adv-img
ਮੁੱਖ ਖਬਰਾਂ

ਤੇਜ਼ ਰਫ਼ਤਾਰੀ ਨੇ ਉਜਾੜਿਆ ਪਰਿਵਾਰ, 4 ਜੀਆਂ ਦੀ ਮੌਤ

By Ravinder Singh -- November 13th 2022 11:06 AM
ਤੇਜ਼ ਰਫ਼ਤਾਰੀ ਨੇ ਤਬਾਹ ਕੀਤਾ ਪਰਿਵਾਰ, 4 ਜੀਆਂ ਦੀ ਮੌਤ

ਅੰਮ੍ਰਿਤਸਰ : ਅੰਮ੍ਰਿਤਸਰ 'ਚ ਦੇਰ ਰਾਤ ਗੈਰ-ਕਾਨੂੰਨੀ ਢੰਗ ਨਾਲ ਰੇਤ ਦੀ ਢੋਆ-ਢੁਆਈ ਕਰ ਰਹੇ ਵਾਹਨ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਜਿਸ ਵਿੱਚ ਪਤੀ-ਪਤਨੀ ਅਤੇ ਇਕ ਬੇਟੇ ਅਤੇ ਬੇਟੀ ਦੀ ਮੌਤ ਹੋ ਗਈ। ਇਸ ਘਟਨਾ 'ਚ ਪੂਰਾ ਪਰਿਵਾਰ ਤਬਾਹ ਹੋ ਗਿਆ। ਹਾਦਸੇ ਕਾਰਨ ਦੋ ਲੜਕੀਆਂ ਦੇ ਸਿਰ ਉਤੋਂ ਮਾਂ-ਪਿਓ ਦਾ ਸਾਇਆ ਉਠ ਗਿਆ ਹੈ। ਅੰਮ੍ਰਿਤਸਰ ਦੇ ਅਜਨਾਲਾ ਅਧੀਨ ਪੈਂਦੇ ਪਿੰਡ ਸਾਰੰਗਦੇਵ ਵਿਚ ਭਿਆਨਕ ਹਾਦਸਾ ਵਾਪਰ ਗਿਆ।


ਮ੍ਰਿਤਕ ਦੇ ਭਰਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਸੁਰਜੀਤ ਸਿੰਘ ਹਲਵਾਈ ਦਾ ਕੰਮ ਕਰਦਾ ਹੈ। ਬੀਤੀ ਰਾਤ ਪਿੰਡ ਭਿੰਡੀਆਂ ਵਿੱਚ ਉਸ ਦੀ ਸਾਲੇ ਦਾ ਵਿਆਹ ਸੀ। ਵਿਆਹ ਤੋਂ ਰਾਤ ਸਮੇਂ ਉਹ ਆਪਣੀ ਪਤਨੀ ਤੇ ਦੋ ਬੱਚਿਆਂ ਸਮੇਤ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਸਾਰੰਗਦੇਵ ਸਥਿਤ ਆਪਣੇ ਘਰ ਵੱਲ ਆ ਰਿਹਾ ਸੀ।

ਇਹ ਵੀ ਪੜ੍ਹੋ : ਪੀਆਰਟੀਸੀ ਦੇ ਠੇਕਾ ਕਾਮਿਆਂ ਵੱਲੋਂ ਚੱਕਾ ਜਾਮ, ਲੋਕ ਹੋਏ ਡਾਹਢੇ ਪਰੇਸ਼ਾਨ

ਉਸ ਦੇ ਪਿੰਡ ਵਿੱਚ ਰੇਤ ਦਾ ਨਾਜਾਇਜ਼ ਕਾਰੋਬਾਰ ਚੱਲਦਾ ਹੈ। ਰੇਤ ਲੱਦ ਕੇ ਭਾਰੀ ਵਾਹਨ ਤੇਜ਼ ਰਫ਼ਤਾਰ ਨਾਲ ਚੱਲਦੇ ਹਨ। ਬੀਤੀ ਰਾਤ ਵੀ ਰੇਤ ਲੈ ਕੇ ਜਾ ਰਹੀ ਬੋਲੈਰੋ ਕਾਰ ਉਸ ਦੇ ਭਰਾ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਫ਼ਰਾਰ ਹੋ ਗਈ। ਘਟਨਾ 'ਚ ਸੁਰਜੀਤ ਤੋਂ ਇਲਾਵਾ ਉਸ ਦੀ ਪਤਨੀ ਸੰਤੋਖ ਕੌਰ ਬੱਚੇ ਸੋਨੂੰ ਤੇ ਪ੍ਰੀਤ ਦੀ ਮੌਤ ਹੋ ਗਈ ਹੈ। ਇਸ ਹਾਦਸੇ ਕਾਰਨ ਦੋ ਧੀਆਂ ਅਨਾਥ ਹੋ ਗਈਆਂ ਹਨ। ਕੁਲਦੀਪ ਨੇ ਦੱਸਿਆ ਕਿ ਸੁਰਜੀਤ ਦੀਆਂ ਤਿੰਨ ਧੀਆਂ ਅਤੇ ਇੱਕ ਪੁੱਤਰ ਹੈ। ਕਈ ਅਰਦਾਸਾਂ ਉਪਰੰਤ ਉਨ੍ਹਾਂ ਨੂੰ ਤਿੰਨ ਧੀਆਂ ਤੋਂ ਬਾਅਦ ਇੱਕ ਪੁੱਤਰ ਮਿਲਿਆ ਸੀ। ਇਸ ਘਟਨਾ 'ਚ ਬੇਟੇ ਤੇ ਛੋਟੀ ਬੇਟੀ ਦੀ ਵੀ ਮੌਤ ਹੋ ਗਈ। ਹੁਣ ਘਰ ਵਿੱਚ ਸਿਰਫ਼ ਦੋ ਧੀਆਂ 7 ਸਾਲਾ ਕੁਲਵਿੰਦਰ ਅਤੇ 9 ਸਾਲਾ ਸੁਖਵਿੰਦਰ ਕੌਰ ਹੀ ਰਹਿ ਗਈਆਂ ਹਨ। ਇਸ ਹਾਲਤ ਵਿੱਚ ਧੀਆਂ ਦੀ ਸੰਭਾਲ ਕਰਨ ਵਾਲਾ ਕੋਈ ਨਹੀਂ ਹੈ।

- PTC NEWS

adv-img
  • Share