Advertisment

ਬੰਦੀ ਸਿੰਘਾਂ ਦੀ ਰਿਹਾਈ ਲਈ SGPC ਹਮੇਸ਼ਾ ਇਕਜੁੱਟ ਹੋ ਕੇ ਲੜੇਗੀ : ਐਡਵੋਕੇਟ ਧਾਮੀ

author-image
Pardeep Singh
New Update
ਬੰਦੀ ਸਿੰਘਾਂ ਦੀ ਰਿਹਾਈ ਲਈ SGPC ਹਮੇਸ਼ਾ ਇਕਜੁੱਟ ਹੋ ਕੇ ਲੜੇਗੀ : ਐਡਵੋਕੇਟ ਧਾਮੀ
Advertisment

ਚੰਡੀਗੜ੍ਹ:ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਕਹਿਣ ਹੈ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਹਮੇਸ਼ਾ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕਰਦਾ ਰਿਹਾ ਹੈ। ਉਨ੍ਹਾਂ  ਨੇ ਕਿਹਾ ਕਿ ਕੌਮੀ ਮੋਰਚੇ ਵੱਲੋਂ ਮੈਨੂੰ ਉਥੇ ਆਉਣ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੌਮੀ ਮੋਰਚੇ ਵਿੱਚ ਸਾਨੂੰ ਜੀ ਆਇਆ ਵੀ ਕਿਹਾ। ਉਨ੍ਹਾਂ ਨੇ ਕਿਹਾ ਹੈ ਕਿ ਉਥੇ ਕਈ ਬੁਲਾਰੇ ਬੋਲੇ ਅਤੇ ਉਨ੍ਹਾਂ  ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਵੀ ਬੋਲਿਆ ਅਤੇ ਵਿਚਾਰ-ਚਰਚਾ ਕੀਤੀ। ਸ਼੍ਰੋਮਣੀ ਕਮੇਟੀ ਹਮੇਸ਼ਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਇਕਜੁੱਟ ਹੋ ਕੇ ਸੰਘਰਸ਼ ਕਰ ਰਹੀ ਹੈ। 

Advertisment

ਉਨ੍ਹਾਂ ਨੇ ਕਿਹਾ ਹੈ ਕਿ ਪੰਡਾਲ ਤੋਂ ਬਾਹਰ ਨਿਕਲੇ ਜਦੋਂ ਗੱਡੀ ਵਿੱਚ ਬੈਠਾ ਹੀ ਸੀ ਕੁਝ ਸ਼ਰਾਰਤੀ ਬੰਦਿਆਂ ਨੇ ਹੁੱਲੜਬਾਜ਼ੀ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ। ਉਨ੍ਹਾਂ ਨੇ ਕਿਹਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਹਮਲਾ ਕਰਨ ਵਾਲੇ ਸ਼ਰੇਆਮ ਰੈਲੀਆ ਕਰ ਰਹੇ ਹਨ ਉਨ੍ਹਾਂ ਵੇਲੇ ਇਹ ਲੋਕ ਚੁੱਪ ਕਿਉਂ ਰਹੇ।

ਉਨ੍ਹਾਂ ਨੇ ਕਿਹਾ ਹੈ ਕਿ ਪੁਲਿਸ ਅਤੇ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਦੇਖਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਇਕ ਵੱਡੀ ਸਾਜਿਸ਼ ਹੈ ਸਿੱਖਾਂ ਨੂੰ ਲੜਾਉਣ ਲਈ ਚਾਲਾਂ ਚੱਲੀਆ ਹਨ।

ਉਨ੍ਹਾਂ ਨੇ ਕਿਹਾ ਹੈ ਕਿ ਸਿੱਖ ਮੁੱਦਿਆਂ ਉੱਤੇ ਹਮੇਸ਼ਾ ਪਹਿਰਾ ਦਿੰਦੇ ਹਾਂ ਅਤੇ ਬੇਖੌਫ਼ ਹੋ ਕੇ ਸਿੱਖ ਕੌਮ ਲਈ ਲੜੇਦੇ ਰਹਾਂਗੇ। ਉਨ੍ਹਾਂ ਨੇ ਕਿਹਾ ਹੈ ਕਿ ਕੌਮੀ ਮੁੱਦੇ ਉੱਤੇ ਮੈਂ ਸਮਰਥਨ ਕਰਨ ਗਿਆ ਸੀ ਪਰ ਜੋ ਉੱਥੇ ਹੋਇਆ ਹੈ ਉਹ ਪੰਥ ਵਿਰੋਧੀ ਸ਼ਕਤੀਆਂ ਕੌਮ ਦਾ ਅਕਸ਼ ਖਰਾਬ ਕਰ ਰਹੀਆਂ ਹਨ।

ਉਨ੍ਹਾਂ ਨੇ ਕਿਹਾ ਹੈ ਕਿ ਕੌਮੀ ਮੁੱਦਿਆ ਲਈ ਹਮੇਸ਼ਾ ਲੜਦੇ ਰਹਾਂਗੇ। ਉਨ੍ਹਾਂ ਨੇ ਕਿਹਾ ਹੈ ਕਿ ਇੱਥੇ ਪ੍ਰਸ਼ਾਸਨ ਫੇਲ੍ਹ ਹੈ।ਉਨ੍ਹਾਂ ਨੇ ਕਿਹਾ ਹੈ ਕਿ ਨਿਮਰਤਾ ਨਾਲ ਬੇਨਤੀ ਕਰਦੇ ਕੌਮ ਨੂੰ ਇੱਕਠਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸ਼ਰਾਰਤੀ ਅਨਸਰਾਂ ਨੂੰ ਚਿਤਾਵਨੀ ਦਿੰਦੇ ਹਾਂ ਨਿਸ਼ਾਨਦੇਹੀਆ ਹੋ ਜਾਂਦੀਆਂ ਹਨ ਪਰ ਅਸੀਂ ਕੌਮ ਲਈ ਯਤਨਸ਼ੀਲ ਹਾਂ।

- PTC NEWS
latest-news punjabi-news sgpc-harjinder-singh-dhami
Advertisment

Stay updated with the latest news headlines.

Follow us:
Advertisment