Advertisment

ਪਠਾਨਕੋਟ 'ਚ ਅੱਜ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ, ਜਨਸਭਾ ਨੂੰ ਕਰਨਗੇ ਸੰਬੋਧਨ

ਅੱਜ ਰਾਹੁਲ ਗਾਂਧੀ ਪਹਿਲੀ ਵਾਰ ਪਠਾਨਕੋਟ 'ਚ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਭਾਰਤ ਜੋਤ ਜੋੜੋ ਯਾਤਰਾ ਪਠਾਨਕੋਟ ਰਾਹੀਂ ਜੰਮੂ-ਕਸ਼ਮੀਰ ਵਿੱਚ ਐਂਟਰੀ ਕਰੇਗੀ।

author-image
Aarti
Updated On
New Update
ਪਠਾਨਕੋਟ 'ਚ ਅੱਜ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ, ਜਨਸਭਾ ਨੂੰ ਕਰਨਗੇ ਸੰਬੋਧਨ
Advertisment

Bharat Jodo Yatra: ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਹਿਮਾਚਲ ਪ੍ਰਦੇਸ਼ ਦੇ ਰਸਤੇ ਤੋਂ ਹੁੰਦੀ ਹੋਈ ਪਠਾਨਕੋਟ ਪਹੁੰਚ ਗਈ ਹੈ। ਅੱਜ ਰਾਹੁਲ ਗਾਂਧੀ ਪਹਿਲੀ ਵਾਰ ਪਠਾਨਕੋਟ 'ਚ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਭਾਰਤ ਜੋਤ ਜੋੜੋ ਯਾਤਰਾ ਪਠਾਨਕੋਟ ਰਾਹੀਂ ਜੰਮੂ-ਕਸ਼ਮੀਰ ਵਿੱਚ ਐਂਟਰੀ ਕਰੇਗੀ। 

Advertisment



ਦੱਸ ਦਈਏ ਕਿ ਜਨਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਪਠਾਨਕੋਟ ਤੋਂ ਸ਼ਾਮ ਨੂੰ ਭਾਰਤ ਜੋੜੋ ਯਾਤਰਾ ਲਖਨਪੁਰਾ ਦੇ ਰਸਤੇ ਤੋਂ ਜੰਮੂ ਕਸ਼ਮੀਰ ਵਿਖੇ ਪਹੁੰਚੇਗੀ ਜਿੱਥੇ ਕਠੂਆ ਵਿਖੇ ਰਾਤ ਨੂੰ ਆਰਾਮ ਕੀਤਾ ਜਾਵੇਗਾ। 

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅੱਜ ਪੰਜਾਬ ਵਿੱਚ ਭਾਰਤ ਜੋੜੋ ਯਾਤਰਾ ਦਾ ਆਖਰੀ ਦਿਨ ਹੈ ਤੇ ਯਾਤਰਾ ਦੇ ਆਖਰੀ ਦਿਨ ਕਾਂਗਰਸ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਜਾਵੇਗਾ। ਯਾਤਰਾ ਦੌਰਾਨ ਰਾਹੁਲ ਗਾਂਧੀ ਵੱਲੋਂ ਪਠਾਨਕੋਟ ਦੇ ਸਰਨਾ ਵਿੱਚ ਵਿਸ਼ਾਲ ਰੈਲੀ ਕੀਤੀ ਜਾਵੇਗੀ। ਰੈਲੀ ਤੋਂ ਬਾਅਦ ਸਰਨਾ ਤੋਂ ਸੁਜਾਨਪੁਰ ਤਕ ਪੈਦਲ ਮਾਰਚ ਕੀਤਾ ਜਾਵੇਗਾ।

ਕਾਬਿਲੇਗੌਰ ਹੈ ਕਿ ਭਾਰਤ ਜੋੜੋ ਯਾਤਰਾ ਬੀਤੇ ਦਿਨ ਹਿਮਾਚਲ ਪ੍ਰਦੇਸ਼ ਵਿੱਚ ਦਾਖਲ ਹੋਈ ਸੀ ਜਿੱਥੋਂ ਮੁੜ ਹੁਸ਼ਿਆਰਪੁਰ ਪਹੁੰਚੀ ਜਿੱਥੇ ਰਾਤ ਇਹ ਯਾਤਰਾ ਹਲਕਾ ਮੁਕੇਰੀਆ ਦੇ ਪਿੰਡ ਮੁਸ਼ਾਪੁਰ ਵਿੱਚ ਰੁਕੀ ਸੀ।

ਇਹ ਵੀ ਪੜ੍ਹੋ: ਤੜਕਸਾਰ ਮੁੰਬਈ-ਗੋਆ ਹਾਈਵੇ 'ਤੇ ਵਾਪਰਿਆ ਭਿਆਨਕ ਹਾਦਸਾ, 9 ਲੋਕਾਂ ਦੀ ਮੌਤ

- PTC NEWS
bharat-jodo-yatra pathankot rahul-gandhi-in-punjab
Advertisment

Stay updated with the latest news headlines.

Follow us:
Advertisment