Advertisment

ਤੇਜ਼ ਰਫਤਾਰ ਕਾਰ ਨੇ ਵਾਹਨ ਨੂੰ ਮਾਰੀ ਭਿਆਨਕ ਟੱਕਰ, 4 ਦੀ ਮੌਤ 5 ਹੋਏ ਜ਼ਖਮੀ

ਅੰਮ੍ਰਿਤਸਰ ’ਚ ਅਟਾਰੀ ਰੋਡ ਵਿਖੇ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ’ਚ 4 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 5 ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ।

author-image
Aarti
New Update
ਤੇਜ਼ ਰਫਤਾਰ ਕਾਰ ਨੇ ਵਾਹਨ ਨੂੰ ਮਾਰੀ ਭਿਆਨਕ ਟੱਕਰ, 4 ਦੀ ਮੌਤ 5 ਹੋਏ ਜ਼ਖਮੀ
Advertisment

ਅੰਮ੍ਰਿਤਸਰ: ਇੱਕ ਪਾਸੇ ਜਿੱਥੇ ਲੋਕ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਹਨ ਉੱਥੇ ਹੀ ਦੂਜੇ ਪਾਸੇ ਨਵੇਂ ਸਾਲ ਦੇ ਸ਼ੁਰੂ ਹੋਣ ਤੋਂ ਪਹਿਲਾਂ ਅੰਮ੍ਰਿਤਸਰ ਦੇ ਅਟਾਰੀ ਰੋਡ ਵਿਖੇ ਭਿਆਨਕ ਹਾਦਸਾ ਵਾਪਰਿਆ। ਜਿਸ ’ਚ 4 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਇਸ ਹਾਦਸੇ ਦੇ ਵਿੱਚ 5 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਇਸ ਹਾਦਸੇ ਦਾ ਕਾਰਨ ਤੇਜ਼ ਰਫਤਾਰ ਦੱਸਿਆ ਜਾ ਰਿਹਾ ਹੈ। 

ਮਿਲੀ ਜਾਣਕਾਰੀ ਮੁਤਾਬਿਕ ਤੇਜ਼ ਰਫਤਾਰ ਵਰਨਾ ਕਾਰ ਨੇ ਵਾਹਨ ਨੂੰ ਭਿਆਨਕ ਟੱਕਰ ਮਾਰ ਦਿੱਤੀ। ਜਿਸ ਕਾਰਨ ਮੌਕੇ ’ਤੇ ਚਾਰ ਦੀ ਮੌਤ ਹੋ ਗਈ। ਸਾਰੇ ਮ੍ਰਿਤਕ ਅਤੇ ਜ਼ਖਮੀ ਅਟਾਰੀ ਦੇ ਨੇਸ਼ਟਾ ਪਿੰਡ ਨਾਲ ਸਬੰਧਿਤ ਦੱਸੇ ਜਾ ਰਹੇ ਹਨ। ਜੋ ਕਿ ਖਾਸਾ ਸਥਿਤ ਸ਼ੈਲਰ ਚ ਦਿਹਾੜੀ ਕਰਕੇ ਘਰ ਨੂੰ ਪਰਤ ਰਹੇ ਸੀ। ਫਿਲਹਾਲ ਇਸ ਹਾਦਸੇ ਚ ਜ਼ਖਮੀ ਹੋਏ ਵਿਅਕਤੀਆਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ। 

- PTC NEWS
amritsar road-accidents speeding-car
Advertisment

Stay updated with the latest news headlines.

Follow us:
Advertisment