Sat, Dec 14, 2024
Whatsapp

ਕਪੂਰਥਲਾ 'ਚ ਸਕੂਲ ਬੱਸ ਦੀ ਟੱਕਰ, ਬੱਚਿਆਂ ਨੂੰ ਮਾਮੂਲੀ ਸੱਟਾਂ

ਕਪੂਰਥਲਾ 'ਚ ਸਕੂਲ ਬੱਸ ਅਤੇ ਪ੍ਰਿੰਸ ਬੱਸ ਦੀ ਟੱਕਰ ਹੋ ਗਈ। ਹਾਦਸੇ ਵਿੱਚ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

Reported by:  PTC News Desk  Edited by:  Amritpal Singh -- August 07th 2024 01:49 PM
ਕਪੂਰਥਲਾ 'ਚ ਸਕੂਲ ਬੱਸ ਦੀ ਟੱਕਰ, ਬੱਚਿਆਂ ਨੂੰ ਮਾਮੂਲੀ ਸੱਟਾਂ

ਕਪੂਰਥਲਾ 'ਚ ਸਕੂਲ ਬੱਸ ਦੀ ਟੱਕਰ, ਬੱਚਿਆਂ ਨੂੰ ਮਾਮੂਲੀ ਸੱਟਾਂ

ਕਪੂਰਥਲਾ 'ਚ ਸਕੂਲ ਬੱਸ ਅਤੇ ਪ੍ਰਿੰਸ ਬੱਸ ਦੀ ਟੱਕਰ ਹੋ ਗਈ। ਹਾਦਸੇ ਵਿੱਚ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਦਕਿ ਸਕੂਲ ਬੱਸ ਦਾ ਕੰਡਕਟਰ ਅਤੇ ਕੇਅਰਟੇਕਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਐਸਜੀਐਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸਕੂਲ ਬੱਸ ਦਾ ਡਰਾਈਵਰ ਫਰਾਰ ਹੋ ਗਿਆ ਹੈ।


ਘਟਨਾ ਸੁਭਾਨਪੁਰ ਰੋਡ 'ਤੇ ਪਿੰਡ ਬੂਟ ਨੇੜੇ ਵਾਪਰੀ। ਬਾਦਸ਼ਾਹਪੁਰ ਚੌਕੀ ਦੇ ਪੁਲੀਸ ਮੁਲਾਜ਼ਮ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰਿੰਸ ਬੱਸ ਡਰਾਈਵਰ ਮਨਜੀਤ ਸਿੰਘ ਨੂੰ ਰਾਊਂਡਅਪ ਕਰ ਲਿਆ ਗਿਆ ਹੈ। ਮੌਕੇ 'ਤੇ ਮੌਜੂਦ ਲੋਕਾਂ ਦੀ ਮਦਦ ਨਾਲ ਸਕੂਲ ਬੱਸ ਦੇ ਜ਼ਖਮੀ ਕੇਅਰਟੇਕਰ ਅਤੇ ਕੰਡਕਟਰ ਨੂੰ ਸੁਭਾਨਪੁਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ।

ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਪਿੰਡ ਬੂਟ ਨੇੜੇ ਕੈਂਬਰਿਜ ਸਕੂਲ ਬੱਸ (ਪੀਬੀ-08-ਕੇਐਫ-2453) ਅਤੇ ਪ੍ਰਿੰਸ ਬੱਸ (ਪੀਬੀ-08-ਸੀਡਬਲਯੂ-0717) ਵਿਚਕਾਰ ਆਹਮੋ-ਸਾਹਮਣੇ ਟੱਕਰ ਹੋ ਗਈ। ਜਿਸ ਤੋਂ ਬਾਅਦ ਦੋਵੇਂ ਬੱਸਾਂ ਸੜਕ ਕਿਨਾਰੇ ਦਰੱਖਤਾਂ ਨਾਲ ਟਕਰਾ ਗਈਆਂ। ਹਾਦਸੇ ਵਿੱਚ ਸਕੂਲੀ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਪੁਲਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

- PTC NEWS

Top News view more...

Latest News view more...

PTC NETWORK