Rakhi Sawant husband Adil Khan arrested: ਬਿੱਗ ਬੌਸ ਫੇਮ ਤੇ ਬਾਲੀਵੁੱਡ ਦੀ ਡਰਾਮਾ ਕੁਈਨ ਦੇ ਨਾਮ ਨਾਲ ਮਸ਼ਹੂਰ ਰਾਖੀ ਸਾਵੰਤ ਕਿਸੇ ਨਾ ਕਿਸੇ ਕਾਰਨ ਚਰਚਾ ਚ ਬਣੀ ਰਹਿੰਦੀ ਹੈ। ਪਹਿਲਾ ਆਦਿਲ ਖ਼ਾਨ ਨਾਲ ਵਿਆਹ ਕਰਵਾਉਣਾ, ਉਸ ਤੋਂ ਬਾਅਦ ਰਾਖੀ ਦੀ ਮਾਂ ਦਾ ਬਿਮਾਰ ਪੈਣਾ ਤੇ ਦਿਹਾਂਤ ਅਤੇ ਹੁਣ ਆਦਿਲ ਤੇ ਰਾਖੀ ਦੇ ਵਿਆਹ ਨੂੰ ਲੈ ਕੇ ਚੱਲ ਰਹੀ ਸਮੱਸਿਆਵਾਂ। ਹਾਲ ਹੀ ਵਿੱਚ ਰਾਖੀ ਤੇ ਆਦਿਲ ਨਾਲ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ ਕਿ ਪੁਲਿਸ ਨੇ ਰਾਖੀ ਦੇ ਪਤੀ ਆਦਿਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਰਾਖੀ ਸਾਵੰਤ ਨੇ ਪਤੀ ਆਦਿਲ ਖ਼ਾਨ ਦੁਰਾਨੀ ਦੀ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ। ਅਦਾਕਾਰਾ ਦੀ ਸ਼ਿਕਾਇਤ 'ਤੇ ਮੁੰਬਈ ਦੀ ਓਸ਼ੀਵਾਰਾ ਪੁਲਿਸ ਨੇ ਆਦਿਲ ਖ਼ਾਨ ਦੁਰਾਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਾਬਿਲੇਗੌਰ ਹੈ ਕਿ ਬੀਤੇ ਕੁਝ ਦਿਨਾਂ ਤੋਂ ਰਾਖੀ ਸਾਵੰਤ ਲਗਾਤਾਰ ਆਦਿਲ ਦੇ ਐਕਸਟਰਾ ਮੈਰੀਟੀਅਲ ਅਫੇਅਰਸ ਤੇ ਉਸ ਨੂੰ ਛੱਡਣ ਬਾਰੇ ਗੱਲ ਕਰ ਰਹੀ ਹੈ। ਰਾਖੀ ਨੇ ਬੀਤੇ ਦਿਨੀਂ ਇੱਕ ਯੂਟਿਊਬਰ ਦੇ ਚੈਨਲ ਉੱਤੇ ਇਹ ਬਿਆਨ ਦਿੱਤਾ ਕਿ ਆਦਿਲ ਨੇ ਉਸ ਨੂੰ ਕੰਗਾਲ ਕਰ ਦਿੱਤਾ ਹੈ, ਜਿਸ ਕਾਰਨ ਉਹ ਆਪਣੀ ਮਾਂ ਦਾ ਸਹੀ ਤਰੀਕੇ ਨਾਲ ਇਲਾਜ ਨਹੀਂ ਕਰਵਾ ਸਕੀ ਤੇ ਉਸ ਦੀ ਮਾਂ ਦਾ ਦਿਹਾਂਤ ਹੋ ਗਿਆ।ਇਹ ਵੀ ਪੜ੍ਹੋ: Valentine Week ਦੀ ਅੱਜ ਤੋਂ ਹੋਈ ਸ਼ੁਰੂਆਤ, ਜਾਣੋ ਕਿਸ ਦਿਨ ਮਨਾਇਆ ਜਾਂਦਾ ਹੈ ਕਿਹੜਾ Day !