SKM (ਗੈਰ ਸਿਆਸੀ) ਨੇ ਨਵਦੀਪ ਜਲਬੇੜਾ ਦੀ ਰਿਹਾਈ ਤੋਂ ਲੈ ਕੇ 'ਦਿੱਲੀ ਵੱਲ ਮਾਰਚ' ਤੱਕ ਕੀਤੇ ਵੱਡੇ ਐਲਾਨ; ਜਾਣੋ ਕੀ ਹੈ ਕਿਸਾਨਾਂ ਦਾ ਰਣਨੀਤੀ
Samyukta Kisan Morcha: ਚੰਡੀਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚੇ ਗੈਰ ਸਿਆਸੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ’ਚ ਉਨ੍ਹਾਂ ਨੇ ਕਈ ਵੱਡੇ ਐਲਾਨ ਕੀਤੇ। ਉਨ੍ਹਾਂ ਨੇ ਕਿਹਾ ਕਿ ਰਸਤਾ ਖੁੱਲ੍ਹਣ ’ਤੇ ਅਸੀਂ ਦਿੱਲੀ ਵੱਲ ਕੂਚ ਕਰਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਨਵਦੀਪ ਜਲਬੇੜਾ ਦੀ ਰਿਹਾਈ ਲਈ 17 ਅਤੇ 18 ਜੁਲਾਈ ਨੂੰ ਪ੍ਰਦਰਸ਼ਨ ਕੀਤਾ ਜਾਵੇਗਾ ਪਰ ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ ਰੋਕਣ ਲਈ ਧਾਰਾ 144 ਲਗਾਈ ਗਈ ਹੈ।
ਕਿਸਾਨ ਆਗੂ ਸੁਰਜੀਤ ਡੱਲੇਵਾਲ ਨੇ ਕਿਹਾ ਕਿ ਕਿਸਾਨਾਂ ’ਤੇ ਕਿਸਾਨਾਂ ’ਤੇ ਜੋ ਕਾਰਵਾਈ ਹੋਈ ਹੈ ਉਸਦੀ ਜਾਂਚ ਰੋਕਣ ਦੇ ਲਈ ਕਿਹਾ ਗਿਆ ਹੈ। ਹਰਿਆਣਾ ਸਰਕਾਰ ਨਹੀਂ ਚਾਹੁੰਦੀ ਕੀ ਜਾਂਚ ਹੋਵੇ। ਉਨ੍ਹਾਂ ਨੇ ਆਪਣੇ ਹੀ ਅਧਿਕਾਰੀ ਨੂੰ ਜਾਂਚ ਕਰਨ ਦੇ ਜ਼ਿੰਮੇਵਾਰੀ ਦਿੱਤੀ। ਜਿਸ ਕਾਰਨ ਇਸ ਸਬੰਧੀ ਜਾਂਚ ਸਹੀ ਨਹੀਂ ਹੋਵੇਗੀ। ਉਨ੍ਹਾਂ ਨੇ ਹਾਈਕੋਰਟ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਕੁਝ ਕੀਤਾ ਜਾਵੇ।
ਸ਼ੰਭੂ ਬਾਰਡਰ ਬੰਦ ਹੋਣ ’ਤੇ ਕਿਸਾਨਾਂ ਨੇ ਕਿਹਾ ਕਿ ਸ਼ੰਭੂ ਬਾਰਡਰ ਨੂੰ ਕਿਸਾਨਾਂ ਨੇ ਬੰਦ ਨਹੀਂ ਕੀਤਾ ਹੈ ਬਲਕਿ ਬਾਰਡਰ ਨੂੰ ਹਰਿਆਣਾ ਸਰਕਾਰ ਵੱਲੋਂ ਬੰਦ ਕੀਤਾ ਗਿਆ ਹੈ। ਕੋਰਟ ਨੇ ਬਾਰਡਰ ਨੂੰ ਖੋਲ੍ਹਣ ਦੇ ਹੁਕਮ ਦਿੱਤੇ ਹਨ ਪਰ ਸਰਕਾਰ ਆਪਣੀ ਕਾਰਵਾਈ ’ਚ ਲੱਗੀ ਹੋਈ ਹੈ। ਕਿਸਾਨ ਆਗੂ ਡੱਲੇਵਾਲ ਨੇ ਸਾਫ ਕਿਹਾ ਕਿ ਜਦੋਂ ਰਸਤਾ ਖੁੱਲ੍ਹ ਜਾਵੇਗਾ ਤਾਂ ਉਹ ਦਿੱਲੀ ਵੱਲ ਕੂਚ ਕਰ ਜਾਣਗੇ।
ਕਿਸਾਨ ਆਗੂ ਸੁਰਜੀਤ ਫੂਲ ਨੇ ਕਿਹਾ ਕਿ ਜੋ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ’ਤੇ ਐਸਆਈਟੀ ਬਣਾਈ ਗਈ ਸੀ ਉਸ ਨੇ ਜਾਂਚ ਕਰਨੀ ਸੀ। ਉਨ੍ਹਾਂ ਨੇ ਸਾਰੇ ਸਬੂਤ ਐਸਆਈਟੀ ਨੂੰ ਦਿੱਤੇ ਹਨ। ਪਰ ਐਸਆਈਟੀ ਵਰਤੀ ਗਈ ਗੰਨ ਨੂੰ ਲੈ ਕੇ ਕਿਸਾਨਾਂ ’ਤੇ ਹੀ ਸ਼ੱਕ ਕਰ ਰਹੀ ਹੈ। ਕਿਸਾਨ ਆਗੂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਲੱਗਦਾ ਹੈ ਕਿ ਐਸਆਈਟੀ ਸਹੀ ਫੈਸਲਾ ਨਹੀਂ ਕਰ ਪਾਵੇਗੀ।
ਸ਼ੁਭਕਰਨ ਮਾਮਲੇ ’ਚ ਐਫਐਸਐਲ ਰਿਪੋਰਟ ’ਤੇ ਕਿਸਾਨ ਜਥੇਬੰਦੀਆਂ ਨੇ ਸਵਾਲ ਚੁੱਕਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਨੇ ਰਿਪੋਰਟ ਦੇ ਨਾਲ ਛੇੜਛਾਰ ਕੀਤੀ ਹੈ। ਹਰਿਆਣਾ ਪੁਲਿਸ ਵੱਲੋਂ ਗੋਲੀਆਂ ਚਲਾਉਣ ਦੇ ਸਾਡੇ ਕੋਲ ਸਬੂਤ ਵੀ ਹਨ। ਐਸਐਆਈਟੀ ਦੀ ਇਹ ਦਲੀਲ ਬੇਤੁੱਕੀ ਹੈ ਕਿ ਹਰਿਆਣਾ ਪੁਲਿਸ ਨੇ ਸ਼ਾਟਗੰਨ ਨਹੀਂ ਵਰਤਦੀ ਹੈ। ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Free Fire ਖੇਡਦੇ ਔਰਤ ਪਾ ਗਈ ਵੱਡੀ ‘ਗੇਮ’, 2 ਬੱਚੇ ਲੈ ਕੇ ਥਾਂ-ਥਾਂ ਧੱਕੇ ਖਾ ਰਿਹਾ ਪਤੀ !
- PTC NEWS