Advertisment

ਸ਼ਰਮਨਾਕ! ਪਿਓ ਦੇ ਅੰਤਿਮ ਸਸਕਾਰ ਦੌਰਾਨ ਪੁਤ ਨੂੰ ਫੜ ਕੇ ਲੈ ਗਈ ਵਿਜੀਲੈਂਸ ਦੀ ਟੀਮ

ਯੂਨੀਅਨ ਆਗੂਆਂ ਨੇ ਕਿਹਾ ਕਿ ਬਾਪ ਦੀ ਚਿਖਾ ਠੰਡੀ ਹੋਣ ਤੋਂ ਪਹਿਲਾਂ ਹੀ ਪੁੱਤ ਨੂੰ ਹਿਰਾਸਤ ਵਿਚ ਲੈਣ ਦੀ ਨਿੰਦਾਂ ਕਰਦੇ ਹੋਏ ਕਿਹਾ ਕਿ ਵਿਜੀਲੈਂਸ ਅਧਿਕਾਰੀਆਂ ਨੂੰ ਮੌਕਾ ਵਿਚਾਰਨਾ ਚਾਹੀਦਾ ਸੀ।

author-image
ਜਸਮੀਤ ਸਿੰਘ
New Update
ਸ਼ਰਮਨਾਕ! ਪਿਓ ਦੇ ਅੰਤਿਮ ਸੰਸਕਾਰ ਦੌਰਾਨ ਪੁਤ ਨੂੰ ਫੜ ਕੇ ਲੈ ਗਈ ਵਿਜੀਲੈਂਸ ਦੀ ਟੀਮ
Advertisment

ਮੁਹਾਲੀ, 7 ਜਨਵਰੀ: ਇੰਡੀਅਨ ਜਰਨਾਲਿਸਟ ਯੂਨੀਅਨ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਜੰਮੂ, ਪੰਜਾਬ ਤੇ ਚੰਡੀਗੜ੍ਹ ਜਰਨਾਲਿਸਟ ਯੂਨੀਅਨ ਦੇ ਸੂਬਾਈ ਪ੍ਰਧਾਨ ਬਲਬੀਰ ਸਿੰਘ ਜੰਡੂ, ਸਕੱਤਰ ਜਨਰਲ ਪਾਲ ਸਿੰਘ ਨੌਲੀ, ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਜੈ ਸਿੰਘ ਛਿੱਬਰ, ਭੁਪਿੰਦਰ ਮਲਿਕ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਕਿਹਾ ਪਰਵਾਨਾ ਜੀ ਦੇ ਦਿਹਾਂਤ ਨਾਲ ਪੱਤਰਕਾਰੀ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ।

Advertisment

ਯੂਨੀਅਨ ਆਗੂਆਂ ਨੇ ਕਿਹਾ ਕਿ ਬਾਪ ਦੀ ਚਿਖਾ ਠੰਡੀ ਹੋਣ ਤੋਂ ਪਹਿਲਾਂ ਹੀ ਪੁੱਤ ਨੂੰ ਹਿਰਾਸਤ ਵਿਚ ਲੈਣ ਦੀ ਨਿੰਦਾਂ ਕਰਦੇ ਹੋਏ ਕਿਹਾ ਕਿ ਵਿਜੀਲੈਂਸ ਅਧਿਕਾਰੀਆਂ ਨੂੰ ਮੌਕਾ ਵਿਚਾਰਨਾ ਚਾਹੀਦਾ ਸੀ। ਯੂਨੀਅਨ ਆਗੂਆਂ ਨੇ ਕਿਹਾ ਕਿ ਬੇਸ਼ੱਕ ਐੱਸ.ਪੀ ਸਿੰਘ ਵਿਜੀਲੈਂਸ ਨੂੰ ਇਕ ਕੇਸ ਵਿਚ ਲੋੜੀਂਦਾ ਹੈ, ਪਰ ਉਨ੍ਹਾਂ ਨੂੰ ਸੀਨੀਅਰ ਪੱਤਰਕਾਰ ਤੇ ਬਾਪ ਦੇ ਭੋਗ ਤੱਕ ਹਿਰਾਸਤ ਵਿਚ ਲੈਣ ਦੀ ਰਾਹਤ ਦੇਣੀ ਚਾਹੀਦੀ ਸੀ। ਮਾਂ ਬਾਪ ਦੇ ਸਸਕਾਰ ਅਤੇ ਭੋਗ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਤਾਂ ਅਦਾਲਤਾਂ ਵੀ ਵੱਡੇ ਵੱਡੇ ਮਾਮਲਿਆਂ ਵਿਚ ਗ੍ਰਿਫ਼ਤਾਰ ਵਿਅਕਤੀਆਂ ਨੂੰ ਜਮਾਨਤ ਦਿੰਦੀਆਂ ਹਨ। ਜਦਕਿ ਐੱਸ.ਪੀ ਸਿੰਘ ਵਿਜੀਲੈਂਸ ਅਧਿਕਾਰੀਆਂ ਨੂੰ ਬਾਪ ਦੇ ਭੋਗ ਤੱਕ ਇੱਥੋ ਤੱਕ ਗੁਰਦੁਆਰਾ ਸਾਹਿਬ ਵਿਚ ਅਲਾਹਣੀਆਂ ਦਾ ਪਾਠ ਵਿਚ ਸ਼ਾਮਲ ਹੋਣ ਲਈ ਮਿੰਨਤਾਂ ਕਰਦਾ ਰਿਹਾ। ਪਰ ਵਿਜੀਲੈਂਸ ਅਧਿਕਾਰੀਆਂ ਨੇ ਇਕ ਨਾ ਸੁਣੀ।



ਇਹ ਵੀ ਪੜ੍ਹੋ: 
ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਨ ਦੇ ਇਲਜ਼ਾਮਾਂ ’ਚ ਪੰਜਾਬ ਰਾਜ ਸਨਅਤੀ ਬ੍ਰਾਮਦ ਨਿਗਮ ਦੇ ਅਧਿਕਾਰੀ ਨੂੰ ਕੀਤਾ ਗ੍ਰਿਫਤਾਰ



ਸੁਖਬੀਰ ਸਿੰਘ ਬਾਦਲ ਵੱਲੋਂ ਨਖੇਦੀ





ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਜੀਲੈਂਸ ਵਿਭਾਗ ਵੱਲੋਂ ਇਸ ਸ਼ਰਮਨਾਕ ਹਕਰਤ ਦੀ ਸਖ਼ਤ ਸ਼ਬਦਾਂ 'ਚ ਨਖੇਦੀ ਕੀਤੀ। ਵੀਡੀਓ ਸਾਂਝੀ ਕਰਦਿਆਂ ਉਨ੍ਹਾਂ ਲਿਖਿਆ, "ਸ਼ਮਸ਼ਾਨਘਾਟ ਵਿੱਚ ਆਪਣੇ ਪਿਤਾ ਦੇ ਅੰਤਿਮ ਸਸਕਾਰ ਦੀਆਂ ਰਸਮਾਂ ਨਿਭਾਅ ਰਹੇ ਪੁੱਤਰ ਨੂੰ ਗ੍ਰਿਫਤਾਰ ਕਰਨਾ ਬਹੁਤ ਹੀ ਨਿਰਦਈ ਅਤੇ ਬੇਰਹਿਮੀਪੂਰਣ ਕਾਰਵਾਈ ਹੈ। ਸ਼੍ਰੋਮਣੀ ਅਕਾਲੀ ਦਲ, ਦਿੱਗਜ ਅਤੇ ਬਜ਼ੁਰਗ ਪੱਤਰਕਾਰ ਸ਼੍ਰੀ ਐਨ.ਐਸ. ਪਰਵਾਨਾ ਜੀ ਦੀਆਂ ਅੰਤਿਮ ਰਸਮਾਂ ਵਿੱਚ ਦਖਲ ਦੇਕੇ ਉਹਨਾਂ ਦੇ ਪੁੱਤਰ, ਜੋ ਕਿ ਇੱਕ…"

- PTC NEWS
union-secretary indian-journalists ns-parwana
Advertisment

Stay updated with the latest news headlines.

Follow us:
Advertisment