Ruchi Gujjar : ਕੌਣ ਹੈ ਰੁਚੀ ਗੁੱਜਰ; ਕਾਨਸ ਫਿਲਮ ਫੈਸਟੀਵਲ ਦੌਰਾਨ ਪਹਿਨਿਆ PM ਮੋਦੀ ਦੀਆਂ ਫੋਟੋਆਂ ਵਾਲਾ ਨੈਕਲੇਸ
Ruchi Gujjar : ਕਾਨਸ ਫਿਲਮ ਫੈਸਟੀਵਲ 'ਚ ਜਿੱਥੇ ਹਰ ਅਦਾਕਾਰਾ ਅਤੇ ਮਾਡਲ ਡਿਜ਼ਾਈਨਰ ਗਾਊਨ ਪਹਿਨ ਕੇ ਪਹੁੰਚਦੀ ਹੈ, ਉੱਥੇ ਹੀ ਰੁਚੀ ਗੁੱਜਰ ਨੇ ਗੋਲਡਨ ਰੰਗ ਦਾ ਖ਼ੂਬਸੂਰਤ ਲਹਿੰਗਾ ਪਹਿਨਿਆ , ਜਿਸਨੂੰ ਰੂਪਾ ਸ਼ਰਮਾ ਨੇ ਡਿਜ਼ਾਈਨ ਕੀਤਾ ਸੀ। ਅਭਿਨੇਤਰੀ ਰੁਚੀ ਗੁੱਜਰ ਨੇ ਭਾਰਤ ਦੀ ਨੁਮਾਇੰਦਗੀ ਕੀਤੀ। ਰੈੱਡ ਕਾਰਪੇਟ 'ਤੇ ਰੁਚੀ ਨੇ ਨਾ ਸਿਰਫ਼ ਆਪਣੇ ਸ਼ਾਨਦਾਰ ਅੰਦਾਜ਼ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ, ਸਗੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਵਾਲਾ ਨੈਕਲੇਸ ਪਹਿਨ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਅਦਾਕਾਰਾ ਰੁਚੀ ਗੁੱਜਰ ਦੇ ਲੁੱਕ ਦੀ ਗੱਲ ਕਰੀਏ ਤਾਂ ਉਹ ਕਾਨਸ ਫਿਲਮ ਫੈਸਟੀਵਲ ਵਿੱਚ ਰਾਜਸਥਾਨੀ ਲੁੱਕ ਵਿੱਚ ਨਜ਼ਰ ਆਈ। ਉਸਨੇ ਗੋਲਡਨ ਕਲਰ ਦੀ ਘੱਗਰਾ ਚੋਲੀ ਪਹਿਨੀ ਸੀ ਅਤੇ ਉਸਨੇ ਜੋ ਨੈਕਲੇਸ ਪਹਿਨਿਆ ਹੋਇਆ ਸੀ ,ਉਸ 'ਚ ਕੁਝ ਵੱਖਰਾ ਦੇਖਣ ਨੂੰ ਮਿਲ ਰਿਹਾ ਹੈ। ਰੁਚੀ ਗੁੱਜਰ ਦੇ ਹਾਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਹੈ। ਜਿੱਥੇ ਕੁਝ ਲੋਕਾਂ ਨੂੰ ਰੁਚੀ ਗੁੱਜਰ ਦਾ ਇਹ ਅਨੋਖਾ ਹਾਰ ਪਸੰਦ ਆਇਆ ਹੈ, ਉੱਥੇ ਹੀ ਕਈ ਲੋਕ ਉਸਨੂੰ ਟ੍ਰੋਲ ਵੀ ਕਰ ਰਹੇ ਹਨ।
ਰੁਚੀ ਗੁੱਜਰ ਨੇ ਕਾਨਸ ਫਿਲਮ ਫੈਸਟੀਵਲ 2025 ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਵਾਲਾ ਨੈਕਲੇਸ ਪਹਿਨ ਕੇ ਆਪਣੇ ਵਿਚਾਰ ਇੱਕ ਵਿਲੱਖਣ ਢੰਗ ਨਾਲ ਪ੍ਰਗਟ ਕੀਤੇ। ਆਪਣੇ ਨੈਕਲੇਸ ਦਾ ਜ਼ਿਕਰ ਕਰਦੇ ਹੋਏ ਰੁਚੀ ਕਹਿੰਦੀ ਹੈ, 'ਇਹ ਨੈਕਲੇਸ ਗਹਿਣਿਆਂ ਤੋਂ ਕਿਤੇ ਵੱਧ ਕੇ ਹੈ - ਇਹ ਤਾਕਤ, ਵਿਜ਼ਨ ਅਤੇ ਵਿਸ਼ਵ ਪੱਧਰ 'ਤੇ ਭਾਰਤ ਦੇ ਵਿਕਾਸ ਦਾ ਪ੍ਰਤੀਕ ਹੈ।' ਇਸਨੂੰ ਕੈਨਸ ਵਿੱਚ ਪਹਿਨ ਕੇ ਮੈਂ ਸਾਡੇ ਪ੍ਰਧਾਨ ਮੰਤਰੀ ਦਾ ਸਨਮਾਨ ਕਰਨਾ ਚਾਹੁੰਦਾ ਸੀ ਜਿਨ੍ਹਾਂ ਦੀ ਅਗਵਾਈ ਨੇ ਭਾਰਤ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਇਆ ਹੈ।
ਕੌਣ ਹੈ ਰੁਚੀ ਗੁੱਜਰ
ਰੁਚੀ ਗੁੱਜਰ ਰਾਜਸਥਾਨ ਦੇ ਝੁੰਝਨੂ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਉਸਨੇ ਜੈਪੁਰ ਦੇ ਮਹਾਰਾਣੀ ਕਾਲਜ ਤੋਂ ਬੀਬੀਏ ਕੀਤੀ ਹੈ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਫਟਵੇਅਰ ਕੰਪਨੀ ਦੀ ਕਰਮਚਾਰੀ ਦੇ ਤੌਰ 'ਤੇ ਕੀਤੀ ਸੀ। ਹਾਲਾਂਕਿ, ਕੁਝ ਸਾਲਾਂ ਬਾਅਦ ਉਸਨੇ ਮਾਡਲਿੰਗ ਕਰਨ ਦਾ ਫੈਸਲਾ ਕੀਤਾ ਅਤੇ ਫਿਰ ਅਦਾਕਾਰਾ ਬਣ ਗਈ। ਰੁਚੀ ਗੁੱਜਰ ਇੱਕ ਮਾਡਲ ਅਤੇ ਅਦਾਕਾਰਾ ਹੈ। ਉਹ ਅਮਨ ਵਰਮਾ ਨਾਲ ਵਾਇਰਲ ਹੋਏ ਗੀਤ 'ਏਕ ਲੜਕੀ' ਲਈ ਜਾਣੀ ਜਾਂਦੀ ਹੈ। ਉਹ ਹਰਿਆਣਵੀ ਗੀਤ 'ਹੇਲੀ ਮੇਂ ਚੋਰ' 'ਚ ਵੀ ਨਜ਼ਰ ਆਈ ਸੀ। ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਉਹ ਕਈ ਆਉਣ ਵਾਲੇ ਬਾਲੀਵੁੱਡ ਪ੍ਰੋਜੈਕਟਾਂ ਵਿੱਚ ਕੰਮ ਕਰ ਰਹੀ ਹੈ।
- PTC NEWS