Sat, Dec 14, 2024
Whatsapp

Stree-2 ਨੇ ਸਿਨੇਮਾ ਘਰਾਂ 'ਚ ਮਚਾਈ ਧੂਮ, 4 ਦਿਨਾਂ ਕੀਤੀ ਬੰਪਰ ਕਮਾਈ, ਅਕਸ਼ੇ ਕੁਮਾਰ ਦੀ ਫਿਲਮ ਨੂੰ ਛੱਡਿਆ ਪਿੱਛੇ

Stree 2 Box Office Collection : 'ਸਤ੍ਰੀ 2' ਦੇ ਨਾਲ-ਨਾਲ ਅਕਸ਼ੇ ਕੁਮਾਰ ਦੀ ਮਲਟੀਸਟਾਰਰ ਫਿਲਮ 'ਖੇਲ ਖੇਲ ਮੇਂ' ਅਤੇ ਜੌਨ ਅਬ੍ਰਾਹਮ-ਸ਼ਰਵਰੀ ਵਾਘ ਦੀ ਫਿਲਮ 'ਵੇਦਾ' ਰਿਲੀਜ਼ ਹੋਈਆਂ ਸਨ ਪਰ 'ਸਟ੍ਰੀ 2' ਨੇ ਉਨ੍ਹਾਂ ਨੂੰ ਕਮਾਈ ਦੇ ਮਾਮਲੇ 'ਚ ਕਾਫੀ ਪਿੱਛੇ ਛੱਡ ਦਿੱਤਾ ਹੈ।

Reported by:  PTC News Desk  Edited by:  KRISHAN KUMAR SHARMA -- August 19th 2024 11:39 AM
Stree-2 ਨੇ ਸਿਨੇਮਾ ਘਰਾਂ 'ਚ ਮਚਾਈ ਧੂਮ, 4 ਦਿਨਾਂ ਕੀਤੀ ਬੰਪਰ ਕਮਾਈ, ਅਕਸ਼ੇ ਕੁਮਾਰ ਦੀ ਫਿਲਮ ਨੂੰ ਛੱਡਿਆ ਪਿੱਛੇ

Stree-2 ਨੇ ਸਿਨੇਮਾ ਘਰਾਂ 'ਚ ਮਚਾਈ ਧੂਮ, 4 ਦਿਨਾਂ ਕੀਤੀ ਬੰਪਰ ਕਮਾਈ, ਅਕਸ਼ੇ ਕੁਮਾਰ ਦੀ ਫਿਲਮ ਨੂੰ ਛੱਡਿਆ ਪਿੱਛੇ

Stree 2 : ਸ਼ਰਧਾ ਕਪੂਰ ਅਤੇ ਰਾਜਕੁਮਾਰ ਰਾਓ ਦੀ ਸੁਪਰਹਿੱਟ ਫਿਲਮ 'ਸਤ੍ਰੀ' ਦਾ ਦੂਜਾ ਭਾਗ 'ਸਤ੍ਰੀ 2: ਸਰਕਟੇ ਦਾ ਆਤੰਕ' ਸਿਨੇਮਾਘਰਾਂ 'ਚ ਹਲਚਲ ਮਚਾ ਰਿਹਾ ਹੈ। ਜ਼ਬਰਦਸਤ ਓਪਨਿੰਗ ਕਰਨ ਤੋਂ ਬਾਅਦ ਫਿਲਮ ਬਾਕਸ ਆਫਿਸ 'ਤੇ ਲਗਾਤਾਰ ਧੂਮ ਮਚਾ ਰਹੀ ਹੈ।

 'ਸਤ੍ਰੀ 2' ਦੇ ਨਾਲ-ਨਾਲ ਅਕਸ਼ੇ ਕੁਮਾਰ ਦੀ ਮਲਟੀਸਟਾਰਰ ਫਿਲਮ 'ਖੇਲ ਖੇਲ ਮੇਂ' ਅਤੇ ਜੌਨ ਅਬ੍ਰਾਹਮ-ਸ਼ਰਵਰੀ ਵਾਘ ਦੀ ਫਿਲਮ 'ਵੇਦਾ' ਰਿਲੀਜ਼ ਹੋਈਆਂ ਸਨ ਪਰ 'ਸਟ੍ਰੀ 2' ਨੇ ਉਨ੍ਹਾਂ ਨੂੰ ਕਮਾਈ ਦੇ ਮਾਮਲੇ 'ਚ ਕਾਫੀ ਪਿੱਛੇ ਛੱਡ ਦਿੱਤਾ ਹੈ।


Sacnilk ਦੀ ਸ਼ੁਰੂਆਤੀ ਰੁਝਾਨ ਰਿਪੋਰਟ ਦੇ ਅਨੁਸਾਰ, 'ਸਟ੍ਰੀ 2' ਨੇ ਚੌਥੇ ਦਿਨ ਵੀ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕੀਤੀ ਹੈ। ਫਿਲਮ ਨੇ ਰਿਲੀਜ਼ ਤੋਂ ਬਾਅਦ ਪਹਿਲੇ ਐਤਵਾਰ ਨੂੰ 55 ਕਰੋੜ ਦੀ ਕਮਾਈ ਕੀਤੀ।

ਰਾਜਕੁਮਾਰ ਰਾਓ ਅਤੇ ਸ਼ਰਧਾ ਕਪੂਰ ਦੀ ਇਸ ਫਿਲਮ ਨੇ ਬਾਕਸ ਆਫਿਸ 'ਤੇ 51.8 ਕਰੋੜ ਰੁਪਏ ਦੇ ਕਾਰੋਬਾਰ ਨਾਲ ਸ਼ੁਰੂਆਤ ਕੀਤੀ ਸੀ। ਫਿਲਮ ਨੇ ਦੂਜੇ ਦਿਨ 31.4 ਕਰੋੜ ਰੁਪਏ ਅਤੇ ਤੀਜੇ ਦਿਨ 43.85 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਨਾਲ ਫਿਲਮ ਦਾ ਕੁਲ ਕਲੈਕਸ਼ਨ 190.55 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।

'ਸਟ੍ਰੀ 2' ਦੀ ਕਮਾਈ ਨੂੰ ਲੰਬੇ ਵੀਕੈਂਡ ਤੋਂ ਜ਼ਬਰਦਸਤ ਫਾਇਦਾ ਹੁੰਦਾ ਨਜ਼ਰ ਆ ਰਿਹਾ ਹੈ। ਅੱਜ ਫਿਲਮ ਦਾ ਪਹਿਲਾ ਸੋਮਵਾਰ ਟੈਸਟ ਹੈ ਪਰ ਛੁੱਟੀ ਹੋਣ ਕਾਰਨ ਅੱਜ ਵੀ ਰਾਜਕੁਮਾਰ ਰਾਓ ਅਤੇ ਸ਼ਰਧਾ ਕਪੂਰ ਦੀ ਫਿਲਮ ਦੇ ਚੰਗੀ ਕਮਾਈ ਕਰਨ ਦੀ ਉਮੀਦ ਹੈ।

4 ਦਿਨਾਂ 'ਚ ਕੀਤੀ ਫਿਲਮ ਨੇ ਕਮਾਈ

ਹੁਣ ਜੇਕਰ ਗੱਲ ਕਰੀਏ ਅਕਸ਼ੇ ਕੁਮਾਰ, ਤਾਪਸੀ ਪੰਨੂ, ਵਾਣੀ ਕਪੂਰ ਸਟਾਰਰ ਫਿਲਮ 'ਖੇਲ ਖੇਲ ਮੇਂ' ਦੀ ਤਾਂ 'ਸਤ੍ਰੀ 2' ਨਾਲ ਰਿਲੀਜ਼ ਹੋਈ ਇਸ ਫਿਲਮ ਨੂੰ ਬਾਕਸ ਆਫਿਸ 'ਤੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 5.05 ਕਰੋੜ ਰੁਪਏ ਨਾਲ ਸ਼ੁਰੂਆਤ ਕਰਨ ਤੋਂ ਬਾਅਦ ਇਹ ਫਿਲਮ 4 ਦਿਨਾਂ 'ਚ ਸਿਰਫ 13.95 ਕਰੋੜ ਰੁਪਏ ਦਾ ਕਾਰੋਬਾਰ ਕਰ ਸਕੀ ਹੈ।

- PTC NEWS

Top News view more...

Latest News view more...

PTC NETWORK