Fri, Dec 13, 2024
Whatsapp

Manimahesh Yatra car Fell into a Ditch : ਮਨੀਮਹੇਸ਼ ਯਾਤਰਾ 'ਤੇ ਜਾ ਰਹੇ ਸ਼ਰਧਾਲੂਆਂ ਦੀ ਕਾਰ ਖਾਈ 'ਚ ਡਿੱਗੀ, ਪੰਜਾਬ ਤੋਂ ਗਏ 4 ਸ਼ਰਧਾਲੂਆਂ ਦੀ ਮੌਤ

ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਕੁਲਬੀਰ ਸਿੰਘ ਰਾਣਾ ਨੇ ਸੜਕ ਹਾਦਸੇ ਦੀ ਪੁਸ਼ਟੀ ਕੀਤੀ ਹੈ।

Reported by:  PTC News Desk  Edited by:  Aarti -- August 28th 2024 11:03 AM -- Updated: August 28th 2024 02:32 PM
Manimahesh Yatra car Fell into a Ditch : ਮਨੀਮਹੇਸ਼ ਯਾਤਰਾ 'ਤੇ ਜਾ ਰਹੇ ਸ਼ਰਧਾਲੂਆਂ ਦੀ ਕਾਰ ਖਾਈ 'ਚ ਡਿੱਗੀ, ਪੰਜਾਬ ਤੋਂ ਗਏ 4 ਸ਼ਰਧਾਲੂਆਂ ਦੀ ਮੌਤ

Manimahesh Yatra car Fell into a Ditch : ਮਨੀਮਹੇਸ਼ ਯਾਤਰਾ 'ਤੇ ਜਾ ਰਹੇ ਸ਼ਰਧਾਲੂਆਂ ਦੀ ਕਾਰ ਖਾਈ 'ਚ ਡਿੱਗੀ, ਪੰਜਾਬ ਤੋਂ ਗਏ 4 ਸ਼ਰਧਾਲੂਆਂ ਦੀ ਮੌਤ

Manimahesh Yatra car Fell into a Ditch : ਮਨੀਮਹੇਸ਼ ਯਾਤਰਾ ਦੌਰਾਨ ਇੱਕ ਗੱਡੀ ਡੂੰਘੀ ਖੱਡ ’ਚ ਡਿੱਗ ਗਈ।ਜਿਸ ਕਾਰਨ ਚਾਰ ਲੋਕਾਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮੁੱਢਲੀ ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ 9 ਵਜੇ ਦੇ ਕਰੀਬ ਗੱਡੀ ਹਾਦਸਾਗ੍ਰਸਤ ਹੋ ਗਈ। ਗੱਡੀ ਦੇ ਡਿੱਗਣ ਦੀ ਆਵਾਜ਼ ਸੁਣ ਕੇ ਭਰਮਣੀ ਮਾਤਾ ਦੇ ਮੰਦਰ 'ਚ ਮੱਥਾ ਟੇਕਣ ਆਏ ਸ਼ਰਧਾਲੂਆਂ ਅਤੇ ਪੁਲਿਸ ਮੁਲਾਜ਼ਮਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। 

ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਕੁਲਬੀਰ ਸਿੰਘ ਰਾਣਾ ਨੇ ਸੜਕ ਹਾਦਸੇ ਦੀ ਪੁਸ਼ਟੀ ਕੀਤੀ ਹੈ।

ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਦੇ ਪਠਾਨਕੋਟ ਦੇ ਸ਼ਰਧਾਲੂ ਚੌਰਾਸੀ ਮੰਦਿਰ ਵਿਖੇ ਮੱਥਾ ਟੇਕਣ ਤੋਂ ਬਾਅਦ ਭਰਮਨੀ ਮਾਤਾ ਦੇ ਮੰਦਰ ਜਾ ਰਹੇ ਸਨ। ਜ਼ਮੀਨ ਖਿਸਕਣ ਕਾਰਨ ਇਹ ਹਾਦਸਾ ਵਾਪਰਿਆ। ਬੋਲੈਰੋ ਕੈਂਪਰ ਵਿੱਚ 12 ਸ਼ਰਧਾਲੂ ਸਵਾਰ ਸਨ।

ਹਾਦਸੇ ਦੌਰਾਨ ਕਾਰ ਵਿੱਚ 13 ਲੋਕ ਸਵਾਰ ਸਨ। ਹਾਦਸੇ ਵਿਚ ਦੀਕਸ਼ਾ (39) ਪਤਨੀ ਰਾਜੇਸ਼ ਕੁਮਾਰ ਵਾਸੀ ਪਟੇਲ ਚੌਕ ਪਠਾਨਕੋਟ, ਨੇਹਾ (21) ਪੁੱਤਰੀ ਜਨਕ ਵਾਸੀ ਪਠਾਨਕੋਟ ਅਤੇ ਲਾਡੀ (ਸੰਤਰੂਪ) ਵਾਸੀ ਪਟੇਲ ਚੌਕ ਪਠਾਨਕੋਟ ਦੀ ਮੌਕੇ 'ਤੇ ਹੀ ਮੌਤ ਹੋ ਗਈ। 

ਇਹ ਵੀ ਪੜ੍ਹੋ : MP Amritpal Singh ’ਤੇ ਦੂਜੀ ਵਾਰ ਲਾਈ NSA ਨੂੰ ਪੰਜਾਬ ਸਰਕਾਰ ਨੇ ਦੱਸਿਆ 'ਸਹੀ', ਕਿਹਾ- ਜੇਲ੍ਹ ’ਚ ਅੰਮ੍ਰਿਤਪਾਲ ਗਰਮਖਿਆਲੀਆਂ ਦੇ ਸਪੰਰਕ ’ਚ

- PTC NEWS

Top News view more...

Latest News view more...

PTC NETWORK