾ ਨਿਭਾ ਚੁੱਕੇ ਹਨ ਜਿਨ੍ਹਾਂ ਤੋਂ ਪ੍ਰੇਰਨਾ ਲੈ ਕੇ ਉਨ੍ਹਾਂ ਨੇ ਆਪਣਾ ਟੀਚਾ ਨਿਰਧਾਰਿਤ ਕੀਤਾ ਅਤੇ  ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਆਈਲੈਟਸ ਕਰਕੇ ਮੈਲਬੌਰਨ  ਆਸਟ੍ਰੇਲੀਆ ਚੱਲੇ ਗਏ ਜਿੱਥੇ ਉਨ੍ਹਾਂ ਨੇ ਆਸਟ੍ਰੇਲੀਆ ਪੁਲਿਸ ਜੁਆਇਨ ਕੀਤਾ।  


ਹਰਪ੍ਰੀਤ ਸਿੰਘ ਦੀ ਮਿਹਨਤ ਸਦਕਾ ਹੀ ਉਹ ਹੁਣ ਆਸਟ੍ਰੇਲੀਆ ਪੁਲਿਸ ਵਿੱਚ ਬਤੌਰ  ਡਿਟੈਕਟਿਵ ਅਫ਼ਸਰ ਸੇਵਾ ਨਿਭਾ ਰਹੇ ਹਨ ਜਿਨ੍ਹਾਂ ਦੀ ਪ੍ਰਾਪਤੀ ’ਤੇ ਉਨ੍ਹਾਂ ਦੇ ਮਾਤਾ ਪਿਤਾ ਮਾਣ ਮਹਿਸੂਸ ਕਰ ਰਹੇ ਹਨ। 

ਕਾਬਿਲੇਗੌਰ ਹੈ ਕਿ ਸੂਬੇ ਭਰ ਵਿੱਚ ਜਿਆਦਾਤਰ ਨੌਜਵਾਨ ਵਿਦੇਸ਼ ਜਾਣ ਦੇ ਚਾਹਵਾਨ ਹਨ ਪਰ ਇਨ੍ਹਾਂ ਵਿੱਚ ਜਿਆਦਾਤਰ ਬਿਨਾਂ ਆਪਣਾ ਟੀਚਾ ਮਿੱਥੇ ਹੀ ਵਿਦੇਸ਼ ਚੱਲੇ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ, ਇਨ੍ਹਾਂ ਨੌਜਵਾਨਾਂ ਲਈ ਹਰਪ੍ਰੀਤ ਸਿੰਘ ਮਿਸਾਲ ਬਣੇ ਹਨ। ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਵਿਦੇਸ਼ ਦੀ ਧਰਤੀ ’ਤੇ ਕਾਮਯਾਬੀ ਹਾਸਿਲ ਕੀਤੀ ਹੈ। 

ਇਹ ਵੀ ਪੜੋ: ਲੁਧਿਆਣਾ ਕੋਰਟ ਬਲਾਸਟ: NIA ਨੇ ਭਗੌੜੇ ਹਰਪ੍ਰੀਤ ਸਿੰਘ ਨੂੰ ਮਲੇਸ਼ੀਆ ਤੋਂ ਆਉਣ 'ਤੇ ਕੀਤਾ ਗ੍ਰਿਫਤਾਰ

- PTC NEWS

adv-img

Top News view more...

Latest News view more...