Advertisment

SGPC 'ਚ ਪੱਕੀ ਭਰਤੀ ਬੰਦ ਕਰ ਠੇਕੇ ਦੇ ਆਧਾਰ ਉੱਤੇ ਭਰਤੀ 'ਤੇ ਸਕੱਤਰ ਦਾ ਬਿਆਨ

author-image
ਜਸਮੀਤ ਸਿੰਘ
New Update
SGPC 'ਚ ਪੱਕੀ ਭਰਤੀ ਬੰਦ ਕਰ ਠੇਕੇ ਦੇ ਆਧਾਰ ਉੱਤੇ ਭਰਤੀ 'ਤੇ ਸਕੱਤਰ ਦਾ ਬਿਆਨ
Advertisment

ਅੰਮ੍ਰਿਤਸਰ, 17 ਜਨਵਰੀ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੀ ਪੱਕੀ ਭਰਤੀ ਨੂੰ ਬੰਦ ਕਰਕੇ ਠੇਕਾ ਆਧਾਰ ‘ਤੇ ਭਰਤੀ ਕਰਨ, ਮੁਲਾਜ਼ਮਾਂ ਦੇ ਪ੍ਰਾਵੀਡੈਂਟ ਫੰਡ ਦੀ ਸਹੂਲਤ ਬੰਦ ਕਰਨ ਅਤੇ ਗਰੈਚੁਟੀ ਦੇ ਸਮੇਂ ਨੂੰ ਘਟਾਉਣ ਸਬੰਧੀ ਚੱਲ ਰਹੀਆਂ ਅਫਵਾਹਾਂ ਨੂੰ ਮੂਲੋਂ ਰੱਦ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਅਜਿਹੀ ਕੋਈ ਵੀ ਤਜਵੀਜ਼ ਸ਼੍ਰੋਮਣੀ ਕਮੇਟੀ ਦੇ ਵਿਚਾਰ–ਅਧੀਨ ਨਹੀਂ ਹੈ।

Advertisment

ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵਿਚ ਬੇਚੈਨੀ ਤੇ ਅਸੁਰੱਖਿਆ ਪੈਦਾ ਕਰਨ ਅਤੇ ਸੰਸਥਾ ਦੇ ਅਨੁਸ਼ਾਸਨ ਦੇ ਮਾਹੌਲ ਨੂੰ ਭੰਗ ਕਰਨ ਲਈ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਗਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਜਦੋਂਕਿ ਸ਼੍ਰੋਮਣੀ ਕਮੇਟੀ ਇਕ ਸੰਗਤੀ ਸੰਸਥਾ ਹੋਣ ਦੇ ਨਾਤੇ ਜਿੱਥੇ ਪਾਵਨ ਗੁਰਧਾਮਾਂ ਦੀ ਬਿਹਤਰੀਨ ਸੇਵਾ–ਸੰਭਾਲ ਅਤੇ ਸਰਬਪੱਖੀ ਸਿੱਖ ਹਿਤਾਂ ਦੀ ਪਹਿਰੇਦਾਰੀ ਕਰਨ ਲਈ ਤਤਪਰ ਹੈ। ਉੱਥੇ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਅਦਾਰਿਆਂ ਵਿਚ ਨੌਕਰੀ ਕਰਦੇ ਹਰ ਦਰਜੇ ਦੇ ਮੁਲਾਜ਼ਮਾਂ ਦੀ ਭਲਾਈ ਅਤੇ ਉਨ੍ਹਾਂ ਦੇ ਭਵਿੱਖ ਦੀ ਸੁਰੱਖਿਆ ਲਈ ਵੀ ਵਚਨਬੱਧ ਹੈ। 

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਕੋਈ ਕਾਰਪੋਰੇਟ ਅਦਾਰਾ ਨਹੀਂ ਹੈ, ਜਿਸ ਦੇ ਮੁਲਾਜ਼ਮਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸੰਸਥਾ ਦੇ ਵਿੱਤੀ ਵਾਧੇ–ਘਾਟੇ ਨੂੰ ਵੇਖ ਕੇ ਨਿਰਧਾਰਿਤ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਿਚ ਸਮੇਂ ਦੀ ਲੋੜ ਅਨੁਸਾਰ ਵੱਧ ਜਾਂ ਘੱਟ ਭਰਤੀ ਤਾਂ ਕੀਤੀ ਜਾ ਸਕਦੀ ਹੈ ਪਰ ਪੱਕੀ ਭਰਤੀ ਨੂੰ ਸਦਾ ਵਾਸਤੇ ਬੰਦ ਕਰਕੇ ਠੇਕਾ ਆਧਾਰਿਤ ਭਰਤੀ ਕਰਨ ਜਾਂ ਮੁਲਾਜ਼ਮਾਂ ਦੇ ਵੱਖ–ਵੱਖ ਫੰਡਾਂ ਦੀਆਂ ਯੋਜਨਾਵਾਂ ਵਿਚ ਕੋਈ ਤਬਦੀਲੀ ਕਰਨ ਦੀ ਕੋਈ ਵੀ ਯੋਜਨਾ ਨਹੀਂ ਹੈ।

- ਰਿਪੋਰਟਰ ਮਨਿੰਦਰ ਸਿੰਘ ਮੋਂਗਾ ਦੇ ਸਹਿਯੋਗ ਨਾਲ 

- PTC NEWS
sgpc recruitment contract-basis
Advertisment

Stay updated with the latest news headlines.

Follow us:
Advertisment