ਸਕੇਟਿੰਗ ਚੈਂਪੀਅਨਸ਼ਿਪ ’ਚ ਸਕੇਟਰ ਜਾਹਨਵੀ ਨੇ ਭੰਗੜਾ ਪਾ ਜਿੱਤਿਆ ਕਾਂਸੀ ਦਾ ਤਗਮਾ
60th National Roller Skating Championship: ਬੈਂਗਲੁਰੂ, ਕਰਨਾਟਕ ਵਿੱਚ ਚੱਲ ਰਹੀ 60ਵੀਂ ਨੈਸ਼ਨਲ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਸਕੇਟਰ ਜਾਨਵੀ ਨੇ ਕਾਂਸੀ ਦਾ ਤਗਮਾ ਜਿੱਤਿਆ। ਸਕੇਟਰ ਜਾਨਵੀ ਨੇ ਕਲਾਸਿਕ ਸਲੈਲੋਮ, ਫ੍ਰੀਸਟਾਈਲ ਸ਼੍ਰੇਣੀ ਵਿੱਚ ਇਹ ਜਿੱਤ ਹਾਸਿਲ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਵੱਖ ਵੱਖ ਮੁਸ਼ਕਿਲਾਂ ਢੰਗਾਂ ਦਾ ਪ੍ਰਦਰਸ਼ਨ ਕੀਤਾ।
ਦੱਸ ਦਈਏ ਕਿ ਕੋਨਾਂ ਦੀ ਹਰੇਕ ਲਾਈਨ ਵਿੱਚ ਇਹਨਾਂ 3 ਲਾਈਨਾਂ ਵਿੱਚ 50, 80, 120 ਸੈਂਟੀਮੀਟਰ ਨਾਲ ਵੱਖ ਕੀਤੇ 20 ਕੋਨ ਹੁੰਦੇ ਹਨ। ਜਿਨ੍ਹਾਂ ’ਚ ਸਭ ਤੋਂ ਔਖੇ ਤਰੀਕੇ ਜਿਹੜੀਆਂ ਜਾਹਨਵੀ ਕਰਦੀ ਹੈ ਉਹਨਾਂ ਵਿੱਚ 8 ਪਹੀਆਂ ਵਿੱਚੋਂ ਇੱਕ ਸਿੰਗਲ ਵ੍ਹੀਲ ਵਿੱਚ ਸੰਤੁਲਨ ਬਣਾਉਣਾ ਸ਼ਾਮਲ ਹੈ। ਉਸਦਾ ਸਭ ਤੋਂ ਮਜ਼ਬੂਤ ਤਰੀਕਾ ਇੱਕ ਪਹੀਏ 'ਤੇ ਸੰਤੁਲਨ ਦੇ ਨਾਲ ਕੋਨ ਵਿੱਚ ਸ਼ਾਨਦਾਰ ਡਾਂਸ ਮੂਵ ਕਰਨਾ ਹੈ।
ਇਸ ਤੋਂ ਇਲਾਵਾ ਜਾਹਨਵੀ ਨੇ ਖੇਡ ਦੇ ਨਿਯਮਾਂ ਦੇ ਮੁਤਾਬਿਕ ਸਕੇਟਸ ’ਤੇ ਭੰਗੜਾ ਵੀ ਕੀਤਾ। ਯਾਨੀ ਕੋਨ ਨੂੰ ਬਿਨਾ ਡਿਗਾਉਂਦੇ ਹੋਏ ਉਨ੍ਹਾਂ ਦੇ ਵਿਚਾਲੇ ਘੁੰਮਦੇ ਹੋਏ ਭੰਗੜਾ ਕੀਤਾ। ਦੱਸ ਦਈਏ ਕਿ ਉਹ ਪਹਿਲੀ ਹੈ ਜੋ ਖੇਡ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਇਸ ਖੇਡ ਵਿੱਚ ਇੱਕ ਰਵਾਇਤੀ ਡਾਂਸ ਫਾਰਮ ਨੂੰ ਸ਼ਾਮਲ ਕਰਨ ਅਤੇ ਪੇਸ਼ ਕਰਨ ਦੇ ਯੋਗ ਹੈ।
ਜਾਹਨਵੀ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਹ ਖੇਡਾਂ ਦੇ ਨਿਯਮਾਂ ਦੇ ਅੰਦਰ ਹੋਰ ਰਵਾਇਤੀ ਡਾਂਸ ਮੂਵਸ ਨੂੰ ਜੋੜਨਾ ਚਾਹੁੰਦੀ ਹੈ ਜੋਕਿ ਕਾਫੀ ਮੁਸ਼ਕਿਲ ਕੰਮ ਹੈ ਅਤੇ ਅਜਿਹਾ ਕਦੇ ਵੀ ਕਿਸੇ ਨੇ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਉਹਦਾ ਇਹ ਵੀ ਮੰਨਣਾ ਹੈ ਕਿ ਉਹ ਇਸ ਨਾਲ ਦੂਜਿਆਂ ਨੂੰ ਪ੍ਰੇਰਿਤ ਕਰਨਾ ਚਾਹੁੰਦੀ ਹੈ ਕਿ ਪੈਸ਼ਨ ਆਫ ਡਾਂਸ ਨੂੰ ਸਪੋਰਟਸ ਦੇ ਨਾਲ ਵੀ ਜੋੜਿਆ ਜਾ ਸਕਦਾ ਹੈ। ਇਸ ਨਾਲ ਜਿਆਦਾ ਤੋਂ ਜਿਆਦਾ ਬੱਚਿਆ ਨੂੰ ਖੇਡਾਂ ਨਾਲ ਜੁੜਨ ਚ ਮਦਦ ਮਿਲੇਗੀ।
ਕਾਬਿਲੇਗੌਰ ਹੈ ਕਿ ਜਾਹਨਵੀ ਨੇ ਇੰਟਰਨੈਟ ਦੁਆਰਾ ਖੁਦ ਹੀ ਫ੍ਰੀਸਟਾਈਲ ਸਕੇਟਿੰਗ ਸਿੱਖੀ ਸੀ ਕਿਉਂਕਿ ਇਸ ਖੇਤਰ ਚ ਕੋਈ ਕੋਚ ਉਪਲਬੱਧ ਨਹੀਂ ਸੀ। ਉਸਦਾ ਮੰਨਣਾ ਹੈ ਕਿ ਬੱਚੇ ਬੱਚੇ ਇੰਟਰਨੈੱਟ ਦੀ ਵਰਤੋਂ ਆਪਣੇ ਵਿਕਾਸ ਲਈ ਕਰਨ ਨਾ ਕਿ ਵਿਨਾਸ਼ ਲਈ।
-ਰਿਪੋਰਟਰ ਅੰਕੁਸ਼ ਮਹਾਜਨ ਦੇ ਸਹਿਯੋਗ ਨਾਲ
ਇਹ ਵੀ ਪੜੋ: ਅੰਮ੍ਰਿਤਸਰ ’ਚ ਲੁਧਿਆਣਾ STF ਦੀ ਵੱਡੀ ਕਾਰਵਾਈ, 8 ਕਿਲੋ ਹੈਰੋਇਨ ਸਣੇ ਦੋ ਤਸਕਰ ਕੀਤੇ ਕਾਬੂ
- PTC NEWS