adv-img
ਹਾਦਸੇ/ਜੁਰਮ

ਰਾਗੀ ਸੁਖਬੀਰ ਸਿੰਘ ਦੀ ਮੌਤ ਦਾ ਮਾਮਲਾ, ਪਤਨੀ ਸਮੇਤ ਦੋ ਖਿਲਾਫ ਮਾਮਲਾ ਦਰਜ

By Jasmeet Singh -- November 15th 2022 07:20 PM
ਰਾਗੀ ਸੁਖਬੀਰ ਸਿੰਘ ਦੀ ਮੌਤ ਦਾ ਮਾਮਲਾ, ਪਤਨੀ ਸਮੇਤ ਦੋ ਖਿਲਾਫ ਮਾਮਲਾ ਦਰਜ

ਗਗਨਦੀਪ ਸਿੰਘ ਅਹੂਜਾ, (15 ਨਵੰਬਰ, ਪਟਿਆਲਾ): ਗੁਰਦੁਆਰਾ ਦੁੱਖਨਿਵਾਰਣ ਸਾਹਿਬ ਦੇ ਹਜੂਰੀ ਰਾਗੀ ਸੁਖਬੀਰ ਸਿੰਘ ਦੀ ਮੌਤ ਸਬੰਧੀ ਥਾਣਾ ਅਨਾਜ ਮੰਡੀ ਪੁਲਿਸ ਨੇ ਉਨ੍ਹਾਂ ਦੀ ਪਤਨੀ ਸਮੇਤ ਦੋ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੇ ਪਿਤਾ ਗੁਲਜਾਰ ਸਿੰਘ ਨੇ ਦੱਸਿਆ ਕਿ ਬੇਟਾ ਸੁਖਬੀਰ ਸਿੰਘ ਦੋ ਸਾਲ ਬਾਅਦ ਇੰਗਲੈਂਡ ਤੋਂ ਆਇਆ ਸੀ। ਉਸਨੂੰ ਆਪਣੀ ਪਤਨੀ ਦੇ ਚਰਿੱਤਰ ਬਾਰੇ ਪਤਾ ਲੱਗਿਆ, ਜਿਸ ਕਾਰਨ ਉਹ ਤਣਾਅ ਵਿਚ ਰਹਿਣ ਲੱਗਿਆ। ਉਨ੍ਹਾਂ ਕਿਹਾ ਕਿ 11 ਨਵੰਬਰ ਨੂੰ ਜਦੋਂ ਲੜਕੇ ਦੀ ਤਬੀਅਤ ਖਰਾਬ ਹੋਣ ਦਾ ਪਤਾ ਲੱਗਿਆ ਤਾਂ ਉਹ ਪਟਿਆਲਾ ਪੁੱਜ ਗਏ ਤਾਂ ਦੇਖਿਆ ਕਿ ਉਨਾਂ ਦੇ ਬੇਟੇ ਦੀ ਮੌਤ ਹੋ ਚੁੱਕੀ ਹੈ। ਉਨਾਂ ਦਾ ਇਲਜ਼ਾਮ ਹੈ ਕਿ ਸੁਖਬੀਰ ਦੀ ਪਤਨੀ ਉਸਦੀ ਮੌਤ ਲਈ ਜਿੰਮੇਵਾਰ ਹੈ। ਸਾਥੀ ਰਾਗੀ ਭਾਈ ਤਲਵਿੰਦਰ ਸਿੰਘ ਨੇ ਦੱਸਿਆ ਕਿ ਆਂਢ ਗੁਆਂਢ ਤੋਂ ਸੁਖਬੀਰ ਸਿੰਘ ਦੀ ਪਤਨੀ ਦੇ ਨਜਾਇਜ਼ ਸਬੰਧਾਂ ਬਾਰੇ ਪਤਾ ਲੱਗਿਆ। ਪਤਨੀ ਕਰਕੇ ਸੁਖਬੀਰ ਸਿੰਘ ਪ੍ਰੇਸ਼ਾਨ ਰਹਿੰਦਾ ਸੀ ਪਰ ਉਸਨੇ ਕਦੇ ਕਿਸੇ ਨੂੰ ਇਸਦਾ ਜ਼ਿਕਰ ਨਹੀਂ ਕੀਤਾ। ਤਲਵਿੰਦਰ ਸਿੰਘ ਅਨੁਸਾਰ ਬੱਚਿਆਂ ਨੇ ਵੀ ਘਰ ਵਿਚ ਲੜਾਈ ਝਗੜਾ ਹੋਣ ਬਾਰੇ ਗੱਲਾਂ ਦੱਸੀਆਂ ਹਨ।

- PTC NEWS

adv-img
  • Share