Advertisment

ਸੈਰ ਕਰ ਰਹੀ ਮਹਿਲਾ 'ਤੇ ਲੁਟੇਰੇ ਨੇ ਚਾਕੂ ਨਾਲ ਕੀਤਾ ਹਮਲਾ, ਸੀਸੀਟੀਵੀ 'ਚ ਕੈਦ

author-image
Pardeep Singh
Updated On
New Update
ਸੈਰ ਕਰ ਰਹੀ ਮਹਿਲਾ 'ਤੇ ਲੁਟੇਰੇ ਨੇ  ਚਾਕੂ ਨਾਲ ਕੀਤਾ ਹਮਲਾ, ਸੀਸੀਟੀਵੀ 'ਚ ਕੈਦ
Advertisment

ਲੁਧਿਆਣਾ: ਲੁਧਿਆਣਾ ਦੀ ਆਤਮਾ ਪਾਰਕ ਵਿੱਚ ਸਵੇਰ 6.39 ਵਜੇ ਸੈਰ ਕਰ ਰਹੀ ਸੀ। ਇਸੇ ਵਕਤ ਇਕ ਲੁਟੇਰੇ ਵੱਲੋਂ  ਚਾਕੂ ਨਾਲ ਹਮਲਾ ਕੀਤਾ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਸੀਸੀਟੀਵੀ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੁਟੇਰਾ ਚਾਕੂ ਲੈ ਕੇ ਮਹਿਲਾ ਉੱਤੇ ਹਮਲਾ ਕਰਦਾ ਅਤੇ ਉਸ ਦੀ ਚੇਨ ਅਤੇ ਮੋਬਾਈਲ ਫੋਨ ਖੋਹ ਦੀ ਕੋਸ਼ਿਸ਼ ਕਰਦਾ ਹੈ।

Advertisment



ਸੀਸੀਟੀਵੀ ਵਿੱਚ ਦੇਖਿਆ ਜਾ ਸਕਦਾ ਹੈ ਕਿ ਮਹਿਲਾ ਨੇ ਦਲੇਰੀ ਦਿਖਾਉਂਦੇ ਹੋਏ ਲੁਟੇਰਾ ਨਾਲ ਮੁਕਾਬਲਾ ਕੀਤਾ । ਵੀਡੀਓ ਵਿੱਚ ਸਪੱਸ਼ਟ ਦਿਖਾਈ ਦਿੰਦਾ ਹੈ ਕਿ ਲੁਟੇਰੇ ਨੇ ਮਹਿਲਾ ਨੂੰ ਜ਼ਮੀਨ ਉੱਤੇ ਸੁੱਟ ਲਿਆ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ।

ਪੁਲਿਸ ਅਧਿਕਾਰੀ ਹਰਮੇਸ਼ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ ਪਰ ਅਜੇ ਤੱਕ ਕਿਸੇ ਨੇ ਸ਼ਿਕਾਇਤ ਨਹੀਂ ਦਿੱਤੀ। ਪੁਲਿਸ ਦਾ ਦਾਅਵਾ ਹੈ ਕਿ ਇਲਾਕੇ 'ਚ ਗਸ਼ਤ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ 15 ਦਿਨਾਂ ਵਿੱਚ  ਚੋਰੀ ਦੀਆਂ 29 ਵਾਰਦਾਤਾਂ ਹੋ ਚੁੱਕੀਆਂ ਹਨ। ਦੱਸ ਦੇਈਏ ਕਿ  ਆਮ ਜਨਤਾ ਵਿੱਚ ਲੁਟੇਰਿਆਂ ਨੇ ਖੌਫ਼ ਪੈਦਾ ਕੀਤਾ ਹੋਇਆ।

- PTC NEWS
latest-news punjabi-news robber
Advertisment

Stay updated with the latest news headlines.

Follow us:
Advertisment