Mon, May 25, 2026
Whatsapp

Staff Nurses Protest : ਪਟਿਆਲਾ ,ਮੋਹਾਲੀ ਤੇ ਅੰਮ੍ਰਿਤਸਰ 'ਚ ਸਟਾਫ ਨਰਸਾਂ ਦਾ ਧਰਨਾ ਪ੍ਰਦਰਸ਼ਨ ਜਾਰੀ , ਛੱਤ ‘ਤੇ ਚੜ੍ਹੇ ਅੰਕੁਰ ਦੀ ਸਿਹਤ ਹੋਈ ਖ਼ਰਾਬ

Staff Nurses Protest : ਆਪਣੀ ਤਨਖਾਹਾਂ 'ਚ ਵੱਡੇ ਫ਼ਰਕ ਕਰਕੇ ਮੌਜੂਦਾ ਪੇ-ਸਕੇਲ 4600 ਗ੍ਰੇਡ ਪੇ ਦੀ ਮੁੱਖ ਮੰਗ ਨੂੰ ਲੈ ਕੇ ਸਟਾਫ ਨਰਸਾਂ ਵੱਲੋਂ ਪਟਿਆਲਾ ,ਮੋਹਾਲੀ ਅਤੇ ਅੰਮ੍ਰਿਤਸਰ 'ਚ ਅਣਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਸਟਾਫ ਨਰਸਾਂ ਦਾ ਧਰਨਾ ਤੀਜੇ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਰਾਜਿੰਦਰਾ ਹਸਪਤਾਲ ਦੀ ਪਾਰਕਿੰਗ ਦੀ ਛੱਤ ‘ਤੇ ਚੜ੍ਹੇ ਅੰਕੁਰ ਦੀ ਸਿਹਤ ਖ਼ਰਾਬ ਹੋ ਗਈ ਹੈ

Reported by:  PTC News Desk  Edited by:  Shanker Badra -- September 27th 2025 02:35 PM -- Updated: September 27th 2025 02:38 PM
Staff Nurses Protest : ਪਟਿਆਲਾ ,ਮੋਹਾਲੀ ਤੇ ਅੰਮ੍ਰਿਤਸਰ 'ਚ ਸਟਾਫ ਨਰਸਾਂ ਦਾ ਧਰਨਾ ਪ੍ਰਦਰਸ਼ਨ ਜਾਰੀ ,  ਛੱਤ ‘ਤੇ ਚੜ੍ਹੇ ਅੰਕੁਰ ਦੀ ਸਿਹਤ ਹੋਈ ਖ਼ਰਾਬ

Staff Nurses Protest : ਪਟਿਆਲਾ ,ਮੋਹਾਲੀ ਤੇ ਅੰਮ੍ਰਿਤਸਰ 'ਚ ਸਟਾਫ ਨਰਸਾਂ ਦਾ ਧਰਨਾ ਪ੍ਰਦਰਸ਼ਨ ਜਾਰੀ , ਛੱਤ ‘ਤੇ ਚੜ੍ਹੇ ਅੰਕੁਰ ਦੀ ਸਿਹਤ ਹੋਈ ਖ਼ਰਾਬ

Staff Nurses Protest : ਆਪਣੀ ਤਨਖਾਹਾਂ 'ਚ ਵੱਡੇ ਫ਼ਰਕ ਕਰਕੇ ਮੌਜੂਦਾ ਪੇ-ਸਕੇਲ 4600 ਗ੍ਰੇਡ ਪੇ ਦੀ ਮੁੱਖ ਮੰਗ ਨੂੰ ਲੈ ਕੇ ਸਟਾਫ ਨਰਸਾਂ ਵੱਲੋਂ ਪਟਿਆਲਾ ,ਮੋਹਾਲੀ ਅਤੇ ਅੰਮ੍ਰਿਤਸਰ 'ਚ ਅਣਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਸਟਾਫ ਨਰਸਾਂ ਦਾ ਧਰਨਾ ਤੀਜੇ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਰਾਜਿੰਦਰਾ ਹਸਪਤਾਲ ਦੀ ਪਾਰਕਿੰਗ ਦੀ ਛੱਤ ‘ਤੇ ਚੜ੍ਹੇ ਅੰਕੁਰ ਦੀ ਸਿਹਤ ਖ਼ਰਾਬ ਹੋ ਗਈ ਹੈ।

ਅੰਕੁਰ ਨੇ ਖਾਣਾ ਛੱਡ ਦਿੱਤਾ ਹੈ ਅਤੇ ਸਿਰਫ਼ ਲਿਕਵਿਡ ਡਾਇਟ ‘ਤੇ ਰਹਿਣ ਦਾ ਐਲਾਨ ਕੀਤਾ ਹੈ। ਅੰਕੁਰ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਜੇਕਰ ਦੋ ਦਿਨਾਂ ਵਿੱਚ ਹੱਲ ਨਾ ਹੋਇਆ ਤਾਂ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ। ਸਟਾਫ ਨਰਸਾਂ ਨੇ ਸਿਹਤ ਮੰਤਰੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਹੋਮ ਟਾਊਨ ਹੋਣ ਦੇ ਬਾਵਜੂਦ ਇੱਕ ਦਿਨ ਵੀ ਆ ਕੇ ਸਾਡਾ ਹਾਲ ਨਹੀਂ ਵੇਖਿਆ। 


ਮੋਹਾਲੀ 'ਚ ਵੀ ਸਟਾਫ ਨਰਸਾਂ ਵੱਲੋਂ ਧਰਨਾ ਪ੍ਰਦਰਸ਼ਨ

ਆਪਣੀ ਤਨਖਾਹਾਂ ਚ ਵੱਡੇ ਫ਼ਰਕ ਕਰਕੇ ਮੌਜੂਦਾ ਪੇ-ਸਕੇਲ 4600 ਗ੍ਰਡ ਪੇ ਦੀ ਮੁੱਖ ਮੰਗ ਨੂੰ ਲੈਕੇ AIMS ਮੋਹਾਲੀ ਭਾਵ ਮੈਡੀਕਲ ਕਾਲਜ ਮੁਹਾਲੀ ਦੀਆਂ ਸਟਾਫ ਨਰਸਾਂ ਵਲੋ ਅਣਮਿੱਥੇ ਸਮੇਂ ਲਈ ਹਸਪਤਾਲ ਫੇਸ 6 ਮੁਹਾਲੀ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਨਰਸਾਂ ਵਲੋ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। 

ਇਸੇ ਤਰ੍ਹਾਂ ਪਟਿਆਲਾ ਅਤੇ ਅੰਮ੍ਰਿਤਸਰ ਦੇ ਮੈਡੀਕਲ ਕਾਲਜਾਂ ਵਿੱਚ ਵੀ ਇਹ ਹੜਤਾਲ਼ ਜਾਰੀ ਹੈ। ਭਾਵੇਂ ਕਾਲੇਜ ਦੀ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਤੇ ਮੈਡੀਕਲ ਸੁਪਰਡੈਂਟ ਨਵਦੀਪ ਸਿੰਘ ਸੈਣੀ ਅਤੇ SMO ਮੁਹਾਲੀ ਡਾ. ਹਰਮਿੰਦਰ ਸਿੰਘ ਚੀਮਾ ਨੇ ਉਹਨਾਂ ਨੂੰ ਸ਼ਾਂਤ ਕਰਨ ਅਤੇ ਆਪਣੀ ਡਿਊਟੀ ਜੋਇਨ ਕਰਨ ਲਈ ਗੱਲਬਾਤ ਕੀਤੀ ਪਰ ਨਰਸਾਂ ਆਪਣੇ ਅਧਿਕਾਰ ਲਈ ਡੱਟੀਆਂ ਹੋਈਆਂ ਸਨ ਅਤੇ ਉਹਨਾਂ ਆਪਣੀ ਮੰਗਾਂ ਮੰਨਣ ਤੱਕ ਧਰਨਾ ਪ੍ਰਦਰਸ਼ਨ ਕਰਨ ਦੀ ਗੱਲ ਕੀਤੀ।

ਲੋਕਾਂ ਨੂੰ ਪਰੇਸ਼ਾਨੀ ਦੇ ਸਵਾਲ 'ਤੇ ਉਹਨਾਂ ਕਿਹਾ ਕਿ ਅਸੀਂ ਵੀ ਸਾਲਾਂ ਤੋਂ ਪ੍ਰੇਸ਼ਾਨ ਤੇ ਦਰਦ ਤੇ ਘੱਟ ਪੈਸੇ 'ਤੇ ਕੰਮ ਕਰਨ ਲਈ ਮਜਬੂਰ ਹਾਂ ਤੇ ਇਹ ਦਰਦ ਸਹਿ ਰਹੇ ਹਾਂ ਪਰ ਸਾਡੇ ਕਰਕੇ ਆਮ ਜਨਤਾ ਜ਼ਿਆਦਾ ਪਰੇਸ਼ਾਨ ਨਹੀਂ ਹੋ ਰਹੀ ਕਿਉਕਿ DHS ਦਾ ਨਰਸਿੰਗ ਸਟਾਫ ਸਿਹਤ ਸੇਵਾਵਾਂ ਦੇ ਰਿਹਾ ਹੈ। ਇਸੇ ਤਰ੍ਹਾਂ ਯੂਨੀਅਨ ਵੱਲੋਂ ਮਿੰਨੀ ਸਕੱਤਰੇਤ ਵਿੱਚ ਸੰਬੰਧਿਤ ਉੱਚ ਅਧਿਕਾਰੀਆਂ ਸਕੱਤਰ ਸਿਹਤ ਪੰਜਾਬ ,ਸ਼੍ਰੀਕੁਮਾਰ ਰਾਹੁਲ ਨਾਲ ਮੀਟਿੰਗ ਕੀਤੀ ਗਈ ਹੈ ਅਤੇ ਓਹ 48 ਘੰਟੇ 'ਚ ਫੇਸਲਾ ਲੈਣਗੇ।

 

- PTC NEWS

Electrical Saftey authority

Top News view more...

Latest News view more...

PTC NETWORK
PTC NETWORK