Advertisment

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਸੁਰੱਖਿਆ ਕਰਮੀ ਤੋਂ ਚੱਲੀ ਅਚਾਨਕ ਗੋਲ਼ੀ, ਦੂਜਾ ਮੁਲਾਜ਼ਮ ਹੋਇਆ ਜ਼ਖ਼ਮੀ

author-image
Ravinder Singh
Updated On
New Update
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਸੁਰੱਖਿਆ ਮੁਲਾਜ਼ਮ ਤੋਂ ਚੱਲੀ ਅਚਾਨਕ ਗੋਲ਼ੀ, ਦੂਜਾ ਮੁਲਾਜ਼ਮ ਹੋਇਆ ਜ਼ਖ਼ਮੀ
Advertisment

ਚੰਡੀਗੜ੍ਹ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਦੀ ਸੁਰੱਖਿਆ ਵਿਚ ਤਾਇਨਾਤ ਇਕ ਸੁਰੱਖਿਆ ਮੁਲਾਜ਼ਮ ਤੋਂ ਅਚਾਨਕ ਗੋਲ਼ੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਵਿਚ ਬਲਕੌਰ ਦੀ ਸੁਰੱਖਿਆ ਵਿਚ ਤਾਇਨਾਤ ਦੂਜਾ ਸੁਰੱਖਿਆ ਕਰਮੀ ਜ਼ਖ਼ਮੀ ਹੋ ਗਿਆ ਹੈ। ਜਿਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

Advertisment





ਜਾਣਕਾਰੀ ਅਨੁਸਾਰ ਬਲਕੌਰ ਸਿੰਘ ਬੀਤੀ ਰਾਤ ਵਿਆਹ ਸਮਾਗਮ ਵਿਚ ਗਏ ਸਨ। ਉਨ੍ਹਾਂ ਦੀ ਸੁਰੱਖਿਆ ਵਿਚ ਤਾਇਨਾਤ ਮੁਲਾਜ਼ਮ ਨਵਜੋਤ ਸਿੰਘ ਕੋਲੋਂ ਅਚਾਨਕ ਗੋਲ਼ੀ ਚੱਲ ਗਈ। ਇਸ ਗੋਲ਼ੀ ਨਾਲ ਸਾਥੀ ਮੁਲਾਜ਼ਮ ਗੁਰਵਿੰਦਰ ਸਿੰਘ ਜ਼ਖ਼ਮੀ ਹੋ ਗਿਆ। ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।



ਹਾਲਾਂਕਿ ਘਟਨਾ ਵੇਲੇ ਇਹ ਦੋਵੇਂ ਸੁਰੱਖਿਆ ਮੁਲਾਜ਼ਮ ਬਲਕੌਰ ਸਿੰਘ ਨਾਲ ਮੌਜੂਦ ਨਹੀਂ ਸਨ। ਉਹ ਆਪਣੇ ਨਿੱਜੀ ਗੰਨਮੈਨਾਂ ਨਾਲ ਗਏ ਹੋਏ ਸਨ। ਹਾਲਾਂਕਿ ਇਸ ਦੁਰਘਟਨਾ ਸਬੰਧੀ ਬਲਕੌਰ ਸਿੰਘ ਤੇ ਜ਼ਖ਼ਮੀ ਹੋਏ ਸੁਰੱਖਿਆ ਮੁਲਾਜ਼ਮ ਵੱਲੋਂ ਕੋਈ ਵੀ ਸ਼ਿਕਾਇਤ ਨਹੀਂ ਦਿੱਤੀ ਗਈ ਪਰ ਪੁਲਿਸ ਵੱਲੋਂ ਨਵਜੋਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

- PTC NEWS
father-balkaur-singh security-guards sidhu-mossewala
Advertisment

Stay updated with the latest news headlines.

Follow us:
Advertisment