Srinagar ’ਚ ਡਿਊਟੀ ਕਰਦੇ ਇੱਕ ਫੌਜੀ ਹੈਰੋਇਨ ਸਣੇ ਕਾਬੂ, ਨਿਸ਼ਾਨਦੇਹੀ ’ਤੇ ਦੋ ਹੋਰ ਫੌਜੀ ਚੜ੍ਹੇ ਪੁਲਿਸ ਦੇ ਹੱਥੀਂ
jagraon News : ਬੀਤੇ ਦਿਨੀਂ ਜਗਰਾਓਂ ਪੁਲਿਸ ਨੇ ਇੱਕ ਸ਼੍ਰੀਨਗਰ ਵਿੱਚ ਡਿਊਟੀ ਕਰਦੇ ਇਕ ਫੌਜੀ ਨੂੰ 255 ਗ੍ਰਾਮ ਹੈਰੋਇਨ ਨਾਲ ਕਾਬੂ ਕੀਤਾ ਸੀ ਅਤੇ ਉਸੇ ਫੌਜੀ ਵਲੋਂ ਕੀਤੀ ਗਈ ਪੁੱਛਗਿੱਛ ਦੇ ਅਧਾਰ ’ਤੇ ਅੱਜ ਮੁੜ ਤੋਂ ਜਗਰਾਓਂ ਪੁਲਿਸ ਨੇ ਦੋ ਹੋਰ ਫੌਜੀਆਂ ਨੂੰ ਸ਼੍ਰੀਨਗਰ ਤੋ ਜਗਰਾਓਂ ਲੈਂ ਕੇ ਆਈ ਹੈ ਤੇ ਇਨ੍ਹਾਂ ਖਿਲਾਫ ਬਣਦੇ ਮਾਮਲੇ ਦਰਜ ਕਰਕੇ ਹੋਰ ਪੁੱਛਗਿੱਛ ਕਰ ਰਹੀ ਹੈ।
ਪੂਰੀ ਜਾਣਕਾਰੀ ਦਿੰਦੇ ਐਸਐਸਪੀ ਜਗਰਾਓਂ ਅੰਕੁਰ ਗੁਪਤਾ ਨੇ ਦੱਸਿਆ ਕਿ ਇਹ ਤਿੰਨੇ ਫੌਜੀ ਜੌ ਸ਼੍ਰੀਨਗਰ ਵਿਚ ਡਿਊਟੀ ਕਰਦੇ ਹਨ ਤੇ ਬਾਰਡਰ ਤੋਂ ਫੜੀ ਗਈ ਹੈਰੋਇਨ ਵਿੱਚੋ ਕੁਝ ਹਿੱਸਾ ਹੈਰੋਇਨ ਦਾ ਚੋਰੀ ਕਰਕੇ ਉਸਨੂੰ ਪੰਜਾਬ ਲਿਆ ਕੇ ਵੇਚਦੇ ਸਨ ਤੇ ਇਸ ਤਰ੍ਹਾਂ ਇਹ ਜਲਦੀ ਅਮੀਰ ਬਣਨਾ ਚਾਹੁੰਦੇ ਸਨ।
ਉਨ੍ਹਾਂ ਅੱਗੇ ਕਿਹਾ ਕਿ ਪਹਿਲੀ ਵਾਰੀ ਹੀ ਇਸ ਤਰਾਂ ਹੈਰੋਇਨ ਵੇਚਣ ਦੀ ਕੋਸ਼ਿਸ਼ ਕਰਦੇ ਪੁਲਿਸ ਦੇ ਹੱਥੀਂ ਚੜ ਗਏ ਤੇ ਹੁਣ ਇਨ੍ਹਾਂ ਦਾ ਰਿਮਾਂਡ ਲੈਂ ਕੇ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਜਗਰਾਓਂ ਇਲਾਕੇ ਵਿਚ ਕਿਹੜੇ ਲੋਕਾਂ ਨੂੰ ਹੈਰੋਇਨ ਵੇਚਦੇ ਸਨ। ਉਨਾਂ ਇਹ ਵੀ ਕਿਹਾ ਕਿ ਇਨ੍ਹਾਂ ਦੇ ਦੋ ਪ੍ਰਾਈਵੇਟ ਸਾਥੀਆਂ ਬਾਰੇ ਪੁਲਿਸ ਨੂੰ ਪਤਾ ਲੱਗਿਆ ਹੈ ਤੇ ਜਲਦੀ ਹੀ ਉਨ੍ਹਾਂ ਨੂੰ ਵੀ ਕਾਬੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : SKM ਗੈਰ ਸਿਆਸੀ ’ਤੇ ਫੰਡਾਂ ਦੀ ਗੜਬੜੀ ਨੂੰ ਲੈ ਕੇ ਮੁੜ ਲੱਗੇ ਗੰਭੀਰ ਇਲਜ਼ਾਮ; ਤਿੰਨ ਬਾਗੀ ਆਗੂਆਂ ਨੇ ਮੋਰਚੇ ਦੇ ਤਿੰਨ ਖਜਾਨਚੀਆਂ ਨੂੰ ਲਿਖੀ ਚਿੱਠੀ
- PTC NEWS